ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੱਡਾ ਬਿਆਨ, 'ਸਾਰੇ ਟਕਸਾਲੀ ਚੱਪਣੀ 'ਚ ਪਾਣੀ ਲੈ ਕੇ ਡੁੱਬ ਮਰਨ'
Published : Jan 22, 2020, 1:22 pm IST
Updated : Jan 22, 2020, 1:32 pm IST
SHARE ARTICLE
Ranjit Singh Dhadrian Wale
Ranjit Singh Dhadrian Wale

ਹਰਿੰਦਰ ਸਿੰਘ ਖ਼ਾਲਸਾ ਦੇ ਹੱਕ 'ਚ ਨਿੱਤਰੇ ਢੱਡਰੀਆਂ ਵਾਲੇ

ਪਟਿਆਲਾ: ਲੰਮੇ ਸਮੇਂ ਤੋਂ ਵਿਵਾਦਾਂ 'ਚ ਰਹਿਣ ਵਾਲੇ ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਵੱਲੋਂ ਇੱਕ ਵੱਖਰਾ ਸਟੈਡ ਲੈ ਕੇ ਟਕਸਾਲੀਆਂ ਨੂੰ ਕਰਾਰਾਂ ਜਵਾਬ ਦਿੱਤਾ ਗਿਆ। ਦਅਰਸਲ, ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸਟੇਜ ਛੱਡ ਦਿੱਤੀ ਗਈ ਹੈ ਜਿਸ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਦੇ ਹੱਕ 'ਚ ਨਿੱਤਰੇ ਹਨ।

Ranjit Singh Dhadrian Wale Ranjit Singh Dhadrian Wale

 ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੇ ਹਰਿੰਦਰ ਸਿੰਘ ਚਾਹੁੰਦਾ ਤਾਂ ਉਹ ਅਪਣੀਆਂ ਸਾਰੀਆਂ ਸਟੇਜਾਂ ਬਚਾ ਸਕਦਾ ਸੀ, ਟਕਸਾਲੀਆਂ ਵੱਲੋਂ ਆਫਰਾਂ ਵੀ ਦਿੱਤੀਆਂ ਗਈਆਂ ਸਨ। ਪਰ ਉਸ ਨੇ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰ ਕੇ ਅਪਣੀ ਵਿਚਾਰਧਾਰਾ ਨੂੰ ਰੱਖਿਆ ਇਸ ਕਰ ਕੇ ਉਹਨਾਂ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਹੈ। ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਹਰਿੰਦਰ ਸਿੰਘ ਦੀ ਵੀਡੀਉ ਨੂੰ ਸਾਰੇ ਸੁਣਨ।

Harinder SinghHarinder Singh

ਉਸ ਨੇ ਅਪਣੀ ਹਿੰਮਤ ਤੇ ਗੁਰਦੁਆਰਾ ਬਣਾਇਆ ਪਰ ਉਸ ਨੂੰ ਉੱਥੇ ਕੀਰਤਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਸ ਨੂੰ ਹੋਰ ਕਿਤੇ ਵੀ ਕੀਰਤਨ ਕਰਨ ਤੋਂ ਮਨਾ ਕੀਤਾ ਗਿਆ ਹੈ ਪਰ ਹੁਣ ਉਸ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਜੇ ਉਹ ਗੁਰਦੁਆਰੇ ਵਿਚ ਕੀਰਤਨ ਕਰਨਗੇ ਤਾਂ ਵੀ ਉਸ ਤੇ ਰੋਕ ਲਗਾਈ ਜਾਵੇਗੀ। ਇਸ ਤੋਂ ਅੱਕ ਕੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਇਸ ਗੁਰਦੁਆਰੇ ਨੂੰ ਛੱਡ ਜਾਣਗੇ।

Harinder SinghHarinder Singh

ਉਹਨਾਂ ਦੀ ਵਧ ਤੋਂ ਵਧ ਸਪੋਰਟ ਕਰਨੀ ਚਾਹੀਦਾ ਹੈ ਤਾਂ ਜੋ ਕਿਸੇ ਦੇ ਥੱਲੇ ਲੱਗ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਉਸ ਨੇ ਇਹ ਵੀ ਫ਼ੈਸਲਾ ਕਰ ਲਿਆ ਸੀ ਕਿ ਉਹ ਕੋਈ ਹੋਰ ਕੰਮ ਕਰ ਲੈਣਗੇ ਪਰ ਉਹ ਟਕਸਾਲੀਆਂ ਦੀ ਗੱਲ ਨਹੀਂ ਮੰਨਣਗੇ। ਉਹਨਾਂ ਨੇ ਥਾਂ ਤਾਂ ਛੱਡ ਦਿੱਤੀ ਪਰ ਲੋਕਾਂ ਨੇ ਉਹਨਾਂ ਨੂੰ ਅਪਣੇ ਦਿਲ ਵਿਚ ਥਾਂ ਦਿੱਤੀ ਹੋਈ ਹੈ।

Taksali Akali DalTaksali Akali Dal

ਦੱਸ ਦੇਈਏ ਕਿ ਭਾਈ ਰਣਜੀਤ ਸਿੰਘ ਵੱਲੋਂ ਹਰਿੰਦਰ ਸਿੰਘ ਨੂੰ ਸਾਬਾਸ਼ੀ ਦਿੰਦਿਆ ਕਿਹਾ ਹੈ ਕਿ ਉਹਨਾਂ ਨੂੰ ਮਾਣ ਹੈ ਕਿ ਹਰਿੰਦਰ ਸਿੰਘ ਨੇ ਸਟੇਜ ਤਾਂ ਛੱਡ ਦਿੱਤੀ ਪਰ ਉਹ ਟਕਸਾਲੀਆਂ ਦੇ ਪੈਰਾ 'ਚ ਜਾ ਕੇ ਨਹੀਂ ਡਿੱਗੇ। ਉਹਨਾਂ ਕਿਹਾ ਹਰਿੰਦਰ ਸਿੰਘ ਦੇ ਵਿਰੋਧੀਆਂ ਨੂੰ ਚੱਪਣੀ 'ਚ ਪਾਣੀ ਲੈ ਡੁੱਬ ਮਰਨਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement