ਖੇਤੀ ਕਾਨੂੰਨ: ਦੇਸ਼ ਨੂੰ ਗੁਲਾਮ ਹੋਣ ਤੋਂ ਬਚਾਉਣ ਲਈ ਕਿਸਾਨਾਂ ਦਾ ਸਾਥ ਦੇਣ ਦੀ ਲੋੜ: ਵਿਰਕ, ਲੱਧੜ
Published : Dec 21, 2020, 9:38 pm IST
Updated : Dec 21, 2020, 9:38 pm IST
SHARE ARTICLE
J.P.S. Virk, S.R. Laddhar
J.P.S. Virk, S.R. Laddhar

ਕਿਹਾ, ਸੱਚਾਈ ਦੀ ਜਿੱਤ ਲਈ ਕਿਸਾਨਾਂ ਦਾ ਸਾਥ ਦੇਣ ਲੋਕ

ਚੰਡੀਗੜ੍ਹ (ਨਵਦੀਪ ਕੌਰ) : ਜੈ ਕਿਸਾਨ ਜੈ ਜਵਾਨ ਦਾ ਨਾਅਰਾ ਲਾਉਣ ਵਾਲੀ ਕੇਂਦਰ ਸਰਕਾਰ ਦੇ ਰਾਜ ਵਿਚ ਕਿਸਾਨ ਅਤੇ ਜਵਾਨ ਦੋਵੇਂ ਹੀ ਪ੍ਰੇਸ਼ਾਨ ਹਨ। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਬਹੁ-ਗਿਣਤੀ ਕਿਸਾਨ ਪਰਵਾਰਾਂ ਦੇ ਨੌਜਵਾਨ ਸਰਹੱਦਾਂ ’ਤੇ ਰਾਖੀ ਕਰ ਰਹੇ ਹਨ। ਹੁਣ ਜਦੋਂ ਸੀਤ ਰਾਤਾਂ ਵਿਚ ਅੰਨਦਾਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੜਕਾਂ ਕਿਨਾਰੇ ਸੌਣ ਲਈ ਮਜ਼ਬੂਰ ਹੈ ਤਾਂ ਸਰਹੱਦਾਂ ’ਤੇ ਦੇਸ਼ ਦੀ ਰਾਖੀ ਲਈ ਤੈਨਾਤ ਜਵਾਨ ਵੀ ਇਸ ਤੋਂ ਕਾਫ਼ੀ ਚਿੰਤਤ ਹਨ। ਕਿਸਾਨੀ ਸੰਘਰਸ਼ ਅਤੇ ਇਸ ਤੋਂ ਉਤਪੰਨ ਹੋਣ ਵਾਲੀਆਂ ਸਥਿਤੀਆਂ ਬਾਰੇ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਟੀਵੀ ਵਲੋਂ ਸਾਬਕਾ ਲੈਫਟੀਨੈੱਟ ਕਰਨਲ ਜੇ.ਪੀ.ਐਸ. ਵਿਰਕ ਅਤੇ ਪੰਜਾਬ ਸਰਕਾਰ ਵਿਚੋਂ ਰਿਟਾਇਰ ਪਿ੍ਰੰਸੀਪਲ ਸੈਕਟਰੀ ਐਸ.ਆਰ. ਲੱਧੜ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਐਸ.ਆਰ. ਲੱਧੜ ਸਾਹਿਬ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ ਜੋ ਪ੍ਰਸ਼ਾਸਕੀ ਬਾਰੀਕੀਆਂ ਤੋਂ ਵਾਕਿਫ ਹਨ। ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਕਿਸਾਨ ਦੇ ਫ਼ਾਇੰਦੇ ’ਚ ਦੱਸਣ ਸਬੰਧੀ ਐਸ.ਆਰ. ਲੱਧੜ ਨੇ ਕਿਹਾ ਕਿ ਸਰਕਾਰ ਦੀ ਇਹ ਬੜੀ ਕਮਜ਼ੋਰ ਦਲੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਦਲੀਲ ਨੂੰ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਖੇਤੀ ਕਾਨੂੰਨਾਂ ਨੂੰ ਸਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਖੇਤੀਬਾੜੀ ਸਟੇਟ ਸਬਜੈਕਟ ਹੈ। ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ਫੈਂਡਰਲ ਢਾਂਚੇ ਦੀ ਉਲੰਘਣਾ ਕੀਤਾ ਹੈ। ਇਹ ਕਾਨੂੰਨ ਕਿਸਾਨਾਂ ਦੀ ਥਾਂ ਵਪਾਰੀਆਂ ਦੇ ਪੱਖ ਵਿਚ ਹਨ। ਕਾਨੂੰਨ ਪਾਸ ਕਰਨ ਦੇ ਸਮਾਂ ਅਤੇ ਢੰਗ-ਤਰੀਕਿਆਂ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੋਨਾ ਕਾਲ ਦੌਰਾਨ ਆਰਡੀਨੈਂਸ ਜਾਰੀ ਕੀਤੇ ਅਤੇ ਬਾਅਦ ’ਚ ਗ਼ਲਤ ਤਰੀਕੇ ਨਾਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਵਾਏ ਹਨ।

J.P.S. Virk, S.R. LaddharJ.P.S. Virk, S.R. Laddhar

ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾ ਮਾਰਨ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਅਪਣੀ ਗੱਲ ਰੱਖਣਾ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਸਰਕਾਰ ਨੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਦਾ ਰਸਤਾ ਰੋਕ ਕੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਸੰਵਿਧਾਨਕ ਉਲੰਘਣਾ ਕੀਤੀ ਹੈ। ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਪਣੇ ਦਰਾਂ ਮੂਹਰੇ ਬੈਠੇ ਲੱਖਾਂ ਕਿਸਾਨ ਨਜ਼ਰ ਨਹੀਂ ਆ ਰਹੇ ਪਰ ਉਹ ਮੱਧ ਪ੍ਰਦੇਸ਼ ਵਿਚ ਜਾ ਕੇ ਕਿਸਾਨਾਂ ਨਾਲ ਗੱਲ ਕਰ ਰਹੇ ਹਨ। ਹੁਣ ਤਕ 31 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਕਹਿਣ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਅੰਡਾਨੀ, ਅੰਬਾਨੀ ਨੂੰ ਤਾਂ ਲਾਭ ਦੇ ਸਕਦੇ ਹਨ ਪਰ ਕਿਸਾਨਾਂ ਨੂੰ ਇਸ ਦਾ ਕੋਈ ਵੀ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਵਾਕਈ ਹੀ ਕਿਸਾਨਾਂ ਲਈ ਫ਼ਾਇਦੇਮੰਦ ਹਨ ਤਾਂ ਸਰਕਾਰ ਨੂੰ ਕਿਸਾਨਾਂ ਨੂੰ ਸਮਝਾ ਦੇਣਾ ਚਾਹੀਦਾ ਹੈ, ਜੇਕਰ ਫਿਰ ਵੀ ਕਿਸਾਨ ਨਹੀਂ ਮੰਨ ਰਹੇ ਤਾਂ ਇਸ ਦਾ ਮਤਲਬ ਇਹ ਕਾਨੂੰਨ ਕਿਸਾਨਾਂ ਲਈ ਸਹੀ ਨਹੀਂ ਹਨ ਅਤੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ‘ਸਹੇ ਦੀ ਨਹੀਂ ਪਹੇ ਦੀ’ ਪਈ ਹੋਈ ਹੈ। ਸਰਕਾਰ ਨੇ ਬਹੁਮਤ ਦੇ ਦਮ ’ਤੇ ਕਈ ਗ਼ਲਤ ਫ਼ੈਸਲੇ ਕੀਤੇ ਹਨ, ਇਹੀ ਕਾਰਨ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਬਾਕੀ ਫ਼ੈਸਲਿਆਂ ਖਿਲਾਫ਼ ਆਵਾਜ਼ ਉਠਣ ਤੋਂ ਡਰੀ ਹੋਈ ਹੈ, ਜਿਸ ਕਾਰਨ ਉਹ ਖੇਤੀ ਕਾਨੂੰਨ ਵਾਪਸ ਨਹੀਂ ਲੈ ਰਹੀ।

J.P.S. Virk, S.R. LaddharJ.P.S. Virk, S.R. Laddhar

ਸਰਕਾਰ ਵਲੋਂ ਕਿਸਾਨਾਂ ਅਤੇ ਜਵਾਨਾਂ ਨੂੰ ਆਹਮੋ-ਸਾਹਮਣੇ ਖੜ੍ਹੇ ਕਰ ਦੇਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਲੈਫਟੀਨੈਟ ਕਰਨਲ ਜੇ.ਪੀ.ਐਸ. ਵਿਰਕ ਨੇ ਕਿਹਾ ਕਿ ਭਾਵੇਂ ਸਾਡੇ ਫ਼ੌਜੀਆਂ ਅਤੇ ਸੁਰੱਖਿਆ ਜਵਾਨਾਂ ਦੀ ਟਰੇਨਿੰਗ ਅਜਿਹੀ ਹੁੰਦੀ ਹੈ ਕਿ ਉਹ ਦੇਸ਼ ਨੂੰ ਸਭ ਤੋਂ ਉਪਰ ਮੰਨਦੇ ਹਨ। ਪਰ ਅੱਜ ਜਿਹੋ ਜਿਹੇ ਹਾਲਾਤ ਬਣੇ ਹੋਏ ਹਨ, ਉਸ ਤੋਂ ਬਾਅਦ ਉਨ੍ਹਾਂ ਦੇ ਮੰਨ ਵਿਚ ਇਹ ਗੱਲ ਜ਼ਰੂਰ ਆਉਂਦੀ ਹੋਵੇਗੀ ਕਿ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਕਿੰਨੀਆਂ ਔਕੜਾਂ ਭਰੇ ਹਾਲਾਤ ਵਿਚ ਹੱਕਾਂ ਦੀ ਲੜਾਈ ਲੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਡੈਫੀਨੇਸ਼ਨ 70 ਸਾਲਾਂ ਵਿਚ ਮੈਨੂੰ ਪਹਿਲੀ ਵਾਰ ਪੜ੍ਹਨ ਨੂੰ ਮਿਲੀ ਹੈ। ਪਹਿਲਾਂ ਤਾਂ ਇਹੀ ਸੋਚਿਆ ਜਾਂਦਾ ਸੀ ਕਿ ਕਿਸਾਨ ਜ਼ਮੀਨ ਨਾਲ ਜੁੜੇ ਹੋਏ ਲੋਕ ਹਨ ਜੋ ਇਕ ਬੀਜ਼ ਬੀਜਦਾ ਹੈ ਅਤੇ ਉਸ ਤੋਂ ਕਈ ਸਾਰੇ ਪੈਦਾ ਕਰ ਲੈਂਦਾ ਹੈ। ਪਰ ਅੱਜ ਮੋਦੀ ਸਾਹਿਬ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਵਿਚ ਕਿਸਾਨ ਦੀ ਡੈਫੀਨੇਸ਼ਨ ਹੀ ਬਦਲ ਦਿਤੀ ਗਈ ਹੈ। ਕੋਈ ਕੰਪਨੀ ਆਵੇਗੀ ਅਤੇ ਕਿਸਾਨ ਨਾਲ ਸਮਝੌਤਾ ਕਰੇਗੀ। ਇਕ ਅਰਾਗੇਨਾਈਜੇਸ਼ਨ ਸ਼ਬਦ ਕਿਸਾਨ ਦੀ ਡੈਫੀਨੇਸ਼ਨ ਵਿਚ ਪਾ ਦਿਤਾ ਗਿਆ ਹੈ। ਇਸ ਦਾ ਮਤਲਬ ਕੋਈ ਬਾਹਰੀ ਕੰਪਨੀ ਵੀ ਇੱਥੇ ਆ ਕੇ ਕਿਸਾਨ ਵਾਲਾ ਕੰਮ ਕਰ ਸਕਦੀ ਹੈ। ਇਸ ਤਰ੍ਹਾਂ ਕਿਸਾਨ ਤਾਂ ਹਵਾਂ-ਹਵਾਈ ਹੀ ਹੋ ਗਿਆ ਹੈ ਜਿਸ ਦਾ ਕੋਈ ਵਜੂਦ ਨਹੀਂ ਰਿਹਾ। 

J.P.S. Virk, S.R. LaddharJ.P.S. Virk, S.R. Laddhar

ਸਰਕਾਰ ਵਲੋਂ ਐਮ.ਐਸ.ਪੀ. ਖ਼ਤਮ ਨਹੀਂ ਹੋਵੇਗੀ, ਬਾਰੇ ਕਹਿਣ ’ਤੇ ਸਵਾਲ ਉਠਾਉਂਦਿਆਂ ਪਿ੍ਰੰਸੀਪਲ ਸੈਕਟਰੀ ਐਸ.ਆਰ. ਲੱਧੜ ਨੇ ਕਿਹਾ ਕਿ ਸਰਕਾਰ ਹੁਣ ਤਕ ਜਿੰਨੀਆਂ ਫ਼ਸਲਾਂ ’ਤੇ ਐਮ.ਐਸ.ਪੀ. ਤੈਅ ਕਰਦੀ ਹਨ, ਉਨ੍ਹਾਂ ਦੀ ਖ਼ਰੀਦ ਨਹੀਂ ਕਰਦੀ। ਅੱਜ ਸਿਰਫ਼ ਕਣਕ ਅਤੇ ਝੋਨਾ ਹੀ ਐਮ.ਐਸ.ਪੀ. ’ਤੇ ਖਰੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐਮ.ਐਸ.ਪੀ. ਦੀ ਲਿਖਤੀ ਗਾਰੰਟੀ ’ਤੇ ਵੀ ਸਵਾਲ ਉਠਦੇ ਹਨ। ਜੇਕਰ ਸਰਕਾਰ ਲਿਖਤੀ ਸਮਝੌਤੇ ਤੋਂ ਬਾਅਦ ਵੀ ਖ਼ਰੀਦ ਨਹੀਂ ਕਰੇਗੀ ਤਾਂ ਕਿਸਾਨ ਦਾ ਕੀ ਬਣੇਗਾ। ਸਰਕਾਰ ਵਲੋਂ ਖੇਤੀ ਕਾਨੂੰਨ ਲਾਗੂ ਕਰਨ ਦੀ ਜਿੱਦ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕਤੰਤਰੀ ਢੰਗ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ ਜੋ ਲੋਕਾਂ ਲਈ ਹੁੰਦੀਆਂ ਹਨ। ਪਰ ਸਿਆਸਤਦਾਨ ਕਾਰਪੋਰੇਟ ਘਰਾਣਿਆਂ ਤੋਂ ਚੋਣ ਫ਼ੰਡ ਲੈਂਦੇ ਹਨ ਅਤੇ ਉਨ੍ਹਾਂ ਨਾਲ ਲਾਭ ਪਹੁੰਚਾਉਣ ਦੇ ਵਾਅਦੇ ਕਰਦੇ ਹਨ। ਮੌਜੂਦਾ ਸਰਕਾਰ ਨੇ ਵੀ ਕਾਰਪੋਰੇਟਾਂ ਤੋਂ ਚੋਣ ਫੰਡ ਲੈ ਕੇ ਉਨ੍ਹਾਂ ਨੂੰ ਖੇਤੀ ਸੈਕਟਰ ’ਚ ਦਾਖ਼ਲੇ ਦਾ ਵਾਅਦਾ ਕੀਤਾ ਸੀ, ਜੋ ਹੁਣ ਕਾਨੂੰਨ ਲਾਗੂ ਕਰ ਕੇ ਪੂਰਾ ਕਰਨਾ ਚਾਹੁੰਦੀ ਹੈ। ਜੈ ਜਵਾਨ ਜੈ ਕਿਸਾਨ ਦੇ ਨਾਲ ਉਨ੍ਹਾਂ ‘ਜੇ ਕਿਸਾਨ ਹੈ ਤਾਂ ਜਹਾਨ ਹੈ’ ਦਾ ਨਾਅਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਦੀ ਹੋਂਦ ਤੋਂ ਬਗੈਰ ਜਹਾਨ ਦਾ ਜਿਉਂਦਾ ਰਹਿਣਾ ਮੁਸ਼ਕਲ ਹੈ।

J.P.S. Virk, S.R. LaddharJ.P.S. Virk, S.R. Laddhar

ਉਨ੍ਹਾਂ ਖ਼ਦਸ਼ਾ ਜਾਹਰ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਕਿਸਾਨਾਂ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਉਹ ਪੈਸੇ ਦੇ ਜ਼ੋਰ ਨਾਲ ਸੱਤਾ ਵਿਚ ਬੈਠੀ ਹੈ। ਪੈਸਾ ਕਿੱਥੋਂ ਆਉਂਦਾ ਹੈ, ਉਹ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸੱਚਾਈ ਦੀ ਲੜਾਈ ਚੱਲ ਰਹੀ ਹੈ। ਕਿਸਾਨ ਸੱਚਾ ਹੈ, ਇਸ ਲਈ ਹਰ ਇਕ ਨੂੰ ਕਿਸਾਨਾਂ ਦੇ ਹੱਕ ਵਿਚ ਖੜ੍ਹ ਕੇ ਸੱਚਾਈ ਦੀ ਜਿੱਤ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਨੂੰ ਸਮਝਦਿਆਂ ਅੱਜ ਲੋਕ ਸੱਚਾਈ ਲਈ ਉਠ ਖੜੇ ਹੋਏ ਹਨ। ਅੱਜ ਜਿਵੇਂ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ, ਇਸੇ ਤਰ੍ਹਾਂ ਹੋਰ ਸਾਰੇ ਵਰਗ ਵੀ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਨ। ਹੁਣ ਤਾਂ ਸੱਤਾਧਾਰੀ ਧਿਰ ਭਾਜਪਾ ਦੇ ਆਗੂਆਂ ਨੇ ਵੀ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਅੱਜ ਪੜ੍ਹੇ ਲਿਖੇ ਵਰਗ ’ਤੇ ਵੱਡੀ ਜ਼ਿੰਮੇਵਾਰੀ ਆਣ ਪਈ ਹੈ। ਅੱਜ ਹਰ ਪੜ੍ਹੇ ਲਿਖੇ ਇਨਸਾਨ ਨੂੰ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ, ਤਾਂ ਹੀ ਸੱਚਾਈ ਦੀ ਜਿੱਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੜ੍ਹਿਆ ਲਿਖਿਆ ਵਰਗ ਆਜ਼ਾਦੀ ਦੀ ਲੜਾਈ ’ਚ ਯੋਗਦਾਨ ਨਾ ਪਾਉਂਦਾ ਤਾਂ ਅੱਜ ਅਸੀਂ ਗੁਲਾਮ ਹੁੰਦੇ। ਹੁਣ ਅਸੀਂ ਇਕ ਵਾਰ ਫਿਰ ਗੁਲਾਮ ਹੋਣ ਜਾ ਰਹੇ ਹਨ, ਇਸ ਲਈ ਆਉਣ ਵਾਲੀ ਗੁਲਾਮੀ ਤੋਂ ਨਿਜ਼ਾਤ ਪਾਉਣ ਲਈ ਕਿਸਾਨ ਦਾ ਸਾਥ ਦੇਣਾ ਚਾਹੀਦਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement