
Patiala News : ਰਾਜਪੁਰਾ, ਨਾਭਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਉਪ ਚੋਣਾਂ 'ਚ ਆਪ ਦੇ ਉਮੀਦਵਾਰ ਜੇਤੂ
Patiala News in Punjabi : ਨਗਰ ਪੰਚਾਇਤ ਘੱਗਾ ਦੀਆਂ 12 ਵਾਰਡਾਂ ਲਈ 77.06 ਫ਼ੀਸਦੀ ਵੋਟਿੰਗ ਹੋਈ ਹੈ ਜਦਕਿ ਭਾਦਸੋਂ ਨਗਰ ਪੰਚਾਇਤ ਦੀਆਂ 11 ਵਾਰਡਾਂ ਲਈ 74.26 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰਾਜਪੁਰਾ, ਨਾਭਾ ਤੇ ਪਾਤੜਾਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ ਰਹਿਣ ਸਮੇਤ ਭਾਦਸੋਂ ਨਗਰ ਪੰਚਾਇਤ 'ਚ ਆਪ ਦੇ 5, ਆਜ਼ਾਦ 3 ਤੇ ਬੀ.ਜੇ.ਪੀ. ਦੇ 2 ਤੇ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਹੇ ਹਨ।
ਨਗਰ ਪੰਚਾਇਤ ਘੱਗਾ ਦੇ ਆਰ.ਓ. ਐਸ.ਡੀ.ਐਮ ਸਮਾਣਾ ਤਰਸੇਮ ਚੰਦ ਨੇ ਦੱਸਿਆ ਕਿ ਇੱਥੇ ਵਾਰਡ ਨੰਬਰ 1 ਅਜ਼ਾਦ ਉਮੀਦਵਾਰ ਕੁਲਦੀਪ ਕੌਰ, 2 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ। 3 ਨੰਬਰ ਵਾਰਡ ਤੋਂ ਆਪ ਦੀ ਕੁਲਵਿੰਦਰ ਕੌਰ, 4 ਨੰਬਰ ਵਾਰਡ ਤੋਂ ਆਪ ਦੇ ਸ਼ਕਤੀ ਗੋਇਲ, 5 ਨੰਬਰ ਵਾਰਡ ਤੋਂ ਆਜ਼ਾਦ ਤਰਵਿੰਦਰ ਸਿੰਘ, 6 ਨੰਬਰ ਵਾਰਡ ਤੋਂ ਆਪ ਦੇ ਜਸਵੰਤ ਸਿੰਘ, 7 ਨੰਬਰ ਵਾਰਡ ਤੋਂ ਆਪ ਦੇ ਬਲਜੀਤ ਕੌਰ, 8 ਨੰਬਰ ਵਾਰਡ ਤੋਂ ਆਜ਼ਾਦ ਹਰਮੇਲ ਸਿੰਘ, 9 ਨੰਬਰ ਵਾਰਡ ਤੋਂ ਕਾਂਗਰਸ ਦੇ ਸੋਨੀ ਕੌਰ, 10 ਨੰਬਰ ਵਾਰਡ ਤੋਂ ਆਪ ਦੇ ਹਰਪਾਲ ਕੌਰ, 11 ਨੰਬਰ ਵਾਰਡ ਤੋਂ ਆਪ ਦੇ ਗੁਰਜੀਤ ਕੌਰ, 12 ਨੰਬਰ ਵਾਰਡ ਤੋਂਆਪ ਦੇ ਮਿੱਠੂ ਸਿੰਘ ਤੇ 13 ਨੰਬਰ ਵਾਰਡ ਤੋਂ ਆਜ਼ਾਦ ਅਮਨਦੀਪ ਕੌਰ ਜੇਤੂ ਰਹੇ ਹਨ।
ਨਗਰ ਪੰਚਾਇਤ ਭਾਦਸੋਂ ਦੇ ਆਰ.ਓ. ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਇੱਥੇ ਵਾਰਡ ਨੰਬਰ 1 ਤੋਂ ਆਪ ਦੇ ਰੁਪਿੰਦਰ ਸਿੰਘ, ਵਾਰਡ ਨੰਬਰ 2 ਤੋਂ ਭਾਰਤੀ ਜਨਤਾ ਪਾਰਟੀ ਦੇ ਕਿਰਨ ਗੁਪਤਾ, ਵਾਰਡ ਨੰਬਰ 3 ਤੋਂ ਆਜ਼ਾਦ ਗੁਰਜੋਗਾ ਸਿੰਘ, ਵਾਰਡ ਨੰਬਰ 4 ਤੋਂ ਆਪ ਦੇ ਬਲਜਿੰਦਰ ਕੌਰ, ਵਾਰਡ ਨੰਬਰ 5 ਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰੇਮ ਚੰਦ, ਵਾਰਡ ਨੰਬਰ 6 ਤੋਂ ਭਾਰਤੀ ਜਨਤਾ ਪਾਰਟੀ ਦੇ ਅਮਰਜੀਤ ਸਿੰਘ, ਵਾਰਡ ਨੰਬਰ 7 ਆਜ਼ਾਦ ਹਰਸ਼ਿਤ, ਵਾਰਡ ਨੰਬਰ 8 ਤੋਂ ਆਪ ਦੇ ਸਤਵਿੰਦਰ ਕੌਰ, ਵਾਰਡ ਨੰਬਰ 9 ਤੋਂ ਆਜ਼ਾਦ ਨਿਰਮਲਾ ਰਾਣੀ, ਵਾਰਡ ਨੰਬਰ 10 ਤੋਂ ਆਪ ਦੀ ਮਧੂ ਬਾਲਾ ਅਤੇ 11 ਤੋਂ ਆਪ ਦੇ ਸਤਨਾਮ ਸਿੰਘ ਜੇਤੂ ਰਹੇ ਹਨ।
ਪਾਤੜਾਂ ਦੀ 16 ਨੰਬਰ ਵਾਰਡ ਦੇ ਆਰ.ਓ. ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਕ੍ਰਿਸ਼ਨ ਕੁਮਾਰ ਨੇ ਜਿੱਤ ਹਾਸਲ ਕੀਤੀ ਅਤੇ ਇੱਥੇ 67 ਫ਼ੀਸਦੀ ਵੋਟਾਂ ਪਈਆਂ ਹਨ। ਨਾਭਾ ਦੀ ਵਾਰਡ ਨੰਬਰ 6 ਦੇ ਰਿਟਰਨਿੰਗ ਅਫ਼ਸਰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਪ ਹਿਤੇਸ਼ ਖੱਟਰ ਨੇ ਜਿੱਤ ਹਾਸਲ ਕੀਤੀ। ਜਦੋਂਕਿ ਰਾਜਪੁਰਾ ਦੀ ਵਾਰਡ ਨੰਬਰ 2 ਦੇ ਆਰ.ਓ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਖਚੈਨ ਸਿੰਘ ਸਰਵਾਰਾ ਨੇ ਜਿੱਤ ਹਾਸਲ ਕੀਤੀ ਹੈ।
(For more news apart from AAP has 5, Azad 3 and BJP in Bhadson Nagar Panchayat. 2 and 1 candidate of Akali Dal won News in Punjabi, stay tuned to Rozana Spokesman)