ਭਾਰਤ ਨੇੇ ਬੰਗਲਾਦੇਸ਼ ਤੇ ਨੇਪਾਲ ਨੂੰ ਕੋਵਿਡ-19 ਦੇ ਟੀਕਿਆਂ ਦੀ ਭੇਜੀ ਖੇਪ
Published : Jan 22, 2021, 1:20 am IST
Updated : Jan 22, 2021, 1:20 am IST
SHARE ARTICLE
IMAGE
IMAGE

ਭਾਰਤ ਨੇੇ ਬੰਗਲਾਦੇਸ਼ ਤੇ ਨੇਪਾਲ ਨੂੰ ਕੋਵਿਡ-19 ਦੇ ਟੀਕਿਆਂ ਦੀ ਭੇਜੀ ਖੇਪ


ਨਵੀਂ ਦਿੱਲੀ, 21 ਜਨਵਰੀ : ਭਾਰਤ ਨੇ ਵੀਰਵਾਰ ਨੂੰ ਗ੍ਰਾਂਟ-ਇਨ-ਏਡ ਅਤੇ ਨੇਬਰਹੁੱਡ ਪਹਿਲੀ ਨੀਤੀ ਤਹਿਤ ਕੋਵਿਡ-19 ਟੀਕੇ ਦੀ ਖੇਪ ਬੰਗਲਾਦੇਸ਼ ਅਤੇ ਨੇਪਾਲ ਨੂੰ ਭੇਜੀ | ਇਕ ਦਿਨ ਪਹਿਲਾਂ, ਕੋਵਿਡ ਟੇਕਿਆਂ ਦੀ ਇਕ ਖੇਪ ਭੂਟਾਨ ਅਤੇ ਮਾਲਦੀਵ ਵਿਚ ਭੇਜੀ ਗਈ ਸੀ | ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵਿੱਟਰ 'ਤੇ ਟੀਕੇ ਦੇ ਪਹੁੰਚਣ ਦੀ ਤਸਵੀਰ ਸਾਂਝੀ ਕੀਤੀ |
 ਜੈਸ਼ੰਕਰ ਨੇ ਟਵੀਟ ਕੀਤਾ ਕਿ ਟੀਕਾ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧਾਂ ਦੀ ਉੱਚ ਤਰਜੀਹੀ ਦੀ ਪੁਸ਼ਟੀ ਕਰਦੇ ਹਨ | 
ਉਨ੍ਹਾਂ ਕਿਹਾ ਕਿ ਨੇਪਾਲ ਨੂੰੇ ਭਾਰਤੀ ਟੀਕਾ ਪ੍ਰਾਪਤ ਹੋਇਆ | ਗੁਆਂਢੀ ਪਹਿਲਾਂ ਅਤੇ ਲੋਕ ਪਹਿਲਾਂ ਨੂੰ ਪ੍ਰਾਪਤ ਕੀਤਾ | ਕੋਵਿਸ਼ਿਲਡ ਟੀਕੇ ਦੀਆਂ 20 ਲੱਖ ਖ਼ੁਰਾਕਾਂ ਬੰਗਲਾਦੇਸ਼ ਅਤੇ 10 ਲੱਖ ਖ਼ੁਰਾਕਾਂ ਨੇਪਾਲ ਨੂੰ ਭੇਜੀਆਂ ਗਈਆਂ ਹਨ |
 ਬੰਗਲਾਦੇਸ਼ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ 'ਮੇਡ ਇਨ ਇੰਡੀਆ' ਕੋਵਿਡ -19 ਟੀਕਿਆਂ ਦੀਆਂ 20 ਲੱਖ ਖ਼ੁਰਾਕਾਂ ਨੂੰ ਭਾਰਤ ਦੇ ਲੋਕਾਂ ਅਤੇ ਸਰਕਾਰ ਵਲੋਂ ਬੰਗਲਾਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਸੌਾਪਿਆ ਗਿਆ ਹੈ |
 ਭਾਰਤੀ ਹਾਈ ਕਮਿਸ਼ਨਰ ਵੀ ਦੁਰਾਇਸਵਾਮੀ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ ਏ ਕੇ ਅਬਦੁੱਲ ਮੋਮਿਨ ਅਤੇ ਸਿਹਤ ਮੰਤਰੀ ਜਾਹਿਦ ਮਲਿਕ ਨੂੰ ਸੌਾਪਿਆ | (ਏਜੰਸੀ)
 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement