ਕੈਨੇਡਾ ਭੇਜੇ ਜਾਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੀੜ
Published : Dec 21, 2019, 9:45 am IST
Updated : Dec 21, 2019, 9:45 am IST
SHARE ARTICLE
Chartered Plane
Chartered Plane

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਵਿਚ ਰਹਿੰਦੇ ਸਿੱਖਾਂ ਦੀ ਮੰਗ ’ਤੇ ਚਾਰਟਰਡ ਜਹਾਜ਼ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ...

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਵਿਚ ਰਹਿੰਦੇ ਸਿੱਖਾਂ ਦੀ ਮੰਗ ’ਤੇ ਚਾਰਟਰਡ ਜਹਾਜ਼ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਨੂੰ ਕਨੇਡਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮਤੇ ਨੂੰ ਵੀਰਵਾਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਪਾਸ ਕੀਤਾ ਗਿਆ।

SGPC SGPC

ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਐਚ.ਟੀ. ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, “ਕਾਰਜਕਾਰੀ ਕਮੇਟੀ ਨੇ ਪਵਿੱਤਰ ਬੀੜਾਂ ਭੇਜਣ ਦੇ ਫੈਸਲੇ ਨੂੰ ਹੁਣੇ ਹੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨੂੰ ਕਿਸ ਤਰ੍ਹਾਂ ਰੂਪ ਦੇਣਾ ਹੈ, ਇਸਦਾ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ। ਹਾਲਾਂਕਿ, ਗੁਰੂ ਗ੍ਰੰਥ ਸਾਹਿਬ ਨੂੰ ਹਵਾਈ ਜਹਾਜ਼ 'ਚ ਢੁੱਕਵਾਂ ਸਤਿਕਾਰ ਦਿੱਤਾ ਜਾਵੇਗਾ।”

Guru Granth sahib jiGuru Granth sahib ji

ਐਡਵੋਕੇਟ ਜਸਵਿੰਦਰ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ‘ਅਕਾਲ ਪੁਰਖ ਕੀ ਫ਼ੌਜ’ ਦੇ ਚੇਅਰਮੈਨ, ਜਿਨ੍ਹਾਂ ਨੇ ‘ਸੱਚਾ ਸੌਦਾ’ ਨਾਮੀ ਕੈਨੇਡੀਅਨ ਸਿੱਖ ਸੰਸਥਾ ਦੇ ਸਹਿਯੋਗ ਨਾਲ ਇਸ ਆਵਾਜਾਈ ਦਾ ਪ੍ਰਬੰਧ ਕੀਤਾ, ਉਹਨਾਂ ਕਿਹਾ ਕਿ ਇਹ ਦੂਜੀ ਵਾਰ ਹੋਵੇਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ‘ਬੀੜਾਂ’ ਢੁੱਕਵੀਂ ਸਿੱਖ ਮਰਿਯਾਦਾ ਅਤੇ ਸਤਿਕਾਰ ਨਾਲ ਚਾਰਟਰਡ ਜਹਾਜ਼ ਰਾਹੀਂ ਭੇਜੀਆਂ ਜਾਣਗੀਆਂ।

Darbar Sahib Darbar Sahib

ਇਸ ਤੋਂ ਪਹਿਲਾਂ ਸਾਲ 2004 'ਚ ਦੇਖਿਆ ਗਿਆ ਸੀ ਜਦੋਂ ਟੋਰਾਂਟੋ 'ਚ ਤਕਰੀਬਨ 150 ਬੀੜਾਂ ਭੇਜੀਆਂ ਗਈਆਂ ਸਨ।’ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 'ਬੀੜਾਂ' ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਲਿਜਾਣ ਦੇ ਪਲ ਗਵਾਹੀ ਦੇਣ ਅਤੇ ਆਨੰਦਿਤ ਕਰਨ ਯੋਗ ਸਨ ਤੇ ਇਥੋਂ ਤਕ ਕਿ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਅਤੇ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਹਵਾਈ ਅੱਡੇ ‘ਤੇ ਖੁਦ ਮੌਜੂਦ ਰਹੇ।
Parkash Singh BadalParkash Singh Badal

ਉਨ੍ਹਾਂ ਕਿਹਾ, ‘ਆਵਾਜਾਈ ਵਜੋਂ ਪਹਿਲਾਂ ਦੇਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮੱਦੇਨਜ਼ਰ ਚਾਰਟਰਡ ਹਵਾਈ ਜਹਾਜ਼ਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ ਗਿਆ ਸੀ। ਉਸ ਜਹਾਜ਼ 'ਚ ਹਰੇਕ ਬੀੜ ਨੂੰ ਇਕ ਸੀਟ 'ਤੇ ਮਰਿਯਾਦਾ ਦੇ ਨਾਲ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ 'ਬੀੜਾਂ' ਲੈਣ ਲਈ ਜਹਾਜ਼ ਅਤੇ ਪੰਜ ਪਿਆਰਿਆਂ ਨੂੰ ਕਨੇਡਾ ਤੋਂ ਭੇਜਿਆ ਗਿਆ ਸੀ।

Chartered PlaneChartered Plane

ਇਸ ਦੌਰਾਨ ਸੈਂਕੜੇ ਸਿੱਖ ਇਸ ਅਸਾਧਾਰਣ ਯਾਤਰਾ ਦੇ ਜੈਕਾਰੇ ਸੁਣਨ ਲਈ ਆਪਣੇ ਘਰਾਂ ਤੋਂ ਬਾਹਰ ਆਏ ਸਨ। ਸ਼ਰਧਾਲੂਆਂ ਨੇ ਸਰੂਪਾਂ ਦੇ ਰੇਸ਼ਮ ਨਾਲ ਢੱਕੇ ਅੰਗਾਂ ਨੂੰ ਆਪਣੇ ਸਿਰਾਂ ’ਤੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਅੰਮ੍ਰਿਤਸਰ ਆਲਮੀ ਹਵਾਈ ਅੱਡੇ ਤੱਕ ਪਹੁੰਚਾਇਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement