
ਕਿਸਾਨ ਅੰਦੋਲਨ ’ਤੇ ਚਰਚਾ ਤੋਂ ਬਚਣ ਲਈ ਸੰਸਦ ਦਾ ਸਰਦ ਰੁੱਤ ਇਜਲਾਸ ਕੀਤਾ ਰੱਦ: ਸੰਜੇ ਰਾਊਤ
ਮੁੰਬਈ, 20 ਦਸੰਬਰ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਵਿਰੁਧ ਚੱਲ ਰਹੇ ਅੰਦੋਲਨ ਉੱਤੇ ਚਰਚਾ ਤੋਂ ਬਚਣ ਲਈ ਸੰਸਦ ਦਾ ਸਰਦ ਰੁੱਤ ਸੈਸ਼ਨ ਰੱਦ ਕਰ ਦਿਤਾ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਾਣਾ’ ਵਿਚ ਅਪਣੇ ਹਫ਼ਤਾਵਾਰੀ ਲੇਖ ‘ਰੋਕਟੋਕ’ ਵਿਚ ਰਾਊਤ ਨੇ ਅਜਿਹੇ ਸਮੇਂ ਕੇਂਦਰੀ ਵਿਸਟਾ ਪ੍ਰਾਜੈਕਟ ’ਤੇ ‘ਇਕ ਹਜ਼ਾਰ ਕਰੋੜ ਰੁਪਏ’ ਖ਼ਰਚ ਕਰਨ ਦੀ ਲੋੜ ’ਤੇ ਵੀ ਸਵਾਲ ਉਠਾਇਆ ਸੀ ਜਦੋਂ ਨਰਿੰਦਰ ਮੋਦੀ ਸਰਕਾਰ ਚਰਚਾ ਕਰਵਾਉਣ ਅਤੇ ਸੰਸਦ ਸੈਸ਼ਨ ਬੁਲਾਉਣ ਦੀ ਇਛੁਕ ਨਹÄ ਦਿਖ ਰਹੀ ਹੈ।
ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਕਾਨੂੰਨਾਂ ਨੂੰ ਰੱਦ ਕਰਨ ’ਤੇ ਅੜੇ ਹੋਏ ਹਨ।
ਰਾਊਤ ਨੇ ਕਿਹਾ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਲਈ ਰੱਦ ਕਰ ਦਿਤਾ ਗਿਆ ਤਾਕਿ ਦਿੱਲੀ ਨੇੜੇ ਕਿਸਾਨ ਅੰਦੋਲਨ ’ਤੇ ਕੋਈ ਚਰਚਾ ਨਾ ਹੋਵੇ। 10 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਨÄਹ ਪੱਥਰ ਰੱਖਿਆ ਅਤੇ ਇਸ ਨੂੰ ‘ਭਾਰਤ ਦੇ ਲੋਕਤੰਤਰੀ ਇਤਿਹਾਸ ਦਾ ਇਕ ਮੀਲ ਪੱਥਰ’ ਦਸਿਆ ਸੀ।
ਇਸ ਤਿਕੋਣੀ ਸੰਸਦ ਭਵਨ ਵਿਚ 900 ਤੋਂ 1200 ਸੰਸਦ ਮੈਂਬਰਾਂ ਦੀ ਬੈਠਣ ਦੀ ਸਮਰੱਥਾ ਹੋਵੇਗੀ। ਅਗਸਤ 2022 ਵਿਚ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤਕ ਉਸਾਰੀ ਦਾ ਕੰਮ ਪੂਰਾ ਕਰਨ ਦਾ ਟੀਚਾ ਹੈ। (ਪੀਟੀਆਈ)image