ਅਕਾਲੀ ਦਲ 'ਤੇ ਨਾਮ ਦੀ ਸਿਫਾਰਿਸ਼ ਕਰਨ ਦੇ ਇਲਜ਼ਾਮ
ਮੋਹਾਲੀ: 'ਵੀਰ ਬਾਲ ਦਿਵਸ' ਨਾਮ 'ਤੇ ਭਾਰਤੀ ਜਨਤਾ ਪਾਰਟੀ ਨੇ ਵੱਡਾ ਦਾਅਵਾ ਕੀਤਾ ਹੈ। ਭਾਜਪਾ ਆਗੂ ਪ੍ਰਿਤਪਾਲ ਸਿੰਘ ਬਾਲਿਆਵਾਲ ਨੇ ਅਕਾਲੀ ਦਲ 'ਤੇ 'ਵੀਰ ਬਾਲ ਦਿਵਸ' ਨਾਮ ਦੀ ਸਿਫਾਰਿਸ਼ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ਹਾਦਤ ਦੇ ਦਿਨ ਨੂੰ ਬਾਲ ਦਿਵਸ ਦਾ ਨਾਮ ਦੇਣ ਦੀ ਗੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੀਤੀ ਸੀ, ਜਿਸ ਲਈ ਸੈਮੀਨਾਰ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਨਾਮ ਦੀ ਮੰਗ ਕਰਨ ਵਾਲੇ ਸਾਂਸਦਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ 2022 ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਦੇਸ਼ ਦੀ ਭਾਰਤੀ ਅੰਬੈਸੀ ਵਿਚ ਅਤੇ ਸਾਰੇ ਦੇਸ਼ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਹੈ। ਕਾਂਗਰਸ ਨੇ ਇਸ ਦੇ ਨਾਮ ’ਤੇ ਵਿਰੋਧ ਕੀਤਾ ਸੀ ਤੇ ਅੱਜ ਵੀ ਨਾਮ ’ਤੇ ਰਾਜਨੀਤੀ ਕਰ ਰਹੇ ਹਨ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਦੀਆਂ ਦੇਸ਼ ਵਿੱਚ ਰਹੀਆਂ ਸਰਕਾਰਾਂ ਦੌਰਾਨ ਇਹ ਦਿਨ ਕਿਉਂ ਨਹੀਂ ਮਨਾਇਆ ਗਿਆ?
