
ਹਰਿਆਣਾ: ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਟਰਾਇਲ ਸ਼ੁਰੂ
ਅਨਿਲ ਵਿਜ ਨੂੰ ਲਗਿਆ ਪਹਿਲਾ ਟੀਕਾ
ਚੰਡੀਗੜ੍ਹ, 20 ਨਵੰਬਰ: ਹਰਿਆਣਾ 'ਚ ਸ਼ੁਕਰਵਾਰ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪ੍ਰੀਖਣ ਸ਼ੁਰੂ ਹੋ ਗਿਆ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੰਬਾਲਾ ਦੇ ਨਾਗਰਿਕ ਹਸਪਤਾਲ 'ਚ ਅੱਜ ਸਵੇਰੇ ਕਰੀਬ 11 ਵਜੇ ਰੋਹਤਕ ਪੀਜੀਆਈ ਦੇ ਮਾਹਰਾਂ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਪਹਿਲਾ ਟੀਕਾ ਲਗਾਇਆ। ਟੀਕਾ ਲਾਉਣ ਤੋਂ ਪਹਿਲਾਂ ਟੀਮ ਨੇ ਐਂਟੀ ਬਾਡੀ ਅਤੇ ਆਰ. ਟੀ. ਪੀ. ਸੀ. ਆਰ. ਜਾਂਚ ਲਈ ਵਿਜ ਦੇ ਸੈਂਪਲ ਵੀ ਲਏ। (ਏਜੰਸੀ)