
"ਤਨਖ਼ਾਹੀਆ ਕਰਾਰ ਦੇ ਬਾਵਜੂਦ ਸੁਖਬੀਰ ਬਾਦਲ ਕਿਵੇਂ ਕਰ ਸਕਦਾ ਹੈ ਬੈਠਕਾਂ?
Charanjit Singh Brar News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਚਰਨਜੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਬਰਾੜ ਦਾ ਕਹਿਣਾ ਹੈਕਿ ਪਿਛਲੇ ਸਮੇਂ ਵਿੱਚ ਦੇਖੋ ਪੌਸ਼ਾਕ ਵਾਲਾ ਕੇਸ, ਡੇਰਾ ਮੁੱਖੀ ਨੂੰ ਮੁਆਫੀ, ਵੋਟਾਂ ਦੀ ਸੌਂਦਾਬਾਜ਼ੀ ਆਦਿ ਇੰਨ੍ਹਾਂ ਨੂੰ ਕੋਈ ਸ੍ਰੋਮਣੀ ਕਮੇਟੀ ਕਿਉਂ ਨਹੀਂ ਰੋਕ ਸਕਦੀ । ਬਰਾੜ ਨੇ ਕਿਹਾ ਹੈ ਇਸ ਦਾ ਇਕ ਵੱਡਾ ਕਾਰਨ ਹੈ ਕਿ ਅੰਤ੍ਰਿਮ ਕਮੇਟੀ ਵਿੱਚ 72 ਘੰਟਿਆ ਦਾ ਨੋਟਿਸ ਜਾਰੀ ਹੁੰਦਾ ਹੈ ਅਤੇ ਕੋਈ ਹੋਰ ਨਵਾਂ ਲੱਗ ਜਾਂਦਾ ਹੈ।
ਬਰਾੜ ਦਾ ਕਹਿਣਾ ਹੈ ਕਿ ਛੇਵੇ ਗੁਰੂ ਹਰਿਗੋਬਿੰਦ ਸਾਹਿਬ, ਸਿੱਖ ਸੰਗਤ, ਸਾਰੀਆਂ ਸੰਪਰਦਾਵਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰਿਆ ਕਾਰਨ ਜਥੇਦਾਰਾਂ ਵੱਲੋਂ ਸਖ਼ਤ ਫੈਸਲੇ ਲਏ ਜਾਣਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਮੁਕਤ ਰੱਖਣਾ ਚਾਹੀਦਾ ਹੈ। ਉਸ ਦਿਨ ਵੀ 13 ਮੈਂਬਰਾਂ ਵਿਚੋਂ 10 ਮੈਂਬਰ ਇਸ ਮੱਤੇ ਨਾਲ ਸਹਿਮਤ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਆਜ਼ਾਦ ਰੱਖਣਾ ਚਾਹੀਦਾ ਹੈ ਪਰ 10 ਮੈਂਬਰ ਸਹਿਮਤ ਹੋਣ ਦੇ ਬਾਵਜੂਦ ਵੀ ਫੁਟਕਲ ਮਤੇ ਮਨਜ਼ੂਰੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਹੀਂ ਦਿੱਤੀ, ਜਿਸ ਕਾਰਨ ਇਹ ਮਤਾ ਪਾਸ ਨਹੀਂ ਹੋ ਸਕਿਆ।
ਉਨ੍ਹਾਂ ਨੇ ਕਿਹਾ ਹੈ ਪਰ ਹੁਣ 28 ਤਾਰੀਖ ਦੀ ਚੋਣ ਹੈ ਉਨ੍ਹਾਂ ਨੇ ਕਿਹਾ ਹੈ ਇਹ ਮਤਾ ਪਹਿਲੀ ਅਤ੍ਰਿਮ ਕਮੇਟੀ ਵਿੱਚ ਪਾਸ ਹੋਵੇਗਾ ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਕਿਰਪਾ ਕਰ ਦੇਣ ਕਿ ਇਹ ਮਤਾ ਪਾਸ ਹੋਣ ਨਾਲ ਇਕ ਵੱਡੀ ਜਿੱਤ ਹੋਵੇਗੀ। ਪਹਿਲਾ ਮਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਮੁਕਤ ਕਰਨਾ ਹੈ। ਦੂਜਾ ਹੈ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸੰਬੰਧੀ ਮਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੂਜੇ ਮਤੇ ਵਿੱਚ ਪੁਰਾਣੀ ਰਹੁ-ਰੀਤਾਂ ਅਨੁਸਾਰ ਜਥੇਦਾਰ ਦੀ ਨਿਯੁਕਤੀ ਦਮਦਮੀ ਟਕਸਾਲ, ਬੁੱਢਾ ਦਲ ਅਤੇ ਘੱਟੋ ਤੋਂ ਘੱਟ 25 ਉੱਚ ਸੰਸਥਾਵਾਂ ਅਤੇ 5 ਸਾਬਕਾ ਪ੍ਰਧਾਨ ਮੀਟਿੰਗ ਕਰਨ ਫਿਰ 3 ਨਾਮ ਅਤ੍ਰਿਮ ਕਮੇਟੀ ਨੂੰ ਦੇਣ ਤਾਂ ਕਿ ਜਥੇਦਾਰ ਦੀ ਨਿਰਪੱਖ ਹੋ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਵੇ ਨਿਯੁਕਤੀ ਹੋਵੇਗੀ ਫਿਰ ਕੋਈ ਉਂਗਲ ਨਹੀਂ ਸਕੇਗਾ।
ਜੇਕਰ ਕੱਲ ਨੂੰ ਕੋਈ ਦੋਸ਼ ਲੱਗਣ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਇੱਕਠੇ ਹੋ ਕੇ ਦੋ ਤਿਮਾਹੀ ਗਿਣਤੀ ਨਾਲ ਸੇਵਾਮੁਕਤ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਹਮੇਸ਼ਾ ਯੋਗ ਵਿਅਕਤੀ ਹੀ ਹੋਣਾ ਚਾਹੀਦਾ ਹੈ। ਉਨ੍ਹਾਂਨੇ ਕਿਹਾ ਹੈ ਕਿ 70 ਸਾਲ ਜਾਂ ਸਾਬਕਾ ਜਥੇਦਾਰ ਨਾਲ ਜੋੜ ਕੇ ਰੱਖਿਆ ਜਾਵੇ।ਬਰਾੜ ਦਾ ਕਹਿਣਾ ਹੈ ਕਿ ਨੌਜਵਾਨ ਪੀੜੀ ਨੂੰ ਹੁਣ ਵਾਂਗਡੋਰ ਸੰਭਾਲਣੀ ਚਾਹੀਦੀ ਹੈ।ਉਨ੍ਹਾਂ ਨੇਕਿਹਾ ਹੈ ਕਿ ਅਸੀਂ ਗ੍ਰੰਥੀ ਸਹਾਇਤਾ ਫਾਰਮ ਲਾਂਚ ਕਰ ਰਹੇ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਸੂਚੀਬੱਧ ਹੋਵੇਗਾ।ਉਨ੍ਹਾਂ ਨੇਕਿਹਾ ਹੈ ਕਿ ਬੇਅਦਬੀਆਂ ਕਿਉਂ ਹੁੰਦੀਆ ਕਿਤੇ ਨਾ ਕਿਤੇ ਬੇ ਹਜ਼ਾਰੀ ਅਤੇ ਕੌਮ ਦੇ ਮੁੱਦਿਆ ਨੂੰ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਗ੍ਰੰਥੀ ਸਿੰਘਾਂ ਦੀ ਸਥਿਤੀ ਤਰਸਯੋਗ ਹੈ ਕਿਉਕਿ ਉਨ੍ਹਾਂ ਨੂੰਯੋਗ ਤਨਖਾਹ ਨਹੀਂ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੰਥੀ ਸਿੰਘ ਆਪਣੇ ਬੱਚੇ ਵਧੀਆਂ ਸਕੂਲ ਵਿੱਚ ਨਹੀਂ ਪੜ੍ਹਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕਈ ਥਾਵਾਂ ਉੱਤੇ 3500 ਰੁਪਏ ਤਨਖਾਹ ਮਿਲਦੀ ਹੈ। ਉਨ੍ਹਾਂ ਨੇ ਕਿਹਾ ਜੇਕਰ ਗ੍ਰੰਥੀ ਸਿੰਘ ਨੂੰ ਸਹੂਲਤਾਂ ਮਿਲਣਗੀਆਂ ਤਾਂ ਹੀ ਉਹ ਪ੍ਰਚਾਰ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਨਲਾਈਨ ਜਾ ਕੇ ਗ੍ਰੰਥੀ ਸਿੰਘ ਡਾਟ ਕਾਮ ਉੱਤੇ ਜਾ ਕੇ ਸਰਚ ਕਰਦੇ ਹੋ ਤਾਂ ਫਾਰਮ ਖੁੱਲ ਜਾਵੇਗਾ।ਉਨ੍ਹਾਂ ਨੇ ਕਿਹਾ ਹੈ ਕਿ ਇਸ ਵਿੱਚ ਸਾਰੀ ਡਿਟੇਲ ਭਰੀ ਜਾਵੇ ਅਤੇ ਇਸ ਨਾਲ ਡਾਟਾ ਇੱਕਠਾ ਹੋਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਯੋਗਤਾ ਦੇ ਅਨੁਸਾਰ ਤਨਖਾਹ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਸਮੁੱਚੀ ਕੌਮ ਜੇਕਰ ਜਥੇਦਾਰ ਨੂੰ ਆਪ ਚੁਣੇਗੀ ਤਾਂ ਉਸ ਦੇ ਨਤੀਜੇ ਵੀ ਵਧੀਆ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਸਾਡੇ ਸਿਸਟਮ ਉੱਤੇ ਸ਼ੰਕਾ ਕਿਉਂ ਚੱਲੀਆਂ ਇਸ ਦਾ ਕਾਰਨ ਹੈ ਕਿ ਤੁਸੀਂ ਸਾਰੇ ਜਾਣਦੇ ਹੋ।
ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਤਨਖ਼ਾਹੀਆ ਕਰਾਰ ਦਿੱਤਾ ਗਿਆ ਫਿਰ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਬੈਠਕਾਂ ਕਿਉਂ ਕਰ ਰਿਹਾ ਹੈ। ਉਨ੍ਹਾਂ ਨੇਕਿਹਾ ਹੈ ਕਿ ਜਥੇਦਾਰ ਦੀ ਘਟਨਾ ਵਿੱਚ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਬਣਦੀ ਭੂਮਿਕਾ ਕਿਓ ਨਹੀ ਨਿਭਾਈ। ਉਨ੍ਹਾਂ ਨੇਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦਾ ਦੁੱਖ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਰਸਾ ਸਿੰਘ ਵਲਟੋਹਾ ਦਾ ਇੱਕਲਾ ਦਾ ਫੈਸਲਾ ਨਹੀਂ ਸੀ ਇਹ ਅਕਾਲੀ ਦਲ ਦਾ ਫੈਸਲਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਨੂੰ ਚਾਹੀਦਾ ਸੀ ਵਲਟੋਹਾਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਧਾਮੀ ਵੱਲੋਂ ਸਖਤ ਹੋ ਕੇ ਗੱਲ ਕਰਨੀ ਚਾਹੀਦੀ ਸੀ।