
ਪਛਮੀ ਬੰਗਾਲ ਦੇ ਲੋਕ ਬਦਲਾਅ ਦੇ ਚਾਹਵਾਨ: ਸ਼ਾਹ
ਕਿਹਾ, ਬੰਗਾਲ ਵਿਚ ਰਾਜਨੀਤਕ ਹਿੰਸਾ ਸਿਖਰਾਂ ’ਤੇ, ਬੰਗਲਾਦੇਸ਼ੀ ਘੁਸਪੈਠ ਤੋਂ ਮੁਕਤੀ ਚਾਹੁੰਦੇ ਹਨ ਲੋਕ
ਬੋਲਪੁਰ (ਪਛਮੀ ਬੰਗਾਲ), 20 ਦਸੰਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਰਾਜ ਦੇ ਲੋਕ ਤਬਦੀਲੀ ਲਈ ਚਾਹਵਾਨ ਹਨ ਅਤੇ ਉਹ ਰਾਜਨੀਤਕ ਹਿੰਸਾ, ਭਿ੍ਰਸ਼ਟਾਚਾਰ, ਜਬਰ-ਜ਼ਨਾਹ ਅਤੇ ਬੰਗਲਾਦੇਸ਼ੀ ਘੁਸਪੈਠ ਤੋਂ ਮੁਕਤੀ ਚਾਹੁੰਦੇ ਹਨ।
ਪਛਮੀ ਬੰਗਾਲ ਦਾ ਦੌਰਾ ਕਰਨ ਗਏ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਐਤਵਾਰ ਨੂੰ ਮਮਤਾ ਬੈਨਰਜੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜੇਪੀ ਨੱਡਾ ਦੇ ਕਾਫ਼ਲੇ ’ਤੇ ਕੁਝ ਦਿਨ ਪਹਿਲਾਂ ਹਮਲਾ ਸਿਰਫ਼ ਭਾਜਪਾ ਪ੍ਰਧਾਨ ’ਤੇ ਹਮਲਾ ਨਹÄ ਹੈ। ਇਹ ਬੰਗਾਲ ਦੇ ਅੰਦਰ ਲੋਕਤੰਤਰ ਦੀ ਪ੍ਰਣਾਲੀ ’ਤੇ ਹਮਲਾ ਹੈ। ਭਾਜਪਾ ਵਰਕਰਾਂ ਨੇ ਫ਼ੈਸਲਾ ਲਿਆ ਹੈ ਕਿ ਅਸÄ ਹਿੰਸਾ ਦਾ ਲੋਕਤੰਤਰੀ ਢੰਗ ਨਾਲ ਜਵਾਬ ਦੇਵਾਂਗੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਸਰਕਾਰ ਨੂੰ ਹਰਾ ਕੇ ਦਿਖਾਵਾਂਗੇ।
ਬੰਗਾਲੀ ਸਭਿਆਚਾਰ ਅਤੇ ਸਾਹਿਤ ਦੇ ਪ੍ਰਤੀਕ ਰਬਿੰਦਰਨਾਥ ਟੈਗੋਰ ਨਾਲ ਜੁੜੇ ਇਸ ਸ਼ਹਿਰ ਵਿਚ ਆਯੋਜਿਤ ਇਕ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵਾਅਦਾ ਕੀਤਾ ਕਿ ਜੇ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ਇਹ ਰਾਜ ਦੀ ਪੁਰਾਣੀ ਵੱਕਾਰ ਬਹਾਲ ਕਰੇਗੀ ਜਦੋਂ ਇਸ ਨੂੰ ‘ਸੋਨਾਰ ਬੰਗਲਾ’ ਕਿਹਾ ਜਾਂਦਾ ਸੀ। ਰੋਡ ਸ਼ੋਅ ਦੌਰਾਨ ਇਕੱਠੀ ਹੋਈ ਭਾਰੀ ਭੀੜ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਅਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਰੋਡ ਸ਼ੋਅ ਵਿਚ ਸ਼ਿਰਕਤ ਕੀਤੀ ਅਤੇ ਆਯੋਜਨ ਕੀਤਾ ਹੈ ਪਰ ਅਜਿਹਾ ਰੋਡ ਸ਼ੋਅ ਨਹÄ ਵੇਖਿਆ। ਇਹ ਮਮਤਾ ਬੈਨਰਜੀ ਸਰਕਾਰ ਵਿਰੁਧ ਲੋਕਾਂ ਦੇ ਗੁੱਸੇ ਨੂੰ ਦਰਸਾਉਂਦਾ ਹੈ। ਇਹ ਭੀੜ ਵਿਕਾਸ ਦੇ ਏਜੰਡੇ ਵਿਚ ਨਰਿੰਦਰ ਮੋਦੀ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। (ਪੀਟੀਆਈ)
ਉਨ੍ਹਾਂ ਕਿਹਾ ਕਿ ਇਹ ਇੱਛਾ ਸਿਰਫ਼ ਰਾਜਨੀਤਕ ਨੇਤਾ ਨੂੰ ਬਦਲਣ ਦੀ ਨਹÄ ਬਲਕਿ ਭÇ੍ਰਸ਼ਟਾਚਾਰ, ਰਾਜਨੀਤਕ ਹਿੰਸਾ, ਜਬਰਦਸਤੀ ਅਤੇ ਬੰਗਲਾਦੇਸ਼ੀ ਘੁਸਪੈਠ ਤੋਂ ਛੁਟਕਾਰਾ ਪਾਉਣ ਦੀ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਵਿਸ਼ਵਭਾਰਤੀ ਪਹੁੰਚੇ ਅਤੇ ਯੂਨੀਵਰਸਿਟੀ ਦੇ ਕੈਂਪਸ ਦੇ ਰਬਿੰਦਰਾ ਭਵਨ ਵਿਖੇ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ। (ਪੀਟੀਆਈ)