ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਭਖੀ ਸਿਆਸਤ
Published : Nov 21, 2021, 7:54 am IST
Updated : Nov 21, 2021, 7:54 am IST
SHARE ARTICLE
IMAGE
IMAGE

ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਭਖੀ ਸਿਆਸਤ

 


ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਨਿਤਰੇ ਪਰਗਟ ਸਿੰਘ

ਗੁਰਦਾਸਪੁਰ, 20 ਨਵੰਬਰ (ਪਪ) : ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ  'ਵੱਡਾ ਭਰਾ' ਕਹਿਣ 'ਤੇ ਨਵਾਂ ਵਿਵਾਦ ਛਿੜ ਗਿਆ ਹੈ | ਇਸ 'ਤੇ ਸਫ਼ਾਈ ਦਿੰਦੇ ਹੋਏ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਬਿਨਾਂ ਕਿਸੇ ਗੱਲ ਤੋਂ ਇਸ ਨੂੰ  ਮੁੱਦਾ ਬਣਾ ਰਹੀ ਹੈ | ਪਰਗਟ ਸਿੰਘ ਨੇ ਕਿਹਾ ਕਿ ਥੋੜੇ ਦਿਨ ਹੋਏ ਹਨ ਅਸੀਂ ਪਾਕਿਸਤਾਨ ਨਾਲ ਕਿ੍ਕਟ ਦਾ ਮੈਚ ਖੇਡਿਆ | ਹੋਰ ਵੀ ਖੇਡਾਂ ਨੂੰ  ਵਧਾ ਰਹੇ ਹਾਂ ਪਾਕਿਸਤਾਨ ਨਾਲ | ਜਿਸ ਧਰਤੀ 'ਤੇ ਮੱਥਾ ਟੇਕਣ ਲਈ ਗਏ ਹਾਂ ਉਸ ਦਾ ਮਕਸਦ ਹੀ ਇਹ ਹੈ ਕਿ ਨਫ਼ਰਤ ਦੂਰ ਹੋਵੇ ਮਨਾਂ ਦੀ ਕੁੜੱਤਣ ਦੂਰ ਹੋਵੇ |
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ ਸਨ | ਕਿਸੇ ਪੱਤਰਕਾਰ ਨੇ ਉਥੇ ਸਵਾਲ ਪੁੱਛ ਲਿਆ ਤਾਂ ਇਸ ਨੂੰ  ਮੁੱਦਾ ਨਹੀਂ ਬਣਾਉਣਾ ਚਾਹੀਦਾ | ਪਰਗਟ ਸਿੰਘ ਨੇ ਕਿਹਾ ਕਿ ਬਰਲਿਨ ਦੀ ਦੀਵਾਰ ਲੋਕਾਂ ਨੇ ਖ਼ੁਸ਼ਹਾਲੀ ਲਈ ਤੋੜ ਦਿਤੀ, ਸਾਨੂੰ ਇਨ੍ਹਾਂ ਵਿਵਾਦਾਂ ਤੋਂ ਉਪਰ ਉੱਠਣ ਦੀ ਲੋੜ ਹੈ, ਅੱਜ ਰੁਜ਼ਗਾਰ ਕਿਥੇ ਜਾ ਰਿਹਾ ਹੈ |

ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਇਕ ਸੈਲੀਬਿ੍ਟੀ ਹਨ, ਉਨ੍ਹਾਂ ਦਾ ਜੇਕਰ ਸਪੈਸ਼ਲ ਵੈੱਲਕਮ ਹੁੰਦਾ ਹੈ ਤਾਂ ਕੋਈ ਹਰਜ ਨਹੀਂ ਇਥੇ ਤਾਂ ਕਿਸੇ ਆਗੂ ਨੂੰ  ਰਾਜਪੁਰਾ ਤਕ ਨਹੀਂ ਕੋਈ ਜਾਣਦਾ |
ਪਰਗਟ ਸਿੰਘ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਨਵਾਜ ਸ਼ਰੀਫ਼ ਦੇ ਜਨਮ ਦਿਨ ਦੀ ਵਧਾਈ ਦੇਣ ਦੇ ਲਈ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਨੂੰ  ਜੱਫ਼ੀ ਪਾਈ ਤਾਂ ਭਾਜਪਾ ਨੇ ਕੋਈ ਮੁੱਦਾ ਨਹੀਂ ਬਣਾਇਆ, ਹੁਣ ਨਵਜੋਤ ਸਿੰਘ ਸਿੱਧੂ ਬਾਰੇ ਕਿਉਂ ਭਾਜਪਾ ਬਿਨਾਂ ਗੱਲ ਤੋਂ ਵਿਵਾਦ ਖੜਾ ਕਰ ਰਹੀ ਹੈ | ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਪਰਗਟ ਸਿੰਘ ਨੇ ਕਿਹਾ ਕਿ ਕਾਨੂੰਨਾਂ ਨਾਲ ਪੰਜਾਬ ਨੂੰ  ਕਿੰਨਾ ਨੁਕਸਾਨ ਹੋਇਆ, 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਪਰ ਫਿਰ ਵੀ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕਰਦੇ ਹਨ |
 ਫ਼ੋਟੋ : ਗੁਰਦਾਸਪੁਰ ਪ੍ਰਗਟ ਸਿੰਘ

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement