ਨਵਜੋਤ ਸਿੱਧੂ ਬਾਰੇ ਹੋ ਗਿਆ ਵੱਡਾ ਐਲਾਨ, ਚਾਰੇ ਪਾਸੇ ਹੋ ਗਈ ਸਿੱਧੂ-ਸਿੱਧੂ!
Published : Dec 21, 2019, 4:47 pm IST
Updated : Dec 21, 2019, 4:48 pm IST
SHARE ARTICLE
Navjot Singh Sidhu
Navjot Singh Sidhu

ਸਿੱਧੂ ਨੂੰ ਭਾਵੇਂ ਅਜੇ ਉਪ ਮੁੱਖ ਮੰਤਰੀ ਬਣਾਉਣ ਲਈ ਵੱਡੇ ਕਾਂਗਰਸੀ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਜਾਂ ਚਰਚਾ ਹੀ ਕੀਤੀ ਹੈ

ਜਲੰਧਰ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਨਾਂ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀ. ਵੱਲੋਂ ਸਿੱਧੇ ਤੌਰ ‘ਤੇ ਆਉਣਾ ਸ਼ੁਰੂ ਹੋ ਗਿਆ ਹੈ, ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵੀ ਉਸ ਦਿਨ ਦੀ ਉਡੀਕ ਵਿਚ ਦਿਖਾਈ ਦੇ ਰਹੇ ਹਨ ਕਿ ਕਦੋਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹਨ ਕਿਉਂਕਿ ਵਰਕਰ ਪਿਛਲੇ 3 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ।

Captain Amarinder Singh and SarpanchCaptain Amarinder Singh  ਸਿੱਧੂ ਨੂੰ ਭਾਵੇਂ ਅਜੇ ਉਪ ਮੁੱਖ ਮੰਤਰੀ ਬਣਾਉਣ ਲਈ ਵੱਡੇ ਕਾਂਗਰਸੀ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਜਾਂ ਚਰਚਾ ਹੀ ਕੀਤੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਨੇਤਾ ਇਕ-ਦੂਜੇ ਤੋਂ ਕਨਸੋਆਂ ਲੈ ਰਹੇ ਹਨ ਕਿ ਕਦੋਂ ਸ. ਸਿੱਧੂ ਉਪ ਮੁੱਖ ਮੰਤਰੀ ਬਣਨ ਜਾ ਰਹੇ ਹਨ।

Captain Amrinder SinghCaptain Amrinder Singhਅਕਾਲੀ ਨੇਤਾਵਾਂ ਵੱਲੋਂ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀਆਂ ਲਈਆਂ ਜਾ ਰਹੀਆਂ ਕਨਸੋਆਂ ‘ਤੇ ਹੁਣ ਇਹ ਚਰਚਾ ਹੈ ਕਿ ਅਕਾਲੀ ਦਲ ਵਿਚ ਬੈਠੇ ਕਈ ਨੇਤਾ ਹੀ ਚਾਹੁੰਦੇ ਹਨ ਕਿ ਤੇਜ਼-ਤਰਾਰ ਸ. ਸਿੱਧੂ ਚੁੱਪ ਤੋੜ ਕੇ ਸਰਗਰਮ ਸਿਆਸਤ ਵਿਚ ਆਉਣ। ਇਸ ਦਾ ਕਾਰਨ ਕੀ ਹੈ, ਇਸ ਸਬੰਧੀ ਉਹ ਸੱਜਣ ਹੀ ਦੱਸ ਸਕਦੇ ਹਨ। ਪਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਅਜੇ ਤਾਂ ਸਿੱਧੂ ਦੇ ਨਾਂ ਦੀ ਚਰਚਾ ਹੀ ਹੋਈ ਹੈ।

Navjot Singh SidhuNavjot Singh Sidhuਸੋਸ਼ਲ ਮੀਡੀਏ ਤੋਂ ਇਲਾਵਾ ਆਮ ਲੋਕਾਂ, ਕਾਂਗਰਸੀ ਨੇਤਾਵਾਂ, ਅਕਾਲੀ ਆਗੂਆਂ ਅਤੇ ਆਮ ਲੋਕਾਂ ਦੀ ਇਹ ਉਤਸੁਕਤਾ ਵਧ ਗਈ ਹੈ ਕਿ ਛੇਤੀ ਹੀ ਸਿੱਧੂ ਉਪ ਮੁੱਖ ਮੰਤਰੀ ਬਣਨ। ਇਕ ਪੁਰਾਣੇ ਸੀਨੀਅਰ ਕਾਂਗਰਸੀ ਨੇਤਾ ਨੇ ਸਿੱਧੂ ਦਾ ਨਾਂ ਉਪ ਮੁੱਖ ਮੰਤਰੀ ਵਜੋਂ ਸਾਹਮਣੇ ਆਉਣ ਵਾਲੀ ਖਬਰ ‘ਤੇ ਕਿਹਾ ਕਿ ਕਦੇ-ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਲੋਕ ਇਸੇ ਤਰ੍ਹਾਂ ਲੈਂਦੇ ਸਨ ਕਿ ਉਹ ਕੁਝ ਸਖਤ ਕਰਨ ਦੀ ਹਿੰਮਤ ਰੱਖਦੇ ਹਨ।

Navjot SidhuNavjot Sidhu ਪਰ ਹੁਣ ਹਾਲਾਤ ਨੇ ਨਵਜੋਤ ਸਿੱਧੂ ਦੀ ਉਸ ਤਰ੍ਹਾਂ ਦੀ ਪੁਜ਼ੀਸ਼ਨ ਬਣਾ ਦਿੱਤੀ ਹੈ। ਦੇਖਦੇ ਹਾਂ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਕੀ ਫੈਸਲੇ ਲੈਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement