
ਸੰਯੁਕਤ ਕਿਸਾਨ ਮੋਰਚੇ ਨੇ ਸਿਰੇ ਤੋਂ ਰੱਦ ਕੀਤਾ ਕੇਂਦਰ ਦਾ ਨਵਾਂ ਪ੍ਰਸਤਾਵ
ਪੂਰਾ ਦਿਨ ਚਲੀਆਂ ਮੀਟਿੰਗਾਂ ਬਾਅਦ ਸਰਬਸੰਮਤੀ ਨਾਲ ਮੋਰਚੇ ਨੇ ਲਿਆ ਫ਼ੈਸਲਾ
ਚੰਡੀਗੜ੍ਹ, 21 ਜਨਵਰੀ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਨੇ ਬੀਤੇ ਦਿਨੀਂ 10ਵੇਂ ਗੇੜ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਡੇਢ ਸਾਲ ਤਕ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਬਾਰੇ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਵੀ ਅਪਣਾ ਇਹੋ ਸਟੈਂਡ ਰੱਖਣਗੀਆਂ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਬਿਨਾਂ ਹੋਰ ਕੋਈ ਵਿਚਾਲੇ ਦਾ ਰਾਹ ਮੰਜ਼ੂਰ ਨਹੀਂ ਕਰਨਗੀਆਂ |
ਕੇਂਦਰ ਦੇ ਪ੍ਰਸਤਾਵ 'ਤੇ ਵਿਚਾਰ ਕਰਨ ਲਈ ਪਹਿਲਾਂ ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਮੇਟੀ ਬਣਾ ਕੇ ਅਗਲਾ ਫ਼ੈਸਲਾ ਕਰਨ ਦੇ ਦਿਤੇ ਨਵੇਂ ਪ੍ਰਸਤਾਵ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ | ਇਸ ਨਾਲ ਹੀ ਮੋਰਚੇ ਵਲੋਂ 26 ਜਨਵਰੀ ਦੇ ਦਿੱਲੀ ਅੰਦਰ ਰਿੰਗ ਰੋਡ 'ਤੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦਾ ਪ੍ਰੋਗਰਾਮ ਵੀ ਕਾਇਮ ਰਖਦਿਆਂ ਇਸ ਨੂੰ ਤੈਅ ਪ੍ਰੋਗਰਾਮ ਅਨੁਸਾਰ ਹਰ ਹਾਲਤ ਵਿਚ ਕਰਨ ਦਾ ਫ਼ੈਸਲਾ ਵੀ ਕੀਤਾ ਹੈ | ਕਿਸਾਨ ਜਥੇਬੰਦੀਆਂ 11ਵੇਂ ਗੇੜ ਦੀ ਕਈ ਘੰਟੇ ਚਲੀ ਮੀਟਿੰਗ ਵਿਚ ਲੰਮਾ ਵਿਚਾਰ ਵਟਾਂਦਰਾ ਕਰ ਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ | ਆਮ ਕਿਸਾਨਾਂ ਦੀ ਰਾਏ ਨੂੰ ਮੁੱਖ ਰੱਖ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਮੋਰਚੇ ਦੇ ਫ਼ੈਸਲੇ ਦੀ ਪੁਸ਼ਟੀ imageਕਰਦਿਆਂ ਕਿਹਾ ਕਿ ਸੱਭ ਜਥੇਬੰਦੀਆਂ ਨੇ ਇਕ ਸੁਰ ਵਿਚ ਫ਼ੈਸਲਾ ਲਿਆ ਹੈ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੋਂ ਇਸ ਸਮੇਂ ਪਿਛੇ ਨਹੀਂ ਹਟਿਆ ਜਾ ਸਕਦਾ |