ਟਰਾਂਸਪੋਰਟ ਮੰਤਰੀ ਦਾ ਵੱਡਾ ਐਕਸ਼ਨ, ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਦੇ ਪਰਮਿਟ ਰੱਦ 
Published : Oct 21, 2023, 1:18 pm IST
Updated : Oct 21, 2023, 2:25 pm IST
SHARE ARTICLE
Laljit Singh Bhullar
Laljit Singh Bhullar

DTC ਅਤੇ ਔਰਬਿਟ ਬੱਸਾਂ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ 

ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਬਾਦਲ ਪਰਿਵਾਰ ਦੀਆਂ ਬੱਸਾਂ 'ਤੇ ਸ਼ਿੰਕਜਾ ਕੱਸਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਡੀ. ਟੀ. ਸੀ. ਅਤੇ ਔਰਬਿਟ ਬੱਸਾਂ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ’ਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12 ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਲ ਹਨ।

ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਸ ਸਬੰਧੀ ਆਰ. ਟੀ. ਏ. ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਅਤੇ ਜਲੰਧਰ ਦੇ ਆਰ. ਟੀ. ਏ. ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ’ਚ ਨਾ ਪਾਇਆ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਟਾਈਮ ਟੇਬਲਾਂ ’ਚ ਇਹ ਪਰਮਿਟ ਹਨ, ਉਹਨਾਂ ਨੂੰ ਹਟਾ ਦਿੱਤਾ ਜਾਵੇ।  

ਇਸ ਦੇ ਨਾਲ ਹੀ ਜੀ. ਐੱਮ. ਪੀ. ਆਰ. ਟੀ. ਸੀ. ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਪਰਮਿਟਾਂ ’ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਜਾਣ। ਪੱਤਰ ਅਨੁਸਾਰ ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਪਰਮਿਟ ਦਫ਼ਤਰ ’ਚ ਜਮ੍ਹਾਂ ਕਰਵਾਉਣ। 

- ਰੱਦ ਕੀਤੇ ਗਏ ਰੂਟ 
ਡੱਬਵਾਲੀ ਟਰਾਂਸਪੋਰਟ ਕੰਪਨੀ ਬਠਿੰਡਾ। ਜਲੰਧਰ-ਅਬੋਹਰ, ਅਬੋਹਰ-ਲੁਧਿਆਣਾ, ਅਬੋਹਰ-ਜਲੰਧਰ, ਡੱਬਵਾਲੀ-ਜਲੰਧਰ 2, ਪਟਿਆਲਾ-ਮੁਕਤਸਰ, ਪਟਿਆਲਾ-ਅਬੋਹਰ 2, ਪਟਿਆਲਾ-ਅਬੋਹਰ ਵਾਇਆ ਬਰਨਾਲਾ-ਬਠਿੰਡਾ, ਲੁਧਿਆਣਾ-ਬਠਿੰਡਾ, ਪਟਿਆਲਾ-ਫਾਜ਼ਿਲਕਾ, ਮੋਹਾਲੀ-ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਤਲਵੰਡੀ ਸਾਬੋ। ਜਦਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ ਅਬੋਹਰ-ਲੁਧਿਆਣਾ, ਪਟਿਆਲਾ-ਮੁਕਤਸਰ, ਪਟਿਆਲਾ-ਫਾਜ਼ਿਲਕਾ, ਪਟਿਆਲਾ-ਅਬੋਹਰ, ਪਟਿਆਲਾ-ਫਾਜ਼ਲਿਕਾ, ਅਬੋਹਰ-ਲੁਧਿਆਣਾ, ਪਟਿਆਲਾ-ਸੰਗਰੂਰ, ਮੁਕਤਸਰ-ਲੁਧਿਆਣਾ, ਬਠਿੰਡਾ-ਨੰਗਲ, ਜਲੰਧਰ-ਬਠਿੰਡਾ, ਪਟਿਆਲਾ-ਕਪੂਰਥਲਾ ਦੇ ਰੂਟ ਰੱਦ ਕੀਤੇ ਗਏ ਹਨ। ਲੁਧਿਆਣਾ ਦੇ ਫ਼ਰੀਦਕੋਟ-ਲੁਧਿਆਣਾ ਵਾਇਆ ਮੁੱਦਕੀ-ਤਲਵੰਡੀ ਭਾਈ-ਮੋਗਾ-ਜਗਰਾਉਂ-ਮੁਲਾਨਪੁਰ, 3 ਮੋਗਾ-ਲੁਧਿਆਣਾ ਵਾਇਆ ਜਗਰਾਓਂ-ਮੁਲਾਪੁਰ, ਫ਼ਿਰੋਜ਼ਪੁਰ-ਲੁਧਿਆਣਾ ਵਾਇਆ ਮੋਗਾ ਤੇ ਮੋਗਾ-ਲੁਧਿਆਣਾ ਵਾਇਆ ਜਗਰਾਉਂ-ਮੁਲਾਂਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਹੋਰ ਬੱਸ ਕੰਪਨੀਆਂ ਦੇ ਵੱਖ-ਵੱਖ ਰੂਟ ਰੱਦ ਕੀਤੇ ਗਏ ਹਨ। 


 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement