ਇੱਕ ਨਿਜੀ ਸਕੂਲ ਵਿਚ ਸੀਨੀਅਰ ਅਸਿਸਟੈਂਟ ਦਾ ਪੇਪਰ ਸੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਇੱਕ ਨਿਜੀ ਸਕੂਲ ਵਿਚ ਨੌਜਵਾਨ ਨੂੰ ਸ੍ਰੀ ਸਾਹਿਬ ਅਤੇ ਕੜਾ ਪਾ ਕੇ ਪੇਪਰ ਦੇਣ ਤੋਂ ਰੋਕਿਆ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਦਾ ਇੱਕ ਨਿਜੀ ਸਕੂਲ ਵਿਚ ਸੀਨੀਅਰ ਅਸਿਸਟੈਂਟ ਦਾ ਪੇਪਰ ਸੀ। ਉਸ ਨੂੰ ਸ੍ਰੀ ਸਾਹਿਬ ਅਤੇ ਕੜਾ ਪਾ ਕੇ ਪੇਪਰ ਦੇਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਇਤਰਾਜ਼ ਜਤਾਇਆ ਗਿਆ।
ਪਰਿਵਾਰ ਨੇ ਜਦੋਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ ਪਾ ਕੇ ਅੰਦਰ ਪੇਪਰ ਦੇਣ ਨਹੀਂ ਜਾ ਸਕਦੇ। ਪਰਿਵਾਰ ਵੱਲੋਂ ਵਾਰ-ਵਾਰ ਜ਼ੋਰ ਪਾਉਣ ਤੋਂ ਬਾਅਦ ਨੌਜਵਾਨ ਨੂੰ ਪੇਪਰ ਦੇਣ ਲਈ ਅੰਦਰ ਜਾਣ ਦਿੱਤਾ ਗਿਆ। ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਹੋ ਜਿਹਾ ਵਰਤਾਉ ਮੰਦਭਾਗਾ ਹੈ।
