ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੀ ਗਈ ਨਿਯੁਕਤੀ
ਅਜਨਾਲਾ (ਅੰਮ੍ਰਿਤਸਰ): ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਐਡਵੋਕੇਟ ਨਿਯੁਕਤ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਐਡਵੋਕੇਟ ਐਕਟ 1961 ਤਹਿਤ 16 (2) ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਨਿਯੁਕਤੀ ਕੀਤੀ ਹੈ। ਡਿਪਟੀ ਐਡਵੋਕੇਟ ਜਨਰਲ ਰਾਜੀਵ ਮਦਾਨ ਰਾਜਾ ਰਮਦਾਸ ਨੇ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੂੰ ਨਵੀਂ ਨਿਯੁਕਤੀ ਲਈ ਵਧਾਈਆਂ ਦਿੱਤੀਆਂ।
