
ਹੁਣ ਤੱਕ ਸਿਹਤਯਾਬ ਹੋ ਕੇ ਘਰ ਜਾਣ ਵਾਲਿਆਂ ਦੀ ਗਿਣਤੀ 14938 ਹੋ ਗਈ ਹੈ
ਫਿਰੋਜ਼ਪੁਰ : ਆਲਮੀ ਪੱਧਰ 'ਤੇ ਫੈਲੀ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹਰ ਰੋਜ਼ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਤਾਜ਼ਾ ਜਾਣਕਾਰੀ ਫਿਰੋਜ਼ਪੁਰ ਤੋਂ ਹੈ ਜਿਥੇ ਅੱਜ ਕੋਰੋਨਾ ਕਾਰਨ 3 ਔਰਤਾਂ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 18 ਸਾਲ ਦਾ ਨੌਜਵਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਮਰਨ ਵਾਲੀਆਂ ਔਰਤਾਂ ਦੀ ਉਮਰ 35 ਸਾਲ, 59 ਸਾਲ ਅਤੇ 64 ਸਾਲ ਸੀ।
FZR coronavirus update
ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਅੱਜ 74 ਕੋਰੋਨਾ ਦੇ ਨਵੇਂ ਮਾਮਲੇ ਪਾਏ ਗਏ ਹਨ ਜਿਸ ਨਾਲ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 724 ਹੋ ਗਈ ਹੈ। ਇਸ ਤੋਂ ਇਲਾਵਾ 203 ਕੋਰੋਨਾ ਮਰੀਜ਼ ਸਿਹਤਯਾਬ ਹੋਏ ਹਨ ਜਿਸ ਨਾਲ ਹੁਣ ਤੱਕ ਸਿਹਤਯਾਬ ਹੋ ਕੇ ਘਰ ਜਾਣ ਵਾਲਿਆਂ ਦੀ ਗਿਣਤੀ 14938 ਹੋ ਗਈ ਹੈ।