Punjab News : ਪੰਜਾਬ 'ਚ ਪਰਾਲੀ ਸਾੜਨ 'ਤੇ ਕਿਸਾਨਾਂ ਤੋਂ ਵਸੂਲਿਆ 1.13 ਕਰੋੜ ਦਾ ਜੁਰਮਾਨਾ, ਮਾਲਵੇ 'ਚ ਸਭ ਤੋਂ ਵੱਧ ਮਾਮਲੇ

By : BALJINDERK

Published : Nov 21, 2024, 8:37 pm IST
Updated : Nov 21, 2024, 8:37 pm IST
SHARE ARTICLE
file photo
file photo

Punjab News : ਡਾ. ਕਰੁਨੇਸ਼ ਗਰਗ ਨੇ ਕਿਹਾ ਕਿ ਹੁਣ ਤੱਕ ਸਿਰਫ਼ 10 ਹਜ਼ਾਰ ਮਾਮਲੇ ਸਾਹਮਣੇ ਆਏ, ਜਦੋਂ ਕਿ ਪਿਛਲੇ ਸਾਲ 36 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ

Punjab News : ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਬੁੱਧਵਾਰ ਨੂੰ 10 ਹਜ਼ਾਰ ਨੂੰ ਪਾਰ ਕਰ ਗਏ ਹਨ। ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ 70 ਫੀਸਦੀ ਘੱਟ ਹੈ। ਪਰਾਲੀ ਸਾੜਨ ਬਾਰੇ ਮੁੱਖ ਵਾਤਾਵਰਣ ਇੰਜੀਨੀਅਰ ਡਾ. ਕਰੁਨੇਸ਼ ਗਰਗ ਨੇ ਕਿਹਾ ਕਿ ਇਸ ਸਾਲ ਸਾਨੂੰ (ਪਰਾਲੀ ਸਾੜਨ ਦੇ) ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸਿਰਫ਼ 10 ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ 36 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ, ਜੋ ਸਾਨੂੰ ਸੈਟੇਲਾਈਟ ਰਾਹੀਂ ਮਿਲੇ ਸਨ।

ਮੁੱਖ ਵਾਤਾਵਰਣ ਇੰਜਨੀਅਰ ਡਾ.ਕੁਨੇਸ਼ ਗਰਗ ਨੇ ਦੱਸਿਆ ਕਿ ਇਸ ਵਾਰ ਆਏ 10 ਹਜ਼ਾਰ ਕੇਸਾਂ ’ਚੋਂ 4900 ਦੇ ਕਰੀਬ ਕੇਸਾਂ ਵਿੱਚ ਕਾਰਵਾਈ ਕੀਤੀ ਹੈ। ਅਜਿਹੇ 'ਚ ਫੜੇ ਗਏ ਕਿਸਾਨਾਂ 'ਤੇ ਕਰੀਬ 1 ਕਰੋੜ 84 ਲੱਖ ਰੁਪਏ ਦਾ ਮੁਆਵਜ਼ਾ ਲਗਾਇਆ ਗਿਆ ਹੈ। ਕੁੱਲ ਮੁਆਵਜ਼ੇ ਵਿੱਚੋਂ 1 ਕਰੋੜ 13 ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ ਹੈ।

ਡਾ.ਕੁਨੇਸ਼ ਗਰਗ ਨੇ ਦੱਸਿਆ ਕਿ ਇਸ ਸਾਲ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ ਜਾਂ ਮਾਲਵਾ ਖੇਤਰ ਅਤੇ ਪਟਿਆਲਾ ਤੋਂ ਸਾਹਮਣੇ ਆਏ ਹਨ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਪਰਾਲੀ ਸਾੜਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਮਿਲ ਕੇ ਕੰਮ ਕੀਤਾ ਹੈ। ਇਸ ਵਾਰ ਫੀਲਡ ਵਿੱਚ 9000 ਦੇ ਕਰੀਬ ਨੋਡਲ ਅਫਸਰ ਤਾਇਨਾਤ ਕੀਤੇ ਗਏ ਸਨ, ਜੋ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸਨ।

179 ਨਵੇਂ ਕੇਸ ਆਏ ਹਨ

ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ 179 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਇਸ ਸੀਜ਼ਨ ਦੌਰਾਨ ਕੁੱਲ ਕੇਸ ਹੁਣ ਵੱਧ ਕੇ 10,104 ਹੋ ਗਏ ਹਨ। ਬੁੱਧਵਾਰ ਨੂੰ, ਸਭ ਤੋਂ ਵੱਧ ਮਾਮਲੇ, 26-26, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਸੰਗਰੂਰ ਤੋਂ ਸਾਹਮਣੇ ਆਏ। ਮੁਕਤਸਰ 'ਚ ਪਰਾਲੀ ਸਾੜਨ ਦੇ 20, ਤਰਨਤਾਰਨ 'ਚ 15, ਫਰੀਦਕੋਟ 'ਚ 14, ਫਾਜ਼ਿਲਕਾ 'ਚ 10, ਮੋਗਾ 'ਚ 9, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਬਰਨਾਲਾ 'ਚ 8-8, ਮਾਨਸਾ 'ਚ ਪੰਜ, ਮਲੇਰਕੋਟਲਾ ਅਤੇ ਕਪੂਰਥਲਾ 'ਚ ਚਾਰ-ਚਾਰ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ ਤਿੰਨ ਅਤੇ ਪਟਿਆਲਾ ਵਿੱਚ ਦੋ ਕੇਸ ਸਨ। ਗੁਰਦਾਸਪੁਰ ਅਤੇ ਐਸਬੀਐਸ ਨਗਰ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।

ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1647 ਮਾਮਲੇ ਹਨ

ਪੰਜਾਬ ਵਿੱਚ ਇਸ ਸੀਜ਼ਨ ਦੌਰਾਨ 18 ਨਵੰਬਰ ਤੱਕ ਪਰਾਲੀ ਸਾੜਨ ਦੇ 1647 ਮਾਮਲਿਆਂ ਨਾਲ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ। ਫ਼ਿਰੋਜ਼ਪੁਰ 1189 ਕੇਸਾਂ ਨਾਲ ਦੂਜੇ, ਤਰਨਤਾਰਨ 802 ਕੇਸਾਂ ਨਾਲ ਤੀਜੇ, ਅੰਮ੍ਰਿਤਸਰ 703 ਕੇਸਾਂ ਨਾਲ ਚੌਥੇ ਨੰਬਰ ’ਤੇ ਹੈ। ਪਰਾਲੀ ਸਾੜਨ ਦੇ ਮਾਮਲੇ ਬਠਿੰਡਾ ਵਿੱਚ 670, ਮੁਕਤਸਰ ਵਿੱਚ 668, ਮੋਗਾ ਵਿੱਚ 596, ਮਾਨਸਾ ਵਿੱਚ 560, ਪਟਿਆਲਾ ਵਿੱਚ 536, ਫਰੀਦਕੋਟ ਵਿੱਚ 470, ਕਪੂਰਥਲਾ ਵਿੱਚ 321, ਲੁਧਿਆਣਾ ਵਿੱਚ 246, ਫਾਜ਼ਿਲਕਾ ਵਿੱਚ 233 ਹਨ।

(For more news apart from  1.13 crore fine collected from farmers for stubble burning in Punjab, highest number of cases in Malwa News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement