
ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਬਠਿੰਡਾ: ਦਿਆਲਪੁਰਾ ਥਾਣੇ ਵਿਚ ਪਿਛਲੇ ਇਕ ਸਾਲ ਦੌਰਾਨ ਲੋਕਾਂ ਵੱਲੋਂ ਜਮ੍ਹਾਂ ਕਰਵਾਏ ਗਏ 9 ਅਸਲੇ ਥਾਣੇ ਵਿਚੋਂ ਗੁੰਮ ਹੋ ਗਏ ਹਨ। ਇਹ ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਥਾਣਾ ਦਿਆਲਪੁਰਾ ਵਿਚ ਜਮ੍ਹਾਂ ਕਰਵਾਇਆ ਗਿਆ ਅਸਲਾ ਇਕ ਨਸ਼ਾ ਤਸਕਰ ਕੋਲੋਂ ਬਰਾਮਦ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅਸਲਾ ਗਾਇਬ ਹੋਣ ਦੀ ਪੁਸ਼ਟੀ ਰਾਮਪੁਰਾ ਦੇ ਡੀਐਸਪੀ ਅਸਵੰਤ ਸਿੰਘ ਨੇ ਕੀਤੀ ਸੀ। ਇਸ ਸਬੰਧੀ ਬਠਿੰਡਾ ਰੇਂਜ ਦੇ ਆਈਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।