Amritsar News: ਅੰਮ੍ਰਿਤਸਰ ਤੋਂ ਵੱਡੀ ਖਬਰ, ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਆਪਣੇ ਦੇ ਹੀ ਲਿਖ ਗਏ ਨਾਂ
Published : Jan 22, 2024, 3:31 pm IST
Updated : Jan 22, 2024, 4:44 pm IST
SHARE ARTICLE
Husband and wife committed suicide in Amritsar News in punjabi
Husband and wife committed suicide in Amritsar News in punjabi

Amritsar News: ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ

Husband and wife committed suicide in Amritsar News in punjabi : ਅੰਮ੍ਰਿਤਸਰ 'ਚ ਦੋਹਰੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਤੀ-ਪਤਨੀ ਹਨ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਪੁਲਿਸ ਨੇ ਸੁਸਾਈਡ ਨੋਟ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਿਸ ਵਿਚ ਮ੍ਰਿਤਕ ਔਰਤ ਦੀ ਮਾਂ ਅਤੇ ਭੈਣ ਦੇ ਨਾਮ ਲਿਖੇ ਹੋਏ ਹਨ। ਪੁਲਿਸ ਨੇ ਨੋਟ 'ਚ ਦਰਜ ਨਾਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਦੌਰਾਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ।

ਇਹ ਵੀ ਪੜ੍ਹੋ: Haryana News: ਵਿਆਹ 'ਚ ਚੱਲੀ ਗੋਲੀ, ਮਿੰਟਾਂ ਵਿਚ ਹੀ ਪੈ ਗਿਆ ਭੜਥੂ

ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਤੀ-ਪਤਨੀ ਮਨੀਸ਼ ਅਤੇ ਆਰਤੀ ਹਨ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਅਲਮਾਰੀ 'ਤੇ ਇਕ ਲਾਈਨ ਲਿਖੀ ਸੀ, ਜਦਕਿ ਇਕ ਹੱਥ ਲਿਖਤ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸਵੇਰੇ ਜਦੋਂ ਦੋਵਾਂ ਨੇ ਫੋਨ ਨਹੀਂ ਚੁੱਕਿਆ ਤਾਂ ਪਰਿਵਾਰਕ ਮੈਂਬਰ ਘਰ ਪਹੁੰਚੇ। ਜਦੋਂ  ਅੰਦਰ ਜਾ ਕੇ ਦੇਖਿਆ ਤਾਂ ਦੋਹਾਂ ਦੀਆਂ ਲਾਸ਼ਾਂ ਜ਼ਮੀਨ 'ਤੇ ਪਈਆਂ ਸਨ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ ਨਾਬਾਲਗ ਦੀ ਲਾਸ਼ 

ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਟੁੱਟੀ ਹੋਈ ਰੱਸੀ ਲਟਕਦੀ ਮਿਲੀ ਅਤੇ ਡਿੱਗਣ ਕਾਰਨ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਫਿਲਹਾਲ ਇਹ ਸੱਟਾਂ ਡਿੱਗਣ ਨਾਲ ਲੱਗੀਆਂ ਜਾਂ ਕੁੱਟਮਾਰ ਕਾਰਨ, ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮਾਮਲੇ 'ਚ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਜਿਸ ਵਿੱਚ ਅਲਮਾਰੀ ਉੱਤੇ ਇੱਕ ਨੋਟ ਲਿਖਿਆ ਹੋਇਆ ਸੀ। ਅਲਮਾਰੀ 'ਤੇ ਲਿਖੀ ਲਾਈਨ 'ਚ ਸਪੱਸ਼ਟ ਲਿਖਿਆ ਹੈ ਕਿ ਮੌਤ ਲਈ ਅਨੁਬਾਲਾ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਕਾਗਜ਼ 'ਚ ਲਿਖੇ ਨੋਟ 'ਚ ਲਿਖਿਆ ਹੈ ਕਿ ਮੌਤ ਦੀ ਜ਼ਿੰਮੇਵਾਰੀ ਅਨੁਬਾਲਾ ਅਤੇ ਉਸ ਦੀ ਮਾਂ ਉਮਾ 'ਤੇ ਹੈ। ਇਨ੍ਹਾਂ ਦੋਵਾਂ ਕਾਰਨ ਘਰ ਵਿਚ ਲੜਾਈ-ਝਗੜੇ ਵਧਦੇ ਜਾ ਰਹੇ ਸਨ। ਅਨੁਬਾਲਾ ਉਸ ਨੂੰ ਵਾਰ-ਵਾਰ ਪੁਲਿਸ ਕੋਲ ਜਾਣ ਅਤੇ ਅਦਾਲਤਾਂ ਵਿਚ ਜਾਣ ਦੀ ਧਮਕੀ ਦਿੰਦੀ ਸੀ।

 (For more Punjabi news apart from Husband and wife committed suicide in Amritsar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement