ਹਾਫ਼ ਹਾਫ਼ ਕਰੀ ਜਾਂਦੇ ਸੀ: ਧੂੜ ਜੰਮੀ ਚਿਹਰੇ ’ਤੇ, ਸ਼ੀਸ਼ੇ ਨੂੰ ਸਾਫ਼ ਕਰੀ ਜਾਂਦੇ ਸੀ.. - ਹਰਮੀਤ ਸਿਵੀਆਂ ਬਠਿੰਡਾ
Published : Nov 10, 2022, 10:44 am IST
Updated : Nov 10, 2022, 11:42 am IST
SHARE ARTICLE
Satire: Haf haf used to be done..
Satire: Haf haf used to be done..

ਧੂੜ ਜੰਮੀ ਚਿਹਰੇ ’ਤੇ, ਸ਼ੀਸ਼ੇ ਨੂੰ ਸਾਫ਼ ਕਰੀ ਜਾਂਦੇ ਸੀ, ਆਪੇ ਹੀ ਦਿੰਦੇ ਛੇਕ ਤੇ ਆਪੇ ਹੀ ਮਾਫ਼ ਕਰੀ ਜਾਂਦੇ ਸੀ..

 

ਧੂੜ ਜੰਮੀ ਚਿਹਰੇ ’ਤੇ, ਸ਼ੀਸ਼ੇ ਨੂੰ ਸਾਫ਼ ਕਰੀ ਜਾਂਦੇ ਸੀ।
ਆਪੇ ਹੀ ਦਿੰਦੇ ਛੇਕ ਤੇ ਆਪੇ ਹੀ ਮਾਫ਼ ਕਰੀ ਜਾਂਦੇ ਸੀ।

ਪਹਿਲਾਂ ਖਾਧਾ ਬਹੁਤ ਮੇਵਾ ਤੇ ਕਹਿੰਦੇ ਗੁਰੂ-ਘਰ ਸੇਵਾ, 
ਪਹਿਲਾਂ ਖ਼ਜ਼ਾਨੇ, ਫਿਰ ਜੁੱਤੇ, ਬਈ ਸਾਫ਼ ਕਰੀ ਜਾਂਦੇ ਸੀ।

ਕੀ ਕਰੂ ਲਾਫ਼ਟਰ ਜਮਾਤ, ਇਨ੍ਹਾਂ ਨੇ ਤਾਂ ਪਾ ਦਿਤੀ ਮਾਤ ,
ਇਹ ਤਾਂ ਸਾਰੀ ਹੀ ਕੌਮ ਦੇ ਨਾਲ, ਲਾਫ਼ ਕਰੀ ਜਾਂਦੇ ਸੀ।

ਬਰਖ਼ੁਰਦਾਰ ਸਾਹਬ ਫਿਰ ਜਦ ਗਏ ਦਰਬਾਰ ਸਾਹਬ, 
ਸਪੋਰਟਸ ਬੂਟ, ਪਾਲਿਸ਼-ਬੁਰਸ਼ ਲੈ ਸਾਫ਼ ਕਰੀ ਜਾਂਦੇ ਸੀ।

ਪਾਵਰ ਤਾਂ ਜੀਹਦੀ ਵੀ ਆਈ, ਕੋਈ ਛੱਡੇ ਨਾ ਮਲਾਈ,
ਸਾਰੇ ਆਪਸ ’ਚ ਈ ਯਾਰੋ, ਹਾਫ਼-ਹਾਫ਼ ਕਰੀ ਜਾਂਦੇ ਸੀ।
 

- ਹਰਮੀਤ ਸਿਵੀਆਂ ਬਠਿੰਡਾ
 ਮੋਬਾ:- 8054757806          

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement