
‘ਆਪ’ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਸਹਿ-ਇੰਚਾਰਜ ਬਣਾਇਆ
ਚੰਡੀਗੜ, 20 ਦਸੰਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਨੌਜਵਾਨ ਵਿਧਾਇਕ ਰਾਘਵ ਚੱਢਾ ਨੂੰ ਪਾਰਟੀ ਦੇ ਪੰਜਾਬ ਯੁਨਿਟ ਦਾ ਸਹਿ-ਇੰਚਾਰਜ ਲਗਾਇਆ ਗਿਆ। ਉਹ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨਾਲ ਪਾਰਟੀ ਲਈ ਕੰਮ ਕਰਨਗੇ।
ਕੇਜਰੀਵਾਲ ਨੇ ਕਿਹਾ ਕਿ ਰਾਘਵ ਚੱਢਾ ਪਾਰਟੀ ਲਈ ਦਿਨ-ਰਾਤ ਇਕ ਕਰ ਕੇ ਮਿਹਨਤ ਕਰਨ ਵਾਲੇ ਜੁਝਾਰੂ ਅਤੇ ਮਿਹਨਤੀ ਆਗੂ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਘਵ ਚੱਢਾ ਨੂੰ ਸਹਿ ਇੰਚਾਰਜ ਲਗਾਉਣ ’ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਅਰਵਿੰਦ ਕੇਜਰੀਵਾਲ ਦਾ ਧਨਵਾਦ ਕੀਤਾ ਅਤੇ ਇਸ ਨਿਯੁਕਤੀ ਉਤੇ ਰਾਘਵ ਚੱਢਾ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਦੇ ਸਹਿ-ਇੰਚਾਰਜ ਬਣਨ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਚੱਢਾ ਪੰਜਾਬ ਅਤੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਰਾਘਵ ਚੱਢਾ ਨੇ ਪੰਜਾਬ ਦਾ ਸਹਿ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਰਾਸ਼ਟਰੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਹੜੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਨ੍ਹਾਂ ਨੂੰ ਉਹ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ। ਰਾਘਵ ਚੱਢਾ ਵਿਧਾਨ ਸਭਾ ਖੇਤਰ ਰਾਜਿੰਦਰ ਨਗਰ ਤੋਂ ਵਿਧਾਇਕ, ਪਾਰਟੀ ਦੇ ਬੁਲਾਰੇ, ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਹਨ। ਕਿੱਤੇ ਵਜੋਂ ਇਕ ਚਾਰਟਡ ਅਕਾਉਂਟੈਂਟ (ਸੀ.ਏ.) ਹਨ। ਉਹ ਸਭ ਤੋਂ ਨੌਜਵਾਨ ਰਾਸ਼ਟਰੀ ਬੁਲਾਰੇ ਅਤੇ ਪਾਰਟੀ ’ਚ ਸੱਭ ਤੋਂ ਘੱਟ ਉਮਰ ਦੇ ਬੁਲਾਰੇ ਹਨ। ਉਹ ਪਾਰਟੀ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ।
All Images
image