
ਤਾਂਡਵ ਵਿਵਾਦ: ਨਿਰਦੇਸ਼ਕ ਅਲੀ ਅੱਬਾਸ ਅਤੇ ਲੇਖਕ ਗੌਰਵ ਸੋਲੰਕੀ ਦੇ ਘਰ ਲੱਗਾ ਮਿਲਿਆ ਤਾਲਾ
ਮੁੰਬਈ, 21 ਜਨਵਰੀ: ਵੈੱਬ ਸੀਰੀਜ਼ 'ਤਾਂਡਵ' ਵਿਵਾਦਾਂ ਵਿਚ ਘਿਰ ਗਈ ਹੈ | ਲੜੀਵਾਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਸਣੇ ਪੰਜ ਲੋਕਾਂ ਖ਼ਿਲਾਫ਼ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਬੁਧਵਾਰ ਨੂੰ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ | ਯੂਪੀ ਪੁਲਿਸ ਦੀ ਇਕ ਟੀਮ ਨਿਰਦੇਸ਼ ਅਲੀ ਅੱਬਾਸ ਅਤੇ ਲੇਖਕ ਗੌਰਵ ਸੋਲੰਕੀ ਦੇ ਘਰ ਪਹੁੰਚੀ | ਇਸ ਤੋਂ ਬਾਅਦ ਟੀਮ ਐਮਾਜ਼ਾਨ ਦੇ ਦਫ਼ਤਰ ਵੀ ਜਾਵੇਗੀ | ਇਹ ਜਾਣਕਾਰੀ ਇਕ ਮੀਡੀਆ ਰੀਪੋਰਟ ਤੋਂ ਮਿਲੀ ਹੈ |
ਡਾਇਰੈਕਟਰ ਅਲੀ ਅੱਬਾਸ ਸਣੇ ਪੰਜ ਜਣਿਆਂ ਉੱਤੇ ਲਖਨਊ ਵਿਚ ਤਾਂਡਵ ਲੜੀ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ | ਲਖਨਊ ਪੁਲਿਸ ਨੇ ਐਤਵਾਰ ਨੂੰ ਮੁੰਬਈ ਪੁਲਿਸ ਕਮਿਸ਼ਨਰ (ਸੀਪੀ) ਦਫ਼ਤਰ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਸਹਾਇਤਾ ਕੀਤੀ | ਇੰਸਪੈਕਟਰ ਅਨਿਲ ਕੁਮਾਰ ਸਿੰਘ ਦੀ ਅਗਵਾਈ ਵਿਚ ਚਾਰ ਮੈਂਬਰੀ ਟੀਮ ਮੰਗਲਵਾਰ ਰਾਤ ਮੁੰਬਈ ਪਹੁੰਚੀ ਸੀ | ਯੂਪੀ ਦੇ ਪੁਲਿਸ ਅਧਿਕਾਰੀ ਅਨਿਲ ਕੁਮਾਰ ਸਿੰਘ ਨੇ ਕਿਹਾ ਕਿ ਅਸੀਂ ਅਲੀ ਅੱਬਾਸ ਨੂੰ 27 ਜਨਵਰੀ ਨੂੰ ਲਖਨਊ ਵਿਚ ਆਈਓ (ਜਾਂਚ ਅਧਿਕਾਰੀ) ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ | ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਕੋਈ ਨਹੀਂ ਸੀ, ਇਸ ਲਈ ਅਸੀਂ ਉਥੇ ਨੋਟਿਸ ਚਿਪਕਾ ਦਿਤਾ | (ਏਜੰਸੀ)
ਯੂਪੀ ਪੁਲਿਸ ਵੈੱਬ ਸੀਰੀਜ਼ ਤਾਂਡਵ ਦੇ ਲੇਖਕ ਗੌਰਵ ਸੋਲੰਕੀ ਦੇ ਘਰ ਵੀ ਪਹੁੰਚੀ | ਸੋਲੰਕੀ ਦੇ ਘਰ ਨੂੰ ਤਾਲਾ ਲੱਗ ਗਿਆ | ਇਸ 'ਤੇ ਉਥੇ ਵੀ ਨੋਟਿਸ ਚਿਪਕਾ ਕੇ ਵਾਪਸ ਆ ਗਏ | ਨੋਟਿਸ ਵਿਚ ਸੋਲੰਕੀ ਨੂੰ ਲਖਨਊ ਵਿਚ 27 ਜਨਵਰੀ ਨੂੰ ਜਾਂਚ ਅਧਿਕਾਰੀ ਦੇ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ |
ਅਦਾਲਤ ਤੋਂ ਰਾਹਤ: ਵੈੱਬ ਸੀਰੀਜ਼ ਤਾਂਡਵ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੂੰ ਉੱਤਰ ਪ੍ਰਦੇਸ਼ ਵਿਚ ਦਾਇਰ ਇਕ ਕੇਸ ਉੱਤੇ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ | ਅਦਾਲਤ ਨੇ ਅਲੀ ਅੱਬਾਸ ਜ਼ਫਰ ਨੂੰ ਤਿੰਨ ਹਫ਼ਤਿਆਂ ਦੀ ਅਗਾਊ ਜ਼ਮਾਨਤ ਦੇ ਦਿਤੀ | ਵਿਵਾਦ ਵਿਚਕਾਰ, ਐਮਾਜ਼ਾਨ ਪ੍ਰਾਈਮ ਨੇ ਇਤਰਾਜ਼ਯੋਗ ਸੀਨ ਨੂੰ 'ਤਾਂਡਵ' ਵੈੱਬ ਸੀਰੀਜ਼ ਤੋਂ ਹਟਾ ਦਿਤਾ ਹੈ | ਵੈੱਬ ਸੀਰੀਜ਼ ਨੂੰ ਲੈ ਕੇ ਵਿਵਾਦਾਂ ਵਿਚਾਲੇ 'ਤਾਂਡਵ' ਅੱਬਾਸ ਜ਼ਫਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਮੁਆਫ਼ੀ ਮੰਗੀ | (ਏਜੰਸੀ)
-------------------