ਸਿਰਸਾ ਵਿਰੁਧ ਗੁਰਦਵਾਰਾ ਫ਼ੰਡਾਂ 'ਚ ਇਕ ਕਰੋੜ ਦੇ ਕਥਿਤ ਘਪਲੇ ਦੇ ਦੋਸ਼ ਹੇਠ ਦੂਜੀ ਐਫ਼ਆਈਆਰ ਦਰਜ
Published : Jan 22, 2021, 11:37 pm IST
Updated : Jan 22, 2021, 11:37 pm IST
SHARE ARTICLE
image
image

ਸਿਰਸਾ ਵਿਰੁਧ ਗੁਰਦਵਾਰਾ ਫ਼ੰਡਾਂ 'ਚ ਇਕ ਕਰੋੜ ਦੇ ਕਥਿਤ ਘਪਲੇ ਦੇ ਦੋਸ਼ ਹੇਠ ਦੂਜੀ ਐਫ਼ਆਈਆਰ ਦਰਜ

ਨਵੀਂ ਦਿੱਲੀ: 21 ਜਨਵਰੀ (ਅਮਨਦੀਪ ਸਿੰਘ) : ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਗੁਰਦਵਾਰਾ ਗੋਲਕ ਵਿਚ ਕਥਿਤ ਹੇਰਾਫੇਰੀ ਤੇ ਫ਼ਰਜ਼ੀ ਕੰਪਨੀਆਂ ਤੋਂ ਚੀਜ਼ਾਂ ਖਰੀਦਣ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਰੁਧ ਧਾਰਾ 420, 406 ਤੇ 120 ਬੀ ਅਧੀਨ ਮੰਦਰ ਮਾਰਗ ਥਾਣੇ ਵਿਚ ਐਫ਼ਆਈਆਰ ਦਰਜ ਕੀਤੀ ਹੈ | ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪੀਆਰਓ ਭੁਪਿੰਦਰ ਸਿੰਘ ਵਲੋਂ 18 ਮਾਰਚ 2019 ਨੂੰ ਨਾਰਥ ਐਵੇਨਿਊ ਥਾਣੇ ਦੇ ਐਸਐਚਓ ਦੇ ਨਾਂ ਦਿਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ | ਦੋਸ਼ ਹੈ ਕਿ ਸਿਰਸਾ ਨੇ ਫ਼ਰਜ਼ੀ ਕੰਪਨੀਆਂ ਤੋਂ ਟੈਂਟ, ਕੰਬਲ ਤੇ ਤਿ੍ਪਾਲਾਂ ਦੀ ਖ਼ਰੀਦ ਲਈ ਗੁਰਦਵਾਰਾ ਗੋਲਕ 'ਚੋਂ 1 ਕਰੋੜ ਦੀ ਰਕਮ ਦੀ ਹੇਰਾਫੇਰੀ ਕੀਤੀ ਹੈ |
ਇਸੇ ਐਫ਼ਆਈਆਰ ਵਿਚ ਸਿਰਸਾ ਨਾਲ ਉਨ੍ਹਾਂ ਦੇ ਪੀਏ ਨਰਿੰਦਰ ਸਿੰਘ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਪਿਛਲੇ ਸਾਲ 7 ਨਵੰਬਰ 2020 ਨੂੰ ਵੀ ਵਧੀਕ ਮੈਟਰੋਪੋਲੀਟਨ ਮੈਜਿਸਟ੍ਰੇਟ ਧਰਿੰਦਰ ਰਾਣਾ ਦੇ ਹੁਕਮ 'ਤੇ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਵਲੋਂ ਗੁਰਦਵਾਰਾ ਫ਼ੰਡਾਂ ਵਿਚ 

ਹੇਰਾਫੇਰੀ ਦੇ ਦੋਸ਼ ਹੇਠ ਸਿਰਸਾ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਸੀ | ਪਹਿਲੀ ਤੇ ਹੁਣ ਦੂਜੀ ਐਫ਼ਆਈਆਰ ਦੀ ਪੜਤਾਲ ਐਸ.ਆਈ. ਸ਼ਿਖ਼ਰ ਚੌਧਰੀ ਹਵਾਲੇ ਕੀਤੀ ਗਈ ਹੈ |
ਗੁਰਦਵਾਰਾ ਫ਼ੰਡਾਂ ਵਿਚ ਕਥਿਤ ਘਪਲੇ ਦੇ ਦੋਸ਼ ਵਿਚ ਸਿਰਸਾ ਵਿਰੁਧ ਮਾਮਲਾ ਦਰਜ ਹੋਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ ਕਿਉਾਕਿ ਤਿੰਨ ਮਹੀਨ ਬਾਅਦ ਹੀ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਆਮਲ ਚੋਣਾਂ ਹਨ |
ਇਸ ਵਿਚਕਾਰ 'ਸਪੋਕਸਮੈਨ ਟੀਵੀ' 'ਤੇ ਆਪਣਾ ਪੱਖ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਕਿਸਾਨ ਅੰਦਲੋਨ ਵਿਚ ਸਰਗਰਮ ਹਨ | ਇਸ ਲਈ ਉਨਾਂ੍ਹ ਵਿਰੁਧ ਅੱਧੀ ਰਾਤ ਨੂੰ ਮਾਮਲਾ imageimageਦਰਜ ਕੀਤਾ ਗਿਆ ਹੈ | ਸਬੂਤ ਤਾਂ ਮਨਜੀਤ ਸਿੰਘ ਜੀ ਕੇ ਵਿਰੁਧ ਸਨ, ਉਹ ਹੁਣ ਭਾਜਪਾ ਦੇ ਚਹੇਤੇ ਬਣ ਗਏ ਹਨ ਤਾਂ ਮੇਰੇ ਵਿਰੁਧ ਮਾਮਲਾ ਦਰਜ  ਕੀਤਾ ਗਿਆ ਹੈ  | ਹੋ ਸਕਦਾ ਹੈ ਮੈਨੂੰ ਅੰਦਰ ਵੀ ਡੱਕਣ, ਪਰ ਮੈਂ ਸਾਹਮਣਾ ਕਰਨ ਲਈ ਤਿਆਰ ਹਾਂ |

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement