ਮੱਧਪ੍ਰਦੇਸ਼ਵਿਚਟੀਕੇਦੀਆਂਦੋਵੇਂ ਖ਼ੁਰਾਕਾਂ ਲੈਚੁਕੀ ਔਰਤ ਦੀ ਕੋਵਿਡ19ਨਾਲ ਮੌਤ,ਇਕਹਫ਼ਤੇ ਵਿਚਦੂਜਾਮਾਮਲਾ
Published : Nov 21, 2021, 7:58 am IST
Updated : Nov 21, 2021, 7:58 am IST
SHARE ARTICLE
IMAGE
IMAGE

ਮੱਧ ਪ੍ਰਦੇਸ਼ ਵਿਚ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ ਔਰਤ ਦੀ ਕੋਵਿਡ-19 ਨਾਲ ਮੌਤ, ਇਕ ਹਫ਼ਤੇ ਵਿਚ ਦੂਜਾ ਮਾਮਲਾ


ੇਨਵੀਂ ਦਿੱਲੀ, 20 ਨਵੰਬਰ : ਭੋਪਾਲ ਵਿਚ ਕੋਰੋਨਾ ਨੂੰ ਰੋਕਣ ਵਾਲੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ 54 ਸਾਲਾ ਔਰਤ ਦੀ ਕੋਵਿਡ-19 ਨਾਲ ਮੌਤ ਹੋ ਗਈ | ਅਧਿਕਾਰੀਆਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਇਕ ਹਫ਼ਤੇ ਵਿਚ ਇਹ ਦੂਜਾ ਮਾਮਲਾ ਹੈ ਜਦ ਪੂਰਾ ਟੀਕਾਕਰਨ ਕਰਵਾਉਣ ਤੋਂ ਬਾਅਦ ਵੀ ਕਿਸੇ ਇਨਸਾਨ ਦੀ ਕੋਵਿਡ-19 ਨਾਲ ਮੌਤ ਹੋਈ ਗਈ ਹੈ |
ਭੋਪਾਲ ਦੇ ਚੀਫ਼ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਪ੍ਰਭਾਕਰ ਤਿਵਾਰੀ ਨੇ ਖ਼ਬਰ ਏਜੰਸੀ ਨੂੰ ਦਸਿਆ ਕਿ ਇਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਵਿਚ ਕੋਰੋਨਾ ਕਾਰਨ ਇਕ ਔਰਤ ਦੀ ਮੌਤ ਹੋਈ ਹੈ | ਉਨ੍ਹਾਂ ਕਿਹਾ ਕਿ ਔਰਤ ਕੋਵਿਡ-19 ਰੋਕਣ ਵਾਲੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ ਹੈ | ਇਸ ਮਾਮਲੇ ਵਿਚ ਏਮਜ਼ ਦੀ ਲੋਕ ਸੰਪਰਕ ਸ਼ਾਖ਼ਾ ਤੋਂ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਉਤਰ ਨਾ ਮਿਲਿਆ | ਮਿ੍ਤਕ ਔਰਤ ਦੇ ਇਕ ਰਿਸ਼ਤੇਦਾਰ ਅਤੇ ਭੋਪਾਲ ਦੇ ਇਕ ਮਸ਼ਹੂਰ ਡਾਕਟਰ ਨੇ ਦਸਿਆ ਕਿ ਰੋਗੀ ਨੂੰ 15 ਨਵੰਬਰ ਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ | ਉਨ੍ਹਾਂ ਕਿਹਾ, ''ਔਰਤ ਦੀ ਉਮਰ 54 ਸਾਲ ਸੀ ਅਤੇ ਵੀਰਵਾਰ-ਸ਼ੁਕਰਵਾਰ ਦੀ ਦਰਮਿਆਨੀ ਰਾਤ ਕਰੀਬ 12.30 ਵਜੇ ਏਮਜ਼ ਭੋਗਾਲ ਵਿਚ ਉਸ ਦੀ ਮੌਤ ਹੋ ਗਈ | ਉਹ ਪੂਰੀ ਤਰ੍ਹਾਂ ਨਾਲ ਠੀਕ ਸੀ ਅਤੇ ਉਸ ਨੂੰ ਹੋਰ ਕੋਈ ਬੀਮਾਰੀ ਨਹੀਂ ਸੀ | ਉਸ ਨੂੰ ਸਿਰਫ਼ ਬਲੱਡ ਪ੍ਰੈਸ਼ਰ ਦੀ ਹਲਕੀ ਜਿਹੀ ਸ਼ਿਕਾਇਤ ਸੀ ਜੋ ਬਿਲਕੁਲ ਸਾਧਾਰਣ ਹੈ |''       (ਏਜੰਸੀ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement