
Faridkot News: ਪੁਲਿਸ ਕਰ ਰਹੀ ਪੁੱਛਗਿੱਛ
Faridkot police detained the young man who was walking around in military uniform news in punjabi : ਗਣਤੰਤਰ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਲਰਟ ਫਰੀਦਕੋਟ ਪੁਲਿਸ ਨੇ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲਿਆ। ਉਹ ਫੌਜੀ ਵਰਦੀ ਵਿੱਚ ਸੀ ਅਤੇ ਮਚਾਕੀ ਮੱਲ ਸਿੰਘ ਪਿੰਡ ਵੱਲ ਨਹਿਰ ਦੇ ਕੰਢੇ ਪੈਦਲ ਜਾ ਰਿਹਾ ਸੀ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਅਕਤੀ ਦੀ ਹੋਈ ਮੌਤ, ਆਟੋ 'ਚੋਂ ਮਿਲੀ ਲਾਸ਼
ਨੌਜਵਾਨ ਕੋਲੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਮੁਲਾਜ਼ਮਾਂ ਨੇ ਸੁਰੱਖਿਆ ਕਾਰਨਾਂ ਕਰਕੇ ਨੌਜਵਾਨ ਨੂੰ ਫੜ ਲਿਆ। ਉਸ ਦੀ ਪਛਾਣ ਬੂਟਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਘੁੰਡਰਘੁੱਡ ਨੇੜੇ ਨਾਭਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Patiala News: ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ 101 ਸਾਲ ਦਾ ਬਾਬਾ, ਚਾਹ ਦਾ ਖੋਖਾ ਲਾ ਕੇ ਚਲਾ ਰਿਹਾ ਕੰਮ
ਫ਼ਰੀਦਕੋਟ ਸਦਰ ਥਾਣੇ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਫ਼ੌਜੀ ਵਰਦੀ ਵਿੱਚ ਘੁੰਮ ਰਹੇ ਨੌਜਵਾਨ ਨੇ ਜਦੋਂ ਗਸ਼ਤ ਕਰ ਰਹੀ ਪੁਲਿਸ ਨੂੰ ਦੇਖਿਆ ਤਾਂ ਉਸ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਫਿਰ ਫੌਜੀ ਵਰਦੀ ਪਹਿਨੇ ਨੌਜਵਾਨ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Livelihood 101-year-old Baba makes a tea shack Patiala News in punjabi , stay tuned to Rozana Spokesman)