kenya News : ਕੀਨੀਆ ਨੇ ਅਡਾਨੀ ਸਮੂਹ ਨਾਲ ਹਵਾਈ ਅੱਡਾ ਅਤੇ ਊਰਜਾ ਸੌਦੇ ਰੱਦ ਕੀਤੇ 

By : BALJINDERK

Published : Nov 21, 2024, 9:52 pm IST
Updated : Nov 21, 2024, 9:52 pm IST
SHARE ARTICLE
file photo
file photo

kenya News : ਰੂਟੋ ਨੇ ਸੌਦੇ ਖ਼ਤਮ ਕਰਨ ਦਾ ਫੈਸਲਾ ਅਮਰੀਕਾ ਵਲੋਂ ਏਸ਼ੀਆ ਦੇ ਅਮੀਰ ਗੌਤਮ ਅਡਾਨੀ ਵਿਰੁਧ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਗਾਉਣ ਤੋਂ ਬਾਅਦ ਲਿਆ 

kenya News : ਕੀਨੀਆ ਨੇ ਭਾਰਤ ਦੇ ਅਡਾਨੀ ਸਮੂਹ ਨਾਲ ਹਵਾਈ ਅੱਡੇ ਦੇ ਵਿਸਥਾਰ ਅਤੇ ਊਰਜਾ ਸੌਦਿਆਂ ਨੂੰ ਰੱਦ ਕਰ ਦਿਤਾ ਹੈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਰੂਟੋ ਨੇ ਕਿਹਾ ਕਿ ਅਡਾਨੀ ਸਮੂਹ ਨਾਲ ਸੌਦੇ ਖ਼ਤਮ ਕਰਨ ਦਾ ਫੈਸਲਾ ਅਮਰੀਕਾ ਵਲੋਂ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ ਗੌਤਮ ਅਡਾਨੀ ਵਿਰੁਧ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਗਾਉਣ ਤੋਂ ਬਾਅਦ ਲਿਆ ਗਿਆ ਹੈ। 

ਰਾਸ਼ਟਰਪਤੀ ਰੂਟੋ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਾਡੀਆਂ ਜਾਂਚ ਏਜੰਸੀਆਂ ਅਤੇ ਭਾਈਵਾਲ ਦੇਸ਼ਾਂ ਵਲੋਂ ਦਿਤੀ ਗਈ ਨਵੀਂ ਜਾਣਕਾਰੀ ਦੇ ਆਧਾਰ ’ਤੇ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਅਮਰੀਕਾ ਦਾ ਨਾਂ ਨਹੀਂ ਲਿਆ। 

ਅਡਾਨੀ ਸਮੂਹ ਰਾਜਧਾਨੀ ਨੈਰੋਬੀ ਵਿਚ ਕੀਨੀਆ ਦੇ ਮੁੱਖ ਹਵਾਈ ਅੱਡੇ ਦੇ ਆਧੁਨਿਕੀਕਰਨ ਅਤੇ ਇਕ ਵਾਧੂ ਹਵਾਈ ਪੱਟੀ ਅਤੇ ਟਰਮੀਨਲ ਬਣਾਉਣ ਲਈ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਪ੍ਰਕਿਰਿਆ ਵਿਚ ਸੀ। ਬਦਲੇ ’ਚ, ਸਮੂਹ ਨੂੰ 30 ਸਾਲਾਂ ਲਈ ਹਵਾਈ ਅੱਡੇ ਦਾ ਸੰਚਾਲਨ ਕਰਨਾ ਸੀ। 

ਅਡਾਨੀ ਸਮੂਹ ਨਾਲ ਸੌਦੇ ਕਾਰਨ ਕੀਨੀਆ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਹੜਤਾਲ ਕੀਤੀ ਸੀ। ਕਰਮਚਾਰੀਆਂ ਨੇ ਕਿਹਾ ਕਿ ਇਸ ਨਾਲ ਕੰਮ ਕਰਨ ਦੀਆਂ ਸਥਿਤੀਆਂ ਵਿਗੜ ਜਾਣਗੀਆਂ ਅਤੇ ਕੁੱਝ ਮਾਮਲਿਆਂ ’ਚ ਨੌਕਰੀਆਂ ਵੀ ਗੁਆ ਦਿਤੀਆਂ ਜਾਣਗੀਆਂ। 

ਅਡਾਨੀ ਸਮੂਹ ਨੇ ਪੂਰਬੀ ਅਫਰੀਕਾ ਦੇ ਵਪਾਰਕ ਕੇਂਦਰ ਕੀਨੀਆ ’ਚ ਬਿਜਲੀ ਟਰਾਂਸਮਿਸ਼ਨ ਲਾਈਨਾਂ ਬਣਾਉਣ ਦਾ ਸੌਦਾ ਵੀ ਜਿੱਤਿਆ। ਊਰਜਾ ਮੰਤਰੀ ਓ.ਪੀ.ਓ. ਵਾਂਡੇਈ ਨੇ ਵੀਰਵਾਰ ਨੂੰ ਸੰਸਦੀ ਕਮੇਟੀ ਨੂੰ ਦਸਿਆ ਕਿ ਸਮਝੌਤੇ ’ਤੇ ਦਸਤਖਤ ਕਰਨ ’ਚ ਕੀਨੀਆ ਵਲੋਂ ਕੋਈ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ। 

ਇਸ ਹਫਤੇ ਦੀ ਸ਼ੁਰੂਆਤ ’ਚ ਅਮਰੀਕਾ ਦੇ ਵਕੀਲਾਂ ਨੇ ਅਡਾਨੀ ’ਤੇ ਭਾਰਤ ’ਚ ਇਕ ਵਿਸ਼ਾਲ ਸੋਲਰ ਪਾਵਰ ਪ੍ਰਾਜੈਕਟ ’ਚ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਸੀ। (ਪੀਟੀਆਈ)

(For more news apart from Kenya cancels airport and energy deals with Adani Group News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement