ਘਰੇਲੂ ਕਲੇਸ਼ ਬਣਿਆ ਹੱਤਿਆ ਦਾ ਕਾਰਨ
ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮੁੰਡੀਆਂ ਕਲਾਂ ਦੇ ਜੀਟੀਬੀ ਨਗਰ ਇਲਾਕੇ ਵਿੱਚ ਜਵਾਈ ਨੇ ਨੇ ਘਰ ਦੇ ਬਾਹਰ ਬੈਠੀ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸੱਸ ਪੂਨਮ ਪਾਂਡੇ ਦੇ ਸਿਰ ਵਿੱਚ ਗੋਲੀ ਮਾਰਨ ਤੋਂ ਬਾਅਦ ਬਿਕਰਮ ਰਾਏ ਪਤਨੀ ਸਾਕਸ਼ੀ ਪਿੱਛੇ ਭੱਜਿਆ ਪਰ ਪਤਨੀ ਨੇ ਦਰਵਾਜ਼ਾ ਬੰਦ ਕਰ ਕੇ ਆਪਣੀ ਜਾਨ ਬਚਾਈ। ਇਸ ਘਟਨਾ ਮਗਰੋਂ ਮੁਲਜ਼ਮ ਫ਼ਰਾਰ ਹੋ ਗਿਆ।
ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੂਨਮ ਪਾਂਡੇ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੀ ਧੀ ਸਾਕਸ਼ੀ ਦਾ ਵਿਆਹ ਬਿਕਰਮ ਰਾਏ ਨਾਲ ਹੋਇਆ ਸੀ ਅਤੇ ਪਤੀ ਨਾਲ ਝਗੜੇ ਕਾਰਨ ਉਹ ਕੁਝ ਸਮੇਂ ਤੋਂ ਮਾਂ ਨਾਲ ਰਹਿ ਰਹੀ ਸੀ। ਪੁਲਿਸ ਨੇ ਦੱਸਿਆ ਕਿ ਪੂਨਮ ਦਾ ਜਵਾਈ ਨੇ ਕਤਲ ਕੀਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
