ਲਵਲੀ 'ਵਰਸਟੀ ਦੀ ਰੂਬੀਆ ਖੁਰਸ਼ੀਦ ਨੇ ਕੀਤੀ ਹਰਬਲ ਮੈਡੀਸਨ ਦੀ ਖੋਜ
Published : Nov 21, 2019, 2:02 pm IST
Updated : Nov 21, 2019, 2:02 pm IST
SHARE ARTICLE
Rubia Khurshid
Rubia Khurshid

ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਦੇ ਸਕੂਲ ਆਫ ਫਾਰਮਾਸਿਊਟਿਕਲ ਸਾਇੰਸੇਜ ਦੀ ਪੀ ਐਚ ਡੀ ਸਕਾਲਰ ਰੂਬਿਆ ਖੁਰਸ਼ੀਦ ਨੇ ਅਮਰੀਕਾ ਵਿਚ ਆਪਣੀ...

ਜਲੰਧਰ  (ਬਲਵਿੰਦਰ ਸਿੰਘ) : ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਦੇ ਸਕੂਲ ਆਫ ਫਾਰਮਾਸਿਊਟਿਕਲ ਸਾਇੰਸੇਜ ਦੀ ਪੀ ਐਚ ਡੀ ਸਕਾਲਰ ਰੂਬਿਆ ਖੁਰਸ਼ੀਦ ਨੇ ਅਮਰੀਕਾ ਵਿਚ ਆਪਣੀ ਪੇਟੇਂਟ ਹਰਬਲ ਦਵਾਈ 15 ਨੋਬੇਲ ਪੁਰਸਕਾਰ  ਵਿਜੇਤਾਵਾਂ, 6000+  ਸਾਇੰਟਿਸਟਸ ਅਤੇ 600+  ਫਾਰਮੇਸੀ ਇੰਡਸਟਰੀ  ਦੇ ਦਿੱਗਜ਼ਾਂ  ਨਾਲ ਸਾਂਝਾ ਕੀਤੀ। ਇਹ ਮੌਕਾ ਸੀ ਟੇਕਸਾਸ, ਅਮਰੀਕਾ ਦੇ ਹੇਨਰੀ ਬੀ ਗੋਂਜਾਲੇਜ ਕੰਵੇਂਸ਼ਨ ਸੇਂਟਰ, ਵਿਚ ਆਜੋਜਿਤ ਫਾਰਮੇਸੀ ਸਮੇਲਨ ਏਏਪੀਐਸ (ਅਮੇਰਿਕਨ ਐਸੋਸੀਏਸ਼ਨ ਆਫ ਫਾਰਮਾਸਿਊਟਿਕਲ ਸਾਇੰਟਿਸਟਸ)  ਫ਼ਾਰਮ ਸਾਈ 360 ਦਾ।

Lovely Professional UniversityLovely Professional University

ਰੁਬਿਆ ਦੀ ਮੇਡਿਸਿਨ, ਜੋ ਪੂਰੀ ਤਰ੍ਹਾਂ ਗੈਰ-ਸਿੰਥੇਟਿਕ ਹੈ ਅਤੇ ਜਿਸਦਾ ਕੋਈ ਸਾਇਡ-ਇਫੇਕਟ ਵੀ ਨਹੀਂ ਹੈ, ਦਾ ਟੀਚਾ ਖਤਰਨਾਕ ਸਮਝੀ ਜਾਉਂਦੀ  ਡਾਇਬਿਟੀਜ਼ ਨੂੰ ਬਹੁਤ ਹੀ ਘੱਟ ਮਾਤਰਾ ਦੀ ਪੱਕੀ ਅਤੇ ਸਸਤੀ ਦਵਾਈ ਨਾਲ ਕਾਬੂ ਕਰਨਾ ਹੈ। ਛੇਤੀ ਹੀ ਮਨੁੱਖਤਾ  ਦੇ ਫਾਇਦੇ  ਲਈ ਇਸ ਪੇਟੇਂਟ ਹੋ ਚੁੱਕੀ ਦਵਾਈ ਦਾ ਵਪਾਰੀਕਰਣ ਵੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਰੁਬਿਆ ਚਾਹੁੰਦੀ ਹੈ ਕਿ ਸਾਰੇ ਚਿਕਿਤਸਾ ਫਾਮੂਲੇਸ਼ੰਸ ਨੂੰ ਬਹੁਤ ਹੀ ਕਿਫਾਇਤੀ ਪ੍ਰੋਡਕਟਸ ਵਿਚ ਵਿਕਸਿਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੀ ਵਰਤੋਂ ਆਸਾਨ ਅਤੇ ਸਸਤੇ ਤਰੀਕੇ ਨਾਲ ਕੀਤੀ ਜਾ ਸਕੇ।

ਉਸਦੀ ਦਵਾਈ ਦੋ ਮਹੱਤਵਪੂਰਣ ਘਟਕਾ ਵਿਚ ਸੌਖ ਨਾਲ ਉਪਲੱਬਧ ਹੈ: ਹਲਦੀ  ਅਤੇ ਫਰੈਂਡਲੀ ਬੈਕਟੀਰੀਆ (ਪ੍ਰੋ-ਬਾਇਓਟਿਕਸ)। ਇੱਛਤ ਉਤਪਾਦ ਪ੍ਰਾਪਤ ਕਰਣ  ਲਈ, ਰੂਬਿਆ ਨੇ ਦੋਨਾਂ ਦੀ ਘੁਲਣਸ਼ੀਲਤਾ ਨੂੰ ਵਧਾਇਆ, ਇਨ੍ਹਾਂ ਤੋਂ ਇਮਲਸ਼ਨ ਬਣਾਇਆ ਗਿਆ, ਅਤੇ ਉਨ੍ਹਾਂ ਦੀ ਘੁਲਣਸ਼ੀਲਤਾ ਨਾਲ ਇਸਨੂੰ ਠੋਸ ਅਤੇ ਸਥਿਰ ਬਣਾਇਆ। ਇਨ੍ਹਾਂ ਪ੍ਰਕਰਿਆਵਾਂ ਲਈ, ਉਸਨੇ ਗੈਰ ਵਿਸ਼ੈਲੇ ਪਦਾਰਥ ਨੂੰ ਪਹਿਲ ਦਿਤੀ। ਰੁਬਿਆ ਦੇ ਪ੍ਰੋਡਕਟ ਤੋਂ ਪਹਿਲਾਂ,  ਖੁਰਾਕ ਜੋ 500 ਮਿਲੀ ਗ੍ਰਾਮ ਹੋਇਆ ਕਰਦੀ ਸੀ, ਉਹ ਹੁਣ ਘੱਟ ਕੇ 5 ਮਿਲੀਗਰਾਮ ਹੋ ਗਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement