ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਵਾਨਾ ਵਿਖੇ ਕੂੜੇ ਤੋਂ ਬਿਜਲੀ ਪੈਦਾਵਾਰ ਦੇ ਪ੍ਰਾਜੈਕਟ ਦਿੱਲੀ MSW ਸਲਿਊਸ਼ਨਸ ਲਿਮਟਿਡ ਦਾ ਕੀਤਾ ਦੌਰਾ
Published : Dec 21, 2022, 4:25 pm IST
Updated : Dec 21, 2022, 4:25 pm IST
SHARE ARTICLE
Speaker Kultar Singh Sandhawan visited Delhi MSW Solutions Ltd., a waste-to-power project at Bawana.
Speaker Kultar Singh Sandhawan visited Delhi MSW Solutions Ltd., a waste-to-power project at Bawana.

ਪੰਜਾਬ ਵਿਚ ਕੂੜੇ ਦੀ ਸਮੱਸਿਆ ਤੇ ਇਸ ਤੋਂ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਲਈ ਅਪਣਾਈਆਂ ਜਾਣਗੀਆਂ ਆਧੁਨਿਕ ਤਕਨੀਕਾਂ -ਸੰਧਵਾਂ

 

ਨਵੀਂ ਦਿੱਲੀ- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਥੋਂ ਦੇ ਬਵਾਨਾ ਉਦਯੋਗਿਕ ਖੇਤਰ ਵਿਖੇ ਕੂੜੇ ਤੋਂ ਆਧੁਨਿਕ ਤਕਨੀਕਾਂ ਜ਼ਰੀਏ ਬਿਜਲੀ ਪੈਦਾਵਾਰ ਤੇ ਖਾਦ ਤਿਆਰ ਕਰਨ ਵਾਲੇ ਪ੍ਰਜੈਕਟ ਦਿੱਲੀ ਐਮ.ਐਸ.ਡਬਲਿਊ ਸਲਿਊਸ਼ਨਸ ਲਿਮਟਿਡ ਦਾ ਦੌਰਾ ਕੀਤਾ ਗਿਆ। ਸ੍ਰੀ ਸੰਧਵਾਂ ਵੱਲੋਂ ਇਥੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਤੋਂ ਲੈ ਕੇ ਇਸ ਤੋਂ ਬਿਜਲੀ ਪੈਦਾਵਾਰ, ਖਾਦ ਤਿਆਰ ਕਰਨ ਅਤੇ ਵੇਸਟ ਨੂੰ ਵਿਗਿਆਨਕ ਤਰੀਕਿਆ ਨਾਲ ਉਸਾਰੀ ਲਈ ਵਰਤੀ ਜਾਣ ਵਾਲੀ ਸਮੱਗਰੀ ਵਿਚ ਤਬਦੀਲ ਕੀਤੇ ਜਾਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਬਾਰੀਕੀ ਵਿਚ ਜਾਣਕਾਰੀ ਲਈ ਗਈ। ਇਸ ਤੋਂ ਪਹਿਲਾਂ ਸ੍ਰੀ ਸੰਧਵਾਂ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਲੀ ਦੇ ਓਲਡ ਰਾਜਿੰਦਰ ਨਗਰ ਸਥਿਤ ਦਿੱਲੀ ਨਗਰ ਨਿਗਮ ਦੇ ਕੂੜੇ ਤੋਂ ਖਾਦ ਤਿਆਰ ਕਰਨ ਵਾਲੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਵੀ ਦੌਰਾ ਕੀਤਾ ਗਿਆ। 

ਮੰਗਲਵਾਰ ਦੇਰ ਸ਼ਾਮ ਕੀਤੇ ਬਵਾਨਾ ਪ੍ਰਾਜੈਕਟ ਦੇ ਦੌਰੇ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਕੂੜੇ ਅਤੇ ਇਸ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਮੁਲਕ ਦੇ ਹਰ ਸ਼ਹਿਰ ਨੂੰ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਧਿਕਾਰੀਆਂ ਸਮੇਤ ਇਸ ਪ੍ਰਾਜੈਕਟ ਨੂੰ ਵੇਖਣ ਦਾ ਮੰਤਵ ਅਜਿਹੇ ਪ੍ਰਜੈਕਟ ਜ਼ਰੀਏ ਕੂੜੇ ਤੋਂ ਬਿਜਲੀ ਪੈਦਾ ਕਰਨ, ਖਾਦ ਪੈਦਾਵਾਰ ਤੇ ਵੇਸਟ ਤੋਂ ਉਸਾਰੀ ਸਮੱਗਰੀ ਤਿਆਰ ਹੋਣ ਦੀਆਂ ਤਕਨੀਕਾਂ ਨੂੰ ਜਾਨਣਾ ਸੀ ਤਾਂ ਜੋ ਅਜਿਹੀਆਂ ਤਕਨੀਕਾਂ ਨੂੰ ਪੰਜਾਬ ਦੇ ਕਸਬਿਆਂ ਤੇ ਵੱਡੇ ਸ਼ਹਿਰਾਂ ਦੀ ਆਬਾਦੀ ਤੇ ਹੋਰ ਜ਼ਰੂਰਤਾਂ ਅਨੁਸਾਰ ਕੂੜੇ ਤੇ ਇਸ ਤੋਂ ਪੈਦਾ ਹੁੰਦੇ ਵਾਤਾਵਰਣ ਦੇ ਵਿਗਾੜਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੰਤਵ ਇਹ ਅਧਿਐਨ ਕਰਨਾ ਹੈ ਕਿ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਦੀਆਂ ਸਥਾਨਕ ਜ਼ਰੂਰਤਾਂ ਅਨੁਸਾਰ ਕਿਸ ਤਰਾਂ ਦੀ ਤਕਨੀਕ ਕਾਰਗਰ ਹੋ ਸਕੇਗੀ ਤੇ ਸੂਬੇ ਦੇ ਇਸ ਖੇਤਰ ਵਿਚ ਪਹਿਲਾਂ ਚੱਲ ਰਹੇ ਪ੍ਰਾਜੈਕਟਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। 

ਰੀਸਸਟੇਨਬਿਲਟੀ ਵੱਲੋਂ ਦਿੱਲੀ ਨਗਰ ਨਿਗਮ ਨਾਲ ਮਿਲ ਕੇ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਜ਼ਰੀਏ ਚਲਾ ਜਾ ਰਹੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆ ਪ੍ਰਾਜੈਕਟ ਦੇ  ਵਾਈਸ ਪ੍ਰੈਜੀਡੈਂਟ ਡੀ.ਪੀ.ਸਿੰਘ ਨੇ ਦੱਸਿਆ  ਕਿ 100 ਏਕੜ ਵਿਚ ਚਲ ਰਹੇ ਇਸ ਪ੍ਰਾਜੈਕਟ ਰਾਹੀਂ 2500 ਮੀਟਰਿਕ ਟਨ ਕੂੜੇ ਦੀ ਰੋਜ਼ਾਨਾ ਪ੍ਰਸੈਸਿੰਗ ਕੀਤੀ ਜਾਂਦੀ ਹੈ ਤੇ ਇਸ ਪ੍ਰਾਜੈਕਟ ਦੀ ਬਿਜਲੀ ਪੈਦਾਵਾਰ ਸਮਰੱਥਾ 24 ਮੈਗਾਵਾਟ ਹੈ। । ਉਨ੍ਹਾਂ ਦੱਸਿਆ ਕਿ 2.5 ਲੱਖ ਟਨ ਖਾਦ ਪੈਦਾ ਕਰਕੇ ਵੱਖ-ਵੱਖ ਕੰਪਨੀਆਂ ਨੂੰ ਵੇਚੀ ਜਾ ਚੁੱਕੀ ਹੈ। 

ਇਸ ਤੋਂ ਪਹਿਲਾਂ ਸ੍ਰੀ ਸੰਧਵਾਂ ਤੇ ਸੰਤ ਸੀਚੇਵਾਲ ਨੇ ਓਲਡ ਰਾਜਿੰਦਰ ਨਗਰ ਵਿਖੇ ਪ੍ਰਾਜੈਕਟ ਦੇ ਦੌਰੇ ਸਮੇਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਵਿਚ ਕੂੜੇ ਦੀ ਸਮੱਸਿਆ ਤੇ ਇਸ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਤੇ ਉਥੇ ਹੋ ਰਹੇ ਕੰਮ ਨੂੰ ਹੋਰ ਵਿਗਿਆਨਕ ਬਣਾਉਣਾ ਹੈ। ਇਸ ਮੌਕੇ ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ, ਦਿੱਲੀ ਨਗਰ ਨਿਗਮ ਦੇ ਚੀਫ ਇੰਜਨੀਅਰ ਸ੍ਰੀ ਦਿਨੇਸ਼ ਯਾਦਵ, ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀ.ਆਰ.ਓ ਸਪੀਕਰ, ਨਿੱਜੀ ਸਹਾਇਕ ਸ਼ਿਵਜੀਤ ਸੰਘਾ, , ਅਮਰਿੰਦਰ ਸਿੰਘ ਈ.ਓ ਨਗਰ ਕੌਂਸਲ ਕੋਟਕਪੂਰਾ, ਸੁਖਦੀਪ ਸਿੰਘ ਧਾਲੀਵਾਲ ਜੇ.ਈ ਤੇ ਹੋਰ ਅਧਿਕਾਰੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement