
ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਨੂੰ ਦਸਿਆ ਅਪਣਾ 'ਵੱਡਾ ਭਰਾ'
ਡੇਰਾ ਬਾਬਾ ਨਾਨਕ, 20 ਨਵੰਬਰ (ਪਪ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਅਤੇ ਵਿਧਾਇਕ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ | ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਉਨ੍ਹਾਂ ਦੇ ਇਕ ਪ੍ਰਤੀਨਿਧ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਦੌਰਾਨ ਸਿੱਧੂ ਨੇ ਇਮਰਾਨ ਖ਼ਾਨ ਨੂੰ ਵੱਡਾ ਭਰਾ ਦਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਹਮੇਸ਼ਾ ਹੀ ਬਹੁਤ ਪਿਆਰ ਮਿਲਦਾ ਹੈ |
ਉਨ੍ਹਾਂ ਨੇ ਲਾਂਘਾ ਪਾਰ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ,'ਲਾਂਘਾ ਖੁਲ੍ਹ ਗਿਆ ਹੈ ਅਤੇ ਅਣਗਿਣਤ ਸੰਭਾਵਨਾਵਾਂ ਵੀ ਖੁਲ੍ਹੀਆਂ ਹਨ | ਉਥੇ ਉਹ ਪੰਜਾਬ ਦੀ ਤਰੱਕੀ ਦੇ ਨਵੇਂ ਰਾਹ ਬਾਰੇ ਗੱਲ ਕਰਨਗੇ |' ਉਨ੍ਹਾਂ ਨੇ ਲਾਂਘਾ ਖੋਲ੍ਹਣ ਅਤੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫ਼ੈਸਲਿਆਂ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ, Tਮੁਰਸ਼ਦ ਅਪਣੇ ਦੇ ਦਰ 'ਤੇ ਮੰਗਣ ਆਇਆਂ ਇਹੋ ਮੁਰਾਦ, ਸਾਡੀ ਝੋਲੀ ਪਾ ਸਾਈਆਂ ਅਮਨ ਤੇ ਇਤਹਾਦ, ਜਿਊਣ ਸੱਭ ਮਾਵਾਂ ਦੇ ਬਚੜੇ ਬਾਪੂਆਂ ਤੋਂ ਦਿਲਸ਼ਾਦ, ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰਧਾਰਾ ਸਦ ਅਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ... |