
ਪੁਲਿਸ ਨੇ ਸਮਝਦਾਰੀ ਨਾਲ ਕੁੜੀ ਦੀ ਬਚਾਈ ਜਾਨ
ਅੰਮ੍ਰਿਤਸਰ :ਅੰਮ੍ਰਿਤਸਰ 'ਚ ਟ੍ਰਿਲੀਅਮ ਮਾਲ ਦੀ ਛੱਤ 'ਤੇ ਚੜ੍ਹੀ ਇਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਬਚਾਅ ਮੁਹਿੰਮ ਚਲਾ ਕੇ ਉਸ ਨੂੰ ਬਚਾ ਲਿਆ। ਫਿਲਹਾਲ ਲੜਕੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਸਥਿਤੀ ਆਮ ਹੋਣ ਤੋਂ ਬਾਅਦ ਪੁਲਿਸ ਨੇ ਲੜਕੀ ਤੋਂ ਪੁੱਛਗਿੱਛ ਕੀਤੀ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਰਾਤ ਕਰੀਬ 9 ਵਜੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ। ਮੁਖਬਰ ਨੇ ਦੱਸਿਆ ਕਿ ਇਕ ਲੜਕੀ ਟ੍ਰਿਲੀਅਮ ਮਾਲ ਦੀ ਛੱਤ 'ਤੇ ਚੜ੍ਹ ਗਈ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁੱਝ ਹੀ ਮਿੰਟਾਂ ਵਿੱਚ ਪੁਲਿਸ ਟੀਮ ਟ੍ਰਿਲੀਅਮ ਮਾਲ ਪਹੁੰਚ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੋਕ ਇਕੱਠੇ ਹੋ ਗਏ ਅਤੇ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਕੁਝ ਹੀ ਮਿੰਟਾਂ ਵਿੱਚ ਪੁਲਿਸ ਨੇ ਆ ਕੇ ਚਾਰਜ ਸੰਭਾਲ ਲਿਆ।
ਏਸੀਪੀ ਉੱਤਰੀ ਵਰਿੰਦਰ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਯੋਜਨਾ ਬਣਾ ਕੇ ਲੜਕੀ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਦੇ ਕੁਝ ਕਰਮਚਾਰੀ ਹੇਠਾਂ ਚਲੇ ਗਏ ਅਤੇ ਕੁਝ ਛੱਤ ਵੱਲ ਚਲੇ ਗਏ। ਲੜਕੀ ਦੀ ਸੁਰੱਖਿਆ ਲਈ ਹੇਠਾਂ ਜਾਲ ਵਿਛਾਇਆ ਗਿਆ ਸੀ।
ਪੜ੍ਹੋ ਪੂਰੀ ਖਬਰ: ਸਿਗਰਟ ਪੀਣ ਤੋਂ ਇੰਜੀਨੀਅਰ ਨੂੰ ਰੋਕਿਆ, ਤਾਂ ਕੀਤਾ ਹਾਈ ਵੋਲਟੇਜ ਡਰਾਮਾ, ਜਦ ਕੱਟਿਆ ਚਾਲਾਨ ਤਾਂ ਕਰਨ ਲੱਗਾ ਮਿੰਨਤਾਂ
ਸਭ ਤੋਂ ਪਹਿਲਾਂ ਲੜਕੀ ਨੂੰ ਗੱਲਾਂ 'ਚ ਉਲਝਾ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਲੜਕੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਲੜਕੀ ਨਾ ਮੰਨੀ ਤਾਂ ਪੁਲਿਸ ਨੇ ਉਸ ਨੂੰ ਉਲਝਾ ਲਿਆ। ਜਿਵੇਂ ਹੀ ਲੜਕੀ ਦਾ ਧਿਆਨ ਹੇਠਾਂ ਗਿਆ ਤਾਂ ਛੱਤ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।
ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਲੜਕੀ ਨੇ ਇਹ ਕਦਮ ਚੁੱਕਿਆ। ਉਹ ਟ੍ਰਿਲਿਅਮ ਮਾਲ ਦੇ ਫੂਡ ਕੋਰਟ ਦੇ ਬਾਹਰ ਖੁੱਲ੍ਹੇ ਥਾਂ ਤੋਂ ਹੇਠਾਂ ਛਾਲ ਮਾਰਨ ਲਈ ਉਤਰੀ ਪਰ ਸਮੇਂ ਸਿਰ ਪੁੱਜੀ ਪੁਲਿਸ ਪਾਰਟੀ ਨੇ ਉਸ ਨੂੰ ਗਲਤ ਕਦਮ ਚੁੱਕਣ ਤੋਂ ਬਚਾ ਲਿਆ।
ਪੜ੍ਹੋ ਪੂਰੀ ਖਬਰ: ਅੰਮ੍ਰਿਤਸਰ ਪੁਲਿਸ ਨੇ ਹੈਰੋਇਨ, ਇਲੈਕਟ੍ਰਾਨਿਕ ਸਟਿਕ ਅਤੇ ਮੋਟਰਸਾਈਕਲ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ