Punjab News : ਮੀਤ ਹੇਅਰ ਵੱਲੋਂ ਊਰਜਾ ਸੰਭਾਲ ਉਪਾਵਾਂ ਨੂੰ ਅਪਣਾਉਣ ਵਾਲੀਆਂ ਸੰਸਥਾਵਾਂ ਦਾ ਸਨਮਾਨ
Published : Dec 21, 2023, 6:53 pm IST
Updated : Dec 21, 2023, 6:53 pm IST
SHARE ARTICLE
Meet Hayer felicitates entities for adopting energy conservation
Meet Hayer felicitates entities for adopting energy conservation

• ਪੇਡਾ ਨੇ ਰਾਜ ਪੱਧਰੀ ਐਨਰਜੀ ਕੰਜ਼ਰਵੇਸ਼ਨ ਪੁਰਸਕਾਰ ਸਮਾਰੋਹ ਕਰਾਇਆ

 

Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਊਰਜਾ ਖਪਤਕਾਰਾਂ ਨੂੰ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਅੱਜ ਸੀ.ਆਈ.ਆਈ., ਚੰਡੀਗੜ੍ਹ ਵਿਖੇ ਸੂਬਾ ਪੱਧਰੀ ਊਰਜਾ ਸੰਭਾਲ ਪੁਰਸਕਾਰ ਸਮਾਰੋਹ ਕਰਵਾਇਆ ਗਿਆ।

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਫੈਸਿਲਟੀਜ਼/ਯੂਨਿਟਾਂ ਨੂੰ ਪੁਰਸਕਾਰ ਵੰਡੇ, ਜਿਨ੍ਹਾਂ ਨੇ ਸੂਬੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਊਰਜਾ ਦੀ ਕੁਸ਼ਲ ਵਰਤੋਂ, ਪ੍ਰਬੰਧਨ ਅਤੇ ਸੰਭਾਲ ਲਈ ਠੋਸ ਯਤਨ ਕੀਤੇ ਹਨ। 

ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਮਨੁੱਖ ਆਪਣੇ ਨਿੱਜੀ ਮੁਫ਼ਾਦਾਂ ਲਈ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਨ ਲਈ ਜ਼ਿੰਮੇਵਾਰ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਖਾਤਰ ਊਰਜਾ ਸੰਭਾਲ ਸਬੰਧੀ ਯਤਨਾਂ ਦਾ ਹਿੱਸਾ ਬਣੀਏ। ਉਨ੍ਹਾਂ ਨੇ ਸਬੰਧਤ ਵਿਭਾਗਾਂ, ਉਦਯੋਗਾਂ ਅਤੇ ਸੰਸਥਾਵਾਂ ਰਾਹੀਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਅਤੇ ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਨ ਵਾਸਤੇ ਪੇਡਾ ਦੀ ਵੀ ਸ਼ਲਾਘਾ ਕੀਤੀ।

ਪੇਡਾ ਦੇ ਚੇਅਰਮੈਨ ਸ. ਐਚ.ਐਸ. ਹੰਸਪਾਲ ਨੇ ਬਿਜਲੀ ਦੀ ਮੰਗ ਤੇ ਸਪਲਾਈ ਵਿਚਕਾਰ ਪਾੜੇ ਨੂੰ ਪੂਰਨ ਲਈ ਲੋਕਾਂ ਨੂੰ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਉਪਾਵਾਂ ਨੂੰ ਅਪਣਾਉਂਦਿਆਂ ਸਮਝਦਾਰੀ ਨਾਲ ਬਿਜਲੀ ਦੀ ਵਰਤੋਂ ਕਰਨ ਲਈ ਸੱਦਾ ਦਿੱਤਾ।

ਪੇਡਾ ਦੇ ਸੀ.ਈ.ਓ. ਡਾ. ਅਮਰਪਾਲ ਸਿੰਘ ਨੇ ਆਪਣੇ ਕਾਰੋਬਾਰ ਯੂਨਿਟਾਂ ਅਤੇ ਸੰਸਥਾਵਾਂ ਵਿੱਚ ਊਰਜਾ ਦੇ ਪ੍ਰਬੰਧਨ ਅਤੇ ਸੰਭਾਲ ਲਈ ਠੋਸ ਯਤਨ ਕਰਨ ਵਾਸਤੇ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਗਰੂਕ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਨਵੀਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ ਵਿਭਾਗ ਵੱਲੋਂ ਜਲਦ ਹੀ ਸਟੇਟ ਬਾਇਓ-ਫਿਊਲ ਪਾਲਿਸੀ ਅਤੇ ਗ੍ਰੀਨ ਹਾਈਡ੍ਰੋਜਨ ਪਾਲਿਸੀ ਲਿਆਂਦੀ ਜਾਵੇਗੀ।

ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਉੱਤਰੀ ਖੇਤਰ ਦੇ ਡਾਇਰੈਕਟਰ ਪ੍ਰਸ਼ਾਂਤ ਏ.ਐਨ. ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਐਨਰਜੀ ਇੰਟੈਂਸਿਵ ਇੰਡਸਟਰੀਜ਼, ਐਸ.ਐਮ.ਈ., ਵਪਾਰਕ ਇਮਾਰਤਾਂ, ਸਰਕਾਰੀ ਇਮਾਰਤਾਂ, ਆਰਕੀਟੈਕਟ ਅਤੇ ਸਬੰਧਤ ਵਿਭਾਗਾਂ ਦੇ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਨੇ ਹਿੱਸਾ ਲਿਆ।

ਕੈਟੇਗਰੀ-ਵਾਈਜ਼ ਜੇਤੂਆਂ ਦਾ ਵੇਰਵਾ

ਐਨਰਜੀ ਇੰਟੈਂਸਿਵ ਇੰਡਸਟਰੀਜ਼ (ਡੈਜ਼ੀਗਨੇਟਿਡ ਕੰਜ਼ਿਊਮਰ) ਕੈਟਾਗਰੀ ਤਹਿਤ ਟੈਕਸਟਾਈਲ ਵਿੱਚ ਮੈਸਰਜ਼ ਐਸ.ਟੀ. ਕੋਟੈਕਸ ਐਕਸਪੋਰਟਜ਼ ਪ੍ਰਾਈਵੇਟ ਲਿਮਟਿਡ, ਮਾਛੀਵਾੜਾ ਲੁਧਿਆਣਾ ਟੈਕਸਟਾਈਲ ਡੀ.ਸੀ. ਨੇ ਪਹਿਲਾ ਇਨਾਮ ਅਤੇ ਵਰਧਮਾਨ ਸਪਿਨਿੰਗ ਐਂਡ ਜਨਰਲ ਮਿੱਲਜ਼, ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਪਲਪ ਅਤੇ ਪੇਪਰ ਵਿੱਚ ਮੈਸਰਜ਼ ਕੁਆਂਟਮ ਪੇਪਰਜ਼ ਲਿਮਟਿਡ, ਸੈਲਾ ਖੁਰਦ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਪਹਿਲਾ ਇਨਾਮ ਅਤੇ ਮੈਸਰਜ਼ ਖੰਨਾ ਪੇਪਰ ਮਿੱਲਜ਼ ਲਿਮਟਿਡ, ਅੰਮ੍ਰਿਤਸਰ ਨੇ ਦੂਜਾ ਇਨਾਮ ਜਿੱਤਿਆ।

 

ਮੈਨੂਫੈਕਚਰਿੰਗ ਐਂਟਰਪ੍ਰਾਈਜ਼ ਕੈਟੇਗਰੀ ਤਹਿਤ  ਮੀਡੀਅਮ ਸਕੇਲ ਵਿੱਚ ਮੈਸਰਜ਼ ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ, ਲੁਧਿਆਣਾ ਨੇ ਪਹਿਲਾ ਇਨਾਮ ਅਤੇ ਮੈਸਰਜ਼ ਟੀ.ਕੇ. ਸਟੀਲਜ਼ ਲੁਧਿਆਣਾ ਨੇ ਦੂਜਾ ਇਨਾਮ ਜਿੱਤਿਆ। ਸਮਾਲ ਸਕੇਲ ਵਿੱਚ ਮੈਸਰਜ਼ ਫੋਰਜ ਆਟੋ ਇੰਟਰਨੈਸ਼ਨਲ, ਲੁਧਿਆਣਾ ਨੇ ਪਹਿਲਾ ਇਨਾਮ ਅਤੇ ਮੈਸਰਜ਼ ਗਾਰਡੈਕਸ ਇੰਡਸਟਰੀਜ਼, ਜਲੰਧਰ ਨੇ ਦੂਜਾ ਇਨਾਮ ਜਿੱਤਿਆ। ਇਸੇ ਤਰ੍ਹਾਂ ਲਾਰਜ ਸਕੇਲ ਵਿੱਚ ਮੈਸਰਜ਼ ਮਹਿੰਦਰਾ ਐਂਡ ਮਹਿੰਦਰਾ, ਮੋਹਾਲੀ ਨੇ ਪਹਿਲਾ ਇਨਾਮ ਅਤੇ ਮੈਸਰਜ਼ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.), ਪਟਿਆਲਾ ਨੇ ਦੂਜਾ ਇਨਾਮ ਜਿੱਤਿਆ।

ਵਪਾਰਕ ਇਮਾਰਤਾਂ ਦੀ ਕੈਟੇਗਰੀ ਤਹਿਤ ਨੇ  ਆਫ਼ਿਸਜ਼- ਗਵਰਨਮੈਂਟ ਐਂਡ ਪ੍ਰਾਈਵੇਟ ਬਿਲਡਿੰਗਜ਼ ਵਿੱਚ ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਟਿਡ, ਜਲੰਧਰ ਨੇ ਪਹਿਲਾ ਅਤੇ ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਟਿਡ ਹੁਸ਼ਿਆਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਵਿਦਿਅਕ ਸੰਸਥਾਵਾਂ - ਸਰਕਾਰੀ ਅਤੇ ਨਿੱਜੀ ਇਮਾਰਤਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ ਅਤੇ ਮੈਸਰਜ਼ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਨੇ ਦੂਜਾ ਇਨਾਮ ਜਿੱਤਿਆ। ਹੌਸਪਿਟਲ ਬਿਲਡਿੰਗਜ਼ ਵਿੱਚ ਮੈਸਰਜ਼ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਹੋਮਟ੍ਰੇਲ ਬਿਲਡਟੈਕ ਪ੍ਰਾਈਵੇਟ ਲਿਮਟਿਡ ਦੀ ਇਕ ਯੂਨਿਟ), ਮੋਹਾਲੀ ਨੇ ਪਹਿਲਾ ਅਤੇ ਮੈਸਰਜ਼ ਪੀ.ਐਲ.ਡਬਲਿਊ. ਰੇਲਵੇ ਹਸਪਤਾਲ, ਪਟਿਆਲਾ ਨੇ ਦੂਜਾ ਇਨਾਮ ਜਿੱਤਿਆ।

ਬੀ.ਈ.ਈ. ਸਰਟੀਫਾਈਡ ਐਨਰਜੀ ਆਡੀਟਰਜ਼ ਐਂਡ ਐਨਰਜੀ ਆਡਿਟਿੰਗ ਏਜੰਸੀ ਕੈਟੇਗਰੀ ਤਹਿਤ ਐਨਰਜੀ ਆਡਿਟਿੰਗ ਏਜੰਸੀਜ਼ ਵਿੱਚ ਮੈਸਰਜ਼ ਨਾਮਧਾਰੀ ਈਕੋ ਐਨਰਜੀਜ਼ ਪ੍ਰਾਈਵੇਟ ਲਿਮਟਿਡ ਨੇ ਪਹਿਲਾ ਅਤੇ ਮੈਸਰਜ਼ ਆਰ.ਕੇ. ਇਲੈਕਟ੍ਰੀਕਲ ਐਂਡ ਐਨਰਜੀ ਆਡਿਟ ਸਰਵਿਸਿਜ਼ ਵਿੱਚ ਦੂਜਾ ਇਨਾਮ ਜਿੱਤਿਆ। ਇਸ ਦੌਰਾਨ ਪਹਿਲਾ ਇਨਾਮ ਜਿੱਤਣ ਵਾਲਿਆਂ ਨੂੰ 50,000 ਰੁਪਏ ਅਤੇ ਦੂਜੇ ਇਨਾਮ ਦੇ ਜੇਤੂਆਂ ਨੂੰ 30,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

(For more news apart from Punjab News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement