ਪੰਜਾਬ ਵਿਚ ਡੇਂਗੂ ਦਾ ਖ਼ਤਰਾ! ਨਵਾਂ ਸ਼ਹਿਰ 'ਚ ਇੱਕ ਮਰੀਜ਼ ਦੀ ਹੋਈ ਮੌਤ
Published : Nov 21, 2022, 5:21 pm IST
Updated : Nov 21, 2022, 5:21 pm IST
SHARE ARTICLE
Representative Image
Representative Image

ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 275, ਸਿਹਤ ਵਿਭਾਗ ਚੌਕਸ

ਨਵਾਂ ਸ਼ਹਿਰ: ਪੰਜਾਬ ਵਿੱਚ ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧਦੀ ਹੀ ਜਾ ਰਹੀ ਹੈ ਜਿਸ ਨੂੰ ਲੈ ਕੇ ਸੂਬੇ ਦਾ ਸਿਹਤ ਵਿਭਾਗ ਕਾਫੀ ਚਿੰਤਤ ਹੈ। ਸਰਕਾਰ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਨਵਾਂਸ਼ਹਿਰ ਦੇ ਸਿਵਿਲ ਸਰਜਨ ਡਾਕਟਰ ਦਵਿੰਦਰ ਢਾਂਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੀ ਡੇਂਗੂ ਮਰੀਜਾਂ ਦੀ ਗਿਣਤੀ 275 ਦੇ ਕਰੀਬ ਹੈ ਜਿਹਨਾਂ ਵਿਚੋਂ 22 ਕੇਸ ਐਕਿਟਵ ਹਨ।

ਉਨ੍ਹਾਂ ਦੱਸਿਆ ਕਿ ਅੱਜ ਇੱਕ ਮਰੀਜ਼ ਦੀ ਮੌਤ ਵੀ ਡੇਂਗੂ ਨਾਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਐਸ,ਐਮ,ਓ ਨੇ ਦੱਸਿਆ ਕਿ ਡੇਂਗੂ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ 20 ਬੈਡ ਲਗਾਏ ਗਏ ਹਨ।

ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦਾ ਪੂਰਾ ਚੈਕਅਪ ਅਤੇ ਇਲਾਜ ਸਰਕਾਰ ਵਲੋਂ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਡੇਂਗੂ ਦੇ ਬਚਾਅ ਲਈ ਖੁਦ ਧਿਆਨ ਦੇਣ ਦੀ ਲੋੜ ਹੈ। ਉਂਝ ਵੈਸੇ ਸਿਵਲ ਹਸਪਤਾਲ ਵਲੋਂ ਵੱਖ-ਵੱਖ ਟੀਮਾਂ ਪਿੰਡਾਂ ਸ਼ਹਿਰਾਂ, ਗਲੀਆਂ, ਮੁਹਲਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM
Advertisement