
ਪ੍ਰਧਾਨ ਮੰਤਰੀ ਗੁਰਦਵਾਰੇ ਜਾਣ ਦੀ ਬਜਾਏ, ਕਿਸਾਨਾਂ ਕੋਲ ਆਉਣ, ਉਨ੍ਹਾਂ ਦੀ ਸੁਣਨ, ਮਸਲਾ ਹਲ ਹੋ ਜਾਵੇਗਾ : ਕਿਸਾਨ ਆਗੂ
ਪ੍ਰਧਾਨ ਮੰਤਰੀ ਗੁਰਦਵਾਰੇ ਜਾਣ ਦੀ ਬਜਾਏ, ਕਿਸਾਨਾਂ ਕੋਲ ਆਉਣ, ਉਨ੍ਹਾਂ ਦੀ ਸੁਣਨ, ਮਸਲਾ ਹਲ ਹੋ ਜਾਵੇਗਾ : ਕਿਸਾਨ ਆਗੂ
ਨਵੀਂ ਦਿ¾ਲੀ, 20 ਦਸੰਬਰ : ਕਿਸਾਨਾਂ ਅਤੇ ਸਰਕਾਰ ਵਿਚ ਗ¾ਲਬਾਤ ਛੇਤੀ ਸ਼ੁਰੂ ਹੋਣ ਦੀਆਂ ਅਟਕਲਾਂ ਵਿਚਕਾਰ ਅਜ ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਮੰਤਰੀ ਸੰਤਰੀ’ ਇਸ ਮਸਲੇ ਦਾ ਹ¾ਲ ਨਹੀਂ ਲ¾ਭ ਸਕਦੇ ਕਿਉਂਕਿ ਗ¾ਲਬਾਤ ਦੌਰਾਨ 10-10 ਮਿੰਟ ਬਾਅਦ ਉਹ ਉਪਰੋਂ ਹਦਾਇਤਾਂ ਲੈਂਦੇ ਹਨ ਕਿ ਕਿਸਾਨਾਂ ਦੇ ਸਵਾਲਾਂ ਦੇ ਕੀ ਜਵਾਬ ਦਿਤੇ ਜਾਣ ਤੇ ਅ¾ਗੋਂ ਕੀ ਕਿਹਾ ਜਾਏ। ਅਜਿਹੇ ਲੋਕ ਕਦੇ ਵ¾ਡੇ ਮਸਲਿਆਂ ਦਾ ਹ¾ਲ ਨਹੀਂ ਲ¾ਭ ਸਕਦੇ। ਅਜਿਹੀ ਹਾਲਤ ਵਿਚ ਪ੍ਰਧਾਨ ਮੰਤਰੀ ਆਪ ਗੁਰਦਵਾਰੇ ਵਿਚ ਜਾ ਕੇ ਅਪਣੀ ‘ਸ਼ਰਧਾ’ ਦਾ ਵਿਖਾਵਾ ਕਰਨ ਦੀ ਬਜਾਏ, ਸਿ¾ਧੇ ਕਿਸਾਨਾਂ ਕੋਲ ਆ ਜਾਂਦੇ ਤੇ ਉਨ੍ਹਾਂ ਦੀ ਸੁਣ ਲੈਂਦੇ ਤੇ ਅਪਣੀ ਸੁਣਾ ਦੇਂਦੇ ਤਾਂ ਮਸਲੇ ਦਾ ਹ¾ਲ ਨਿਕਲ ਸਕਦਾ þ ਕਿਉਂਕਿ ਉਨ੍ਹਾਂ ਨੇ ਹਦਾਇਤਾਂ ਕਿਸੇ ਹੋਰ ਤੋਂ ਨਹੀਂ ਸਨ ਲੈਣੀਆਂ।
ਇਸ ਮਸਲੇ ਨੂੰ ਸੁਲਝਾਉਣ ਲਈ ਇਕ ਹੋਰ ਟੀ.ਵੀ. ਚੈਨਲ ਦੀ ਸਿ¾ਧੀ ਗ¾ਲਬਾਤ ਵਿਚ ਤੇਜ਼ ਤਰਾਰ ਕਾਂਗਰਸੀ ਮੈਂਬਰ ਰਵਨੀਤ ਸਿੰਘ ਬਿ¾ਟੂ ਨੇ ਵੀ ਬੀਜੇਪੀ ਸਪੋਕਸਮੈਨ ਹਰਜੀਤ ਗਰੇਵਾਲ ਦੇ ਇਕ ਤਾਹਨੇ ਦਾ ਜਵਾਬ ਦੇਂਦਿਆਂ ਕਹਿ ਦਿਤਾ ਕਿ ‘‘ਲੈ ਚ¾ਲੋ ਸਾਨੂੰ ਪ੍ਰਧਾਨ ਮੰਤਰੀ ਕੋਲ। ਅਸੀ ਪੰਜਾਬ ਦੇ ਸਾਰੇ ਐਮ.ਪੀ., ਬੀਜੇਪੀ ਲੀਡਰਾਂ ਨਾਲ ਜਾ ਕੇ ਪ੍ਰਧਾਨ ਮੰਤਰੀ ਦੇ ਪੈਰੀਂ ਹ¾ਥ ਲਾ ਕੇ ਮੰਗ ਕਰਾਂਗੇ ਕਿ ਕਿਸਾਨਾਂ ਨੂੰ ਏਨੀ ਠੰਢ ਵਿਚ ਬਿਠਾ ਕੇ ਨਾ ਮਾਰੋ ਤੇ ਉਨ੍ਹਾਂ ਦੀ ਮਾਮੂਲੀ ਜਹੀ ਮੰਗ ਮੰਨ ਲਉ ਤੇ ਤਿੰਨ ਕਾਨੂੰਨ ਵਾਪਸ ਲੈ ਲਉ। ਉਸ ਮਗਰੋਂ ਗ¾ਲਬਾਤ ਕਰ ਕੇ ਸਾਰਿਆਂ ਨੂੰ ਪ੍ਰਵਾਨ ਹੋਣ ਵਾਲੇ ਕਾਨੂੰਨ ਤਿਆਰ ਕਰ ਕੇ ਲਾਗੂ ਕਰ ਦਿਉ। ਸੁਪਰੀਮ ਕੋਰਟ ਨੇ ਵੀ ਇਨ੍ਹਾਂ ਕਾਨੂੰਨਾਂ ਉਤੇ ਰੋਕ ਲਾ ਦੇਣ ਦੀ ਗ¾ਲ ਛੇੜ ਕੇ ਇਹੀ ਇਸ਼ਾਰਾ ਦਿਤਾ þ।’’ ਵਿਰੋਧੀ ਪਾਰਟੀਆਂ ਨੇ ਵੀ ਪ੍ਰਧਾਨ ਮੰਤਰੀ ਦੇ ਸਿ¾ਧੇ ਦਖ਼ਲ ਨਾਲ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਤੋਂ ਮੁਕਤ ਕਰਨ ਦੀ ਮੰਗ ਕੀਤੀ þ। ਦਿ¾ਲੀ ਦੀ ਹਵਾ ਵਿਚ ਇਹ ਆਵਾਜ਼ ਜ਼ੋਰ ਨਾਲ ਸੁਣੀ ਜਾ ਰਹੀ þ ਕਿ ਪ੍ਰਧਾਨ ਮੰਤਰੀ ਦੇ ਦਖ਼ਲ ਬਿਨਾਂ ਗ¾ਲ ਨਹੀਂ ਬਣਨੀ ਤੇ ਤਿੰਨ ਕਾਨੂੰਨ ਵਾਪਸ ਕਰਵਾਏ ਬਿਨਾਂ ਕਿਸਾਨਾਂ ਨੇ ਅੰਦੋਲਨ ਵਾਪਸ ਨਹੀਂ ਲੈਣਾ। ਕਿਸਾਨਾਂ ਨੇ ਅੰਦੋਲਨ ਤੇਜ਼ ਕਰਨ ਲਈ ਅਪਣਾ ਨਵਾਂ ਐਕਸ਼ਨ ਪਲਾਨ ਵੀ ਜਾਰੀ ਕਰ ਦਿਤਾ .।