
ਖਹਿਰਾ ਨੇ ਕਿਹਾ ਕਿ ਐਸਆਈਟੀ ਦੁਆਰਾ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਬਤ ਹੁੰਦੀ ਹੈ
ਚੰਡੀਗੜ੍ਹ- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਖ਼ਿਲਾਫ਼ ਕੇਸ ਨੂੰ ਰਫਾ ਦਫ਼ਾ ਕਰਨ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੈ। ਐਸਆਈਟੀ ਦੁਆਰਾ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਬਤ ਹੁੰਦੀ ਹੈ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਅੱਜ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਪਰ ਉਹਨਾਂ ਨੇ ਹੀ 2012 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦੇ ਖਿਲਾਫ਼ ਬੇਅਦਬੀ ਦੇ ਕੇਸ ਨੂੰ ਖ਼ਤਮ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
Sauda Sadh
ਐਸਆਈਟੀ ਦੇ ਚਲਾਨ ਮੁਤਾਬਕ 2012 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪੰਜ ਦਿਨ ਪਹਿਲਾਂ ਸੁਖਬੀਰ ਨੇ ਡੇਰਾ ਮੁਖੀ ਦੇ ਖ਼ਿਲਾਫ਼ ਬਠਿੰਡਾ ਕੋਤਵਾਲੀ ਵਿਚ ਦਰਜ ਕੇਸ ਰੱਦ ਕਰਵਾਇਆ ਸੀ। ਇਹ ਕੇਸ ਡੇਰਾ ਮੁਖੀ ਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਕੱਪੜੇ ਪਹਿਣਨ ਨੂੰ ਲੈ ਕੇ ਦਰਜ ਕੀਤਾ ਗਿਆ ਸੀ।
Sukhbir Badal
ਰਿਪੋਰਟ ਦੇ ਮੁਤਾਬਕ ਇੰਟੈਲੀਜੈਂਸ ਚੀਫ਼ ਦੀ ਬਦਲੀ ਕਰ ਕੇ ਉਹਨਾਂ ਦੀ ਜਗ੍ਹਾਂ 'ਤੇ ਇਕ ਜੂਨੀਅਰ ਅਫ਼ਸਰ ਆਰਕੇ ਜੈਸਵਾਲ ਦੀ ਤੈਨਾਤੀ ਦੇ ਪਿੱਛੇ ਵੀ ਸੁਖਬੀਰ ਬਾਦਲ, ਡੀਜੀਪੀ ਸੁਮੇਧ ਸੈਨੀ ਅਤੇ ਡੇਰਾ ਦੇ ਲੋਕਾਂ ਦਾ ਹੱਥ ਹੈ।
SIT
ਸਾਬਕਾ ਐਸਪੀ ਤਰਲੋਚਨ ਸਿੰਘ ਨੇ ਐਸਆਈਟੀ ਨੂੰ ਦੱਸਿਆ ਕਿ ਡੇਰਾ ਮੁਖੀ ਦਾ ਮਾਫ਼ੀਨਾਮਾ ਉਸ ਨੇ ਡ੍ਰਾਫਟ ਕੀਤਾ ਸੀ। ਜਿਸ 'ਤੇ ਉਹਨਾਂ ਦੇ ਦਸਤਖ਼ਤ ਲੈ ਕੇ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਉਸ ਨੂੰ ਮਨਾਉਣ ਤੋਂ ਇਨਕਾਰ ਕਰ ਦਿੱਤਾ ਸੀ।