84 'ਚ ਅਪਣੇ ਘਰ ਦਾ ਸਮਾਨ ਫੂਕ ਕੇ ਪਤੀ, ਪੁੱਤਰ ਤੇ ਭਰਾ ਦੀ ਲਾਸ਼ ਦਾ ਸਸਕਾਰ ਕੀਤਾ: ਜਗਦੀਸ਼ ਕੌਰ
Published : Dec 21, 2018, 1:06 pm IST
Updated : Dec 21, 2018, 1:06 pm IST
SHARE ARTICLE
Bibi Jagdish kaur
Bibi Jagdish kaur

1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਨੂੰ ਲੰਮਾ ਸਮਾਂ ਕੇਸ ਲੜ ਕੇ ਰਹਿੰਦੀ ਜ਼ਿੰਦਗੀ ਜੇਲ ਵਿਚ ਕੈਦ ਦੀ ਸਜ਼ਾ ਦਿਵਾਉਣ.........

ਅੰਮ੍ਰਿਤਸਰ/ਤਰਨਤਾਰਨ : 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਨੂੰ ਲੰਮਾ ਸਮਾਂ ਕੇਸ ਲੜ ਕੇ ਰਹਿੰਦੀ ਜ਼ਿੰਦਗੀ ਜੇਲ ਵਿਚ ਕੈਦ ਦੀ ਸਜ਼ਾ ਦਿਵਾਉਣ ਵਾਲੀ  ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਉਹ ਮੰਜ਼ਰ ਅੱਜ ਵੀ ਯਾਦ ਹੈ ਜਦ ਮੈਂ ਤਿੰਨ ਲਾਸ਼ਾਂ ਦੀ ਰਾਖੀ ਕਰਦੀ ਰਹੀ ਤੇ ਅਪਣੇ ਘਰ ਦਾ ਸਮਾਨ ਫੂਕ ਕੇ ਅਪਣੇ ਪਤੀ, ਪੁੱਤਰ ਤੇ ਭਰਾ ਦੀ ਲਾਸ਼ ਦਾ ਸਸਕਾਰ ਕੀਤਾ ਸੀ। ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਬੀਬੀ ਜਗਦੀਸ਼ ਕੌਰ  ਨੇ ਕਿਹਾ,''ਮੈਂ ਲੋਕਾਂ ਦੇ ਤਰਲੇ ਲੈਂਦੀ ਰਹੀ ਕਿ ਮੇਰੀ ਉਨ੍ਹਾਂ ਲਾਸ਼ਾਂ ਦੇ ਸਸਕਾਰ ਲਈ ਮਦਦ ਕਰਨ ਲਈ ਅੱਗੇ ਆਉਣ।

ਕਿਸੇ ਨੇ ਮਦਦ ਤਾਂ ਕੀ ਕਰਨੀ ਸੀ ਉਲਟਾ ਪੁਲਿਸ ਵਾਲੇ ਮੇਰਾ ਮਜ਼ਾਕ ਉਡਾ ਰਹੇ ਸਨ। ਸਿਆਸਤਦਾਨਾਂ ਨੇ ਮੇਰੀ ਗੱਲ ਸੁਣਨੀ ਵੀ ਜ਼ਰੂਰੀ ਨਾ ਸਮਝੀ।'' ਬੀਬੀ ਜਗਦੀਸ਼ ਕੌਰ ਨੇ ਕਿਹਾ,''ਮੇਰੇ ਪਿਤਾ ਆਜ਼ਾਦੀ ਘੁਲਾਟੀਏ ਸਨ ਤੇ ਮੈਂ ਘਰ ਵਿਚ ਰੋ ਰੋ ਕੇ ਵਾਰ ਵਾਰ ਕਹਿ ਰਹੀ ਸੀ ਕਿ ਮੇਰਾ ਦੇਸ਼ ਕਿਹੜਾ ਹੈ। ਮੇਰੇ ਇਲਾਕੇ ਰਾਜ ਨਗਰ ਦਿੱਲੀ ਕੈਂਟ ਵਿਚ 341 ਦੇ ਕਰੀਬ ਸਿੱਖ ਕਤਲ ਹੋਏ ਸਨ ਤੇ ਇਨ੍ਹਾਂ ਕਤਲਾਂ ਲਈ  ਸਥਾਨਕ ਮੈਂਬਰ ਪਾਰਲੀਮੈਂਟ ਸੱਜਣ ਕੁਮਾਰ, ਕੈਪਟਨ ਭਾਗ ਮੱਲ, ਕੌਂਸਲਰ ਬਲਵਾਨ ਖੋਖਰ ਅਤੇ ਵਿਧਾਇਕ ਦਲੀਪ ਮੁੱਖ ਦੋਸ਼ੀ ਸਨ।'' 

ਉਨ੍ਹਾਂ ਦਸਿਆ ਕਿ ਦਿੱਲੀ ਵਿਚ ਸਿੱਖ ਮਾਰੇ ਗਏ ਸਨ ਤੇ ਮਾਰਨ ਵਾਲਿਆਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਕਿਸ ਰਾਜਨੀਤਕ ਪਾਰਟੀ ਨਾਲ ਸਬੰਧ ਰਖਦੇ ਸਨ। ਸਿਰਫ਼ ਦਾਹੜੀ ਤੇ ਦਸਤਾਰ ਤੋਂ ਹੀ ਪਹਿਚਾਣ ਕਰ ਕੇ ਸਿੱਖਾਂ ਨੂੰ ਮਾਰਿਆ ਗਿਆ। ਦਿੱਲੀ ਵਿਚ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਟਰੱਕ ਭੇਜ ਕੇ ਸਾਨੂੰ ਗੁਰਦਵਾਰਾ ਮੋਤੀ ਬਾਗ਼ ਵਿਖੇ ਭੇਜਿਆ ਤੇ 12 ਦਸੰਬਰ 1984 ਨੂੰ ਮੈਂ ਦਿੱਲੀ ਛੱਡ ਕੇ ਪੰਜਾਬ ਆ ਗਈ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਪੰਜਾਬ ਵਿਚ ਆ ਕੇ ਮੇਰੇ 'ਤੇ ਦਬਾਅ ਬਣਾਇਆ ਜਾਂਦਾ ਰਿਹਾ ਕਿ ਮੈਂ ਕੇਸ ਤੋਂ ਪਿੱਛੇ ਹਟ ਜਾਵਾਂ।

ਕਈ ਵਾਰ ਅਗ਼ਵਾ ਕਰਨ ਦੀ ਕੋਸ਼ਿਸ਼ ਹੋਈ ਤੇ 2 ਤੋਂ ਵੱਧ ਵਾਰ ਪੈਸੇ ਦੇ ਕੇ ਖ਼੍ਰੀਦਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੀ ਵਾਰ 2 ਕਰੋੜ ਰੁਪਏ ਤੇ ਪੰਚਕੂਲਾ ਵਿਚ ਰਿਹਾਇਸ਼ੀ ਥਾਂ ਤੇ ਦੂਜੀ ਵਾਰ 8 ਕਰੋੜ ਰੁਪਏ ਤੇ ਮਨਮਰਜ਼ੀ ਦੇ ਦੇਸ਼ ਵਿਚ ਵੀਜ਼ਾ ਦੇਣ ਦੀ ਗੱਲ ਕਹੀ ਗਈ। ਸਾਰੇ ਮਾਮਲੇ ਵਿਚ ਐਡਵੋਕੇਟ ਐਚ ਐਸ ਫੂਲਕਾ ਦੇ ਨਿਭਾਏ ਰੋਲ ਦੀ ਸ਼ਲਾਘਾ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਪੂਰੇ ਕੇਸ ਦੀ ਸੁਣਵਾਈ ਦੌਰਾਨ ਫੂਲਕਾ ਨੇ ਮੇਰੀ ਡੱਟ ਕੇ ਮਦਦ ਕੀਤੀ, ਨਾਲ ਹੀ ਮੇਰੀ ਮਦਦ ਲਈ ਮਨਜੀਤ ਸਿੰਘ ਜੀਕੇ ਨੇ ਪੂਰੀ ਵਾਹ ਲਾਈ। ਉਨ੍ਹਾਂ ਪੰਥ ਨੂੰ ਇੱਕਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਇਕ ਹੋਵੋਗੇ ਤਾਂ ਹੀ ਸਾਡੇ ਵਿਰੋਧੀ ਸਾਡੇ 'ਤੇ ਹਮਲਾ ਕਰਨ ਤੋਂ ਕਤਰਾਉਣਗੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement