
ਕਿਸਾਨ ਜਥੇਬੰਦੀਆਂ ਕੈਪਟਨ ਨਾਲ ਗੱਲਬਾਤ ਤੋਂ ਪਹਿਲਾਂ ਕਰਨਗੀਆਂ ਅਪਣੀ ਮੀਟਿੰਗ
ਇਸੇ ਦੌਰਾਨ ਮੁੱਖ ਮੰਤਰੀ ਵਲੋਂ 21 ਨਵੰਬਰ ਨੂੰ ਮੀਟਿੰਗ ਲਈ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਇਸੇ ਦਿਨ ਕੈਪਟਨ ਨਾਲ ਗੱਲਬਾਤ ਤੋਂ ਪਹਿਲਾਂ ਅਪਣੀ ਵੱਖਰੀ ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਨਾਲ ਮੀਟਿੰਗ ਬਾਅਦ ਦੁਪਹਿਰ 1:30 ਵਜੇ ਹੋਣੀ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਅਪਣੀ ਵੱਖਰੀ ਮੀਟਿੰਗ ਇਸ ਤੋਂ ਪਹਿਲਾਂ ਕਿਸਾਨ ਭਵਨ 'ਚ ਸਵੇਰੇ 11 ਵਜੇ ਬੁਲਾਈ ਹੈ। ਬੀ.ਕੇ.ਯੂ. (ਡਕੌਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦਸਿਆ ਕਿ ਇਸ ਮੀਟਿੰਗ ਵਿਚ ਰੇਲਾਂ ਅਤੇ ਖੇਤੀ ਕਾਨੂੰਨਾਂ ਦੇ ਮਾਮਲਿਆਂ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਦੇ ਆਧਾਰ 'ਤੇ ਹੀ ਮੁੱਖ ਮੰਤਰੀ ਨਾਲ ਆਗੂ ਗੱਲਬਾਤ ਕਰਨਗੇ।
image