
ਆਗੂਆਂ ਦੇ ਪਾਰਟੀਆਂ ਬਦਲਣ ਨਾਲ ਚੋਣ ਸੰਭਾਵਨਾਵਾਂ ’ਤੇ ਅਸਰ ਨਹÄ ਪਏਗਾ: ਤਿ੍ਰਣਮੂਲ ਕਾਂਗਰਸ
ਕਿਹਾ, ਦੇਸ਼ਧ੍ਰੋਹੀ ਅਤੇ ਪਿੱਠ ਵਿਚ ਛੁਰਾ ਮਾਰਨ ਵਾਲੇ ਲੋਕ ਲੰਮੇ ਸਮੇਂ ਤੋਂ ਆਉਂਦੇ ਰਹੇ ਹਨ
ਕੋਲਕਾਤਾ, 20 ਦਸੰਬਰ : ਤਿ੍ਰਣਮੂਲ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਦੇ ਕੁਝ ਨੇਤਾਵਾਂ ਦੇ ਹਾਲ ਹੀ ਵਿਚ ਹੋਏ ਬਦਲਾਅ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਨਹÄ ਹੈ, ਕਿਉਂਕਿ ਦੇਸ਼ਧ੍ਰੋਹੀ ਅਤੇ ਪਿੱਠ ਵਿਚ ਛੁਰਾ ਮਾਰਨ ਵਾਲੇ ਲੋਕ ਲੰਮੇ ਸਮੇਂ ਤੋਂ ਆਉਂਦੇ ਰਹੇ ਹਨ।
ਪਛਮੀ ਬੰਗਾਲ ਦੇ ਪੰਚਾਇਤ ਮੰਤਰੀ ਅਤੇ ਵਿਧਾਇਕ ਸੁਬਰਤ ਮੁਖਰਜੀ ਨੇ ਇਥੇ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾ ਤਾਂ ਹੈਰਾਨ ਹੈ ਅਤੇ ਨਾ ਹੀ ਨਿਰਾਸ਼, ਕਿਉਂਕਿ ਆਗੂਆਂ ਦੇ ਇਸ ਤਰ੍ਹਾਂ ਪਾਰਟੀ ਛੱਡ ਕੇ ਜਾਣ ਨਾਲ ਵਿਧਾਨ ਸਭਾ ਚੋਣਾਂ ਉੱਤੇ ਕੋਈ ਅਸਰ ਨਹÄ ਪਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਅਜਿਹੀਆਂ ਘਟਨਾਵਾਂ ਅਤੇ ਵਿਧਾਨ ਸਭਾ ਚੋਣਾਂ ਵਿਚ 294 ਸੀਟਾਂ ਵਿਚੋਂ 250 ਸੀਟਾਂ ਜਿੱਤਣ ਦੇ ਭਾਜਪਾ ਦੇ “ਬੇਤੁਕੇ ਦਾਅਵੇ” ਨੂੰ ਜ਼ਿਆਦਾ ਮਹੱਤਵ ਨਹÄ ਦਿੰਦੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਸ਼ਨਿਚਰਵਾਰ ਨੂੰ ਟੀਐਮਸੀ ਨੇਤਾ ਸ਼ੁਭੇਂਦੂ ਅਧਿਕਾਰੀ, ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਏ ਸਨ।
ਮੰਤਰੀ ਨੇ ਪਿਛਲੇ ਕੁਝ ਦਿਨਾਂ ਤੋਂ ਭਗਵਾ ਪਾਰਟੀ ਨਾਲ ਸੰਪਰਕ ਵਿਚ ਰਹਿਣ ਲਈ ਅਧਿਕਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਾਡੇ ਕੋਲ ਇਸ ਕਿਸਮ ਦੀ ਜਾਣਕਾਰੀ ਸੀ। ਮੀਰ ਜਾਫਰਾਂ ਦੇ ਦਲ ਬਦਲਣ ਉੱਤੇ ਹੱਲਾ ਕਰਨ ਦੀ ਕੋਈ ਲੋੜ ਨਹÄ ਹੈ। ਇਸ ਕਿਸਮ ਦਾ ਵਿਸ਼ਵਾਸਘਾਤ ਸਦੀਆਂ ਤੋਂ ਹੁੰਦਾ ਆ ਰਿਹਾ ਹੈ। (ਪੀਟੀਆਈ)