
ਪੰਜਾਬ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਦੇ ਵਿਆਹ ਵਿਚ ਗਿਫ਼ਟ ‘ਚ ਮਿਲਿਆ...
ਚੰਡੀਗੜ੍ਹ: ਪੰਜਾਬ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਦੇ ਵਿਆਹ ਵਿਚ ਗਿਫ਼ਟ ‘ਚ ਮਿਲਿਆ ਨੇਕਲੈਸ ਬਾਕਸ ਦੇ ਅੰਦਰੋਂ ਚਾਰੀ ਹੋ ਗਿਆ। ਬਾਕਸ ਦੇ ਅੰਦਰ ਦੋ ਡਾਇਮੰਡ ਈਅਰਰਿੰਗ ਹੀ ਮਿਲੇ। ਸੁਖਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਉਨ੍ਹਾਂ ਨੇ ਚੋਰੀ ਕਰਨ ਦਾ ਸ਼ੱਕ ਉਨ੍ਹਾਂ ਦੇ ਨਾਲ ਕਈ ਸਾਲ ਤੋਂ ਕੰਮ ਕਰਨ ਵਾਲਾਂ ਉਤੇ ਪ੍ਰਗਟਾਇਆ ਹੈ। ਸੈਕਟਰ ਤਿੰਨ ਥਾਣਾ ਨੇ ਐਮਐਲਏ ਸੁਖਪਾਲ ਸਿੰਘ ਦੀ ਸ਼ਿਕਾਇਤ ਉਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
Sukhpal Khaira's son's wedding
ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹ ਆਪਣੇ ਪਰਵਾਰ ਦੇ ਨਾਲ ਸੈਕਟਰ ਪੰਜ ਸਥਿਤ ਕੋਠੀ ਵਚਿ ਪਰਵਾਰ ਦੇ ਨਾਲ ਰਹਿੰਦੇ ਹਨ। 10 ਨਵੰਬਰ, 2019 ਨੂੰ ਉਨ੍ਹਾਂ ਦੇ ਬੇਟੇ ਵਕੀਲ ਮਹਿਤਾਬ ਸਿੰਘ ਦਾ ਵਿਆਹ ਸਮਾਗਮ ਨਾਭਾ ਪਟਿਆਲਾ ਰੋਡ ਸਥਿਤ ਲਕਸ਼ਮੀ ਰਿਜੋਰਟ ਵਿਚ ਰੱਖਿਆ ਗਿਆ ਸੀ। ਵਿਆਹ ਵਿਚ ਗਿਫ਼ਟ ਅਤੇ ਸ਼ਗਨ ਲੈਣ ਦੀ ਜਿੰਮੇਵਾਰੀ ਪੀਏ ਮਨੀਸ਼ ਦੀ ਲਗਾਈ ਹੋਈ ਸੀ। ਉਨ੍ਹਾਂ ਨੇ ਵਿਆਹ ਵਿਚ ਬਾਕਸ ‘ਚ ਮਿਲੇ ਇਕ ਗਿਫ਼ਟ ਪੀਏ ਮਨੀਸ਼ ਨੂੰ ਸੰਭਾਲਣ ਲਈ ਦਿੱਤਾ ਸੀ।
Sukhpal Singh Khaira
ਪੀਏ ਨੇ ਇਹ ਗਿਫ਼ਟ ਅੱਪੇ ਪੀਐਸਓ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਓਂਕਾਰ ਸਿੰਘ ਨੂੰ ਸੰਭਾਲਣ ਲਈ ਕਿਹਾ। ਉਸੇ ਦਿਨ ਸ਼ਾਮ ਕਰੀਬ ਛੇ ਵਜੇ ਪਟਿਆਲਾ ਤੋਂ ਸਾਰੇ ਲੋਕ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਨੇ ਸਾਰੇ ਗਿਫ਼ਟ ਕੋਠੀ ਵਿਚ ਰੱਖ ਦਿੱਤੇ. ਪੀਏ ਮਨੀਸ਼ ਨੂੰ ਨੇਕਲੈਸ ਵਾਲਾ ਬਾਕਸ ਇਨੋਵਾ ਗੱਡੀ ਵਿਚ ਡ੍ਰਾਇਵਰ ਸੀਟ ਦੇ ਨੀਚੇ ਖੁਲ੍ਹਿਆ ਹੋਇਆ ਮਿਲਿਆ। ਬਾਕਸ ਦੀ ਚੇਨ ਖੁਲ੍ਹੀ ਹੋਈ ਸੀ ਅਤੇ ਉਸਦੇ ਅੰਦਰੋਂ ਨੇਕਲੈਸ ਗਾਇਬ ਸੀ। ਸਿਰਫ਼ ਦੋ ਡਾਇਮੰਡ ਈਅਰਰਿੰਗ ਹੀ ਮਿਲੇ ਸੀ।
Sukhpal Khaira Son Wedding
ਪੀਏ ਮਨੀਸ਼ ਨੇਕਲੈਸ ਗਾਇਬ ਹੋਣ ਦੀ ਜਾਣਕਾਰੀ ਉਨ੍ਹਾਂ ਨੇ ਦਿੱਤੀ। ਪਟਿਆਲਾ ਤੋਂ ਚੰਡੀਗੜ੍ਹ ਆਉਣ ਵਾਲੀ ਇਨੋਵਾ ਵਿਚ ਸਿਰਫ਼ ਡ੍ਰਾਇਵਰ ਹੈਡ ਕਾਂਸਟੇਬਲ ਹਰਿੰਦਰ ਸਿੰਘ ਅਤੇ ਪੀਏ ਮਨੀਸ਼ ਦਾ ਦੋਸਤ ਪਵਨ ਕੁਮਾਰ ਆਇਆ ਸੀ। ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਅਪਣੇ ਪੱਧਰ ਦੀ ਜਾਂਚ ਕੀਤੀ।