
ਲੁਧਿਆਣਾ ਦੇ ਜਗਰਾਓਂ 'ਚ ਇੰਜੀਨੀਅਰ ਦਾ ਹਾਈ ਵੋਲਟੇਜ ਡਰਾਮਾ
ਲੁਧਿਆਣਾ: ਲੁਧਿਆਣਾ ਦੇ ਜਗਰਾਓਂ ਪੁਲ 'ਤੇ ਇੱਕ ਇੰਜੀਨੀਅਰ ਨੇ ਹਾਈ ਵੋਲਟੇਜ ਡਰਾਮਾ ਕੀਤਾ। ਉਹ ਜਨਤਕ ਥਾਂ 'ਤੇ ਸਿਗਰਟ ਪੀ ਰਿਹਾ ਸੀ, ਜਿਸ 'ਤੇ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਹ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਭੱਜ ਗਿਆ।
ਪੜ੍ਹੋ ਇਹ ਵੀ : ਅੰਮ੍ਰਿਤਸਰ ਪੁਲਿਸ ਨੇ ਹੈਰੋਇਨ, ਇਲੈਕਟ੍ਰਾਨਿਕ ਸਟਿਕ ਅਤੇ ਮੋਟਰਸਾਈਕਲ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਇਸੇ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੇ ਅਗਲੇ ਚੌਕ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਫੋਨ ਕਰਕੇ ਨੌਜਵਾਨ ਨੂੰ ਰੋਕਣ ਲਈ ਕਿਹਾ ਪਰ ਉਹ ਉਥੇ ਵੀ ਨਹੀਂ ਰੁਕਿਆ। ਕੁਝ ਸਮੇਂ ਬਾਅਦ ਜਦੋਂ ਉਹ ਜਲੰਧਰ ਬਾਈਪਾਸ ’ਤੇ ਵਾਪਸ ਜਾਣ ਲਈ ਜਗਰਾਉਂ ਪੁਲ ਤੋਂ ਗੱਡੀ ਲੈ ਕੇ ਜਾਣ ਲੱਗਾ ਤਾਂ ਟਰੈਫਿਕ ਕਰਮਚਾਰੀ ਨੇ ਉਸ ਨੂੰ ਫੜ ਲਿਆ।
ਇਸ ਦੌਰਾਨ ਨੌਜਵਾਨ ਰਿਸ਼ਭ ਨੇ ਜਗਰਾਉਂ ਪੁਲ 'ਤੇ ਕਾਫੀ ਹੰਗਾਮਾ ਕੀਤਾ। ਉਹ ਆਪਣੇ ਆਪ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਗੁਆਂਢੀ ਦੱਸਣ ਲੱਗਾ। ਜਦੋਂ ਟਰੈਫਿਕ ਮੁਲਾਜ਼ਮਾਂ ਨੇ ਮਾਮਲਾ ਵਧਦਾ ਦੇਖਿਆ ਤਾਂ ਟਰੈਫਿਕ ਜ਼ੋਨ ਇੰਚਾਰਜ ਅਸ਼ੋਕ ਕੁਮਾਰ ਨੂੰ ਮੌਕੇ ’ਤੇ ਬੁਲਾਇਆ। ਇਸ ਦੇ ਨਾਲ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ: ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨੌਜਵਾਨ ਨੇ ਜਦੋਂ ਆਪਣੇ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਨੂੰ ਦੇਖਿਆ ਤਾਂ ਉਸ ਦੀ ਪੂਰੀ ਤਰ੍ਹਾਂ ਨਾਲ ਹਵਾ ਨਿਕਲ ਗਈ। ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਤੋਂ ਮੁਆਫ਼ੀ ਮੰਗ ਕੇ ਚਲਾਨ ਕਰਵਾ ਕੇ ਆਪਣੀ ਜਾਨ ਬਚਾਈ।