Shambhu Morcha News : ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੋਵਾਂ ਫੋਰਮਾਂ ਵੱਲੋਂ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਕੀਤੇ ਐਲਾਨ

By : BALJINDERK

Published : Jan 22, 2025, 7:27 pm IST
Updated : Jan 22, 2025, 8:21 pm IST
SHARE ARTICLE
Sarwan Singh Pandher
Sarwan Singh Pandher

Shambhu Morcha News : ਕਿਹਾ ਸਰਕਾਰ ’ਤੇ ਦਬਾਅ ਪਾਉਣ ਦਾ ਹੈ ਸਮਾਂ, ਸਰਕਾਰ ਸਿਰਾਂ ਨੂੰ ਗਿਣਦੀਆਂ ਹਨ, ਸੋ ਵੱਧ ਤੋਂ ਵੱਧ ਵੱਡੇ ਪੱਧਰ ’ਤੇ ਲੋਕ ਕਰਨ ਸ਼ਮੂਲੀਅਤ

Shambhu Morcha News in Punjabi : ਸ਼ੰਭੂ ਮੋਰਚੇ ’ਤੇ ਸਰਵਣ ਪੰਧੇਰ ਨੇ ਪ੍ਰੈਸ ਕਾਨਫ਼ਰੰਸ ਕੀਤੀ। ਕਾਨਫ਼ਰੰਸ ਦੌਰਾਨ ਪੰਧੇਰ ਨੇ ਮੋਰਚਿਆਂ ਦੇ ਸਬੰਧੀ ਰਣਨੀਤੀ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਅੰਦੋਲਨ -2 ਨੂੰ 20 ਦਿਨਾਂ ਬਾਅਦ ਲਗਭਗ ਇੱਕ ਸਾਲ ਪੂਰਾ ਕਰਨ ਜਾ ਰਿਹਾ ਹੈ। ਸਰਵਣ ਪੰਧੇਰ ਨੇ ਕਿਹਾ ਕਿ ਇਸ ਇੱਕ ਸਾਲ ’ਚ ਅਸੀਂ ਬਹੁਤ ਸਾਰੇ ਉਤਾਰ ਚੜਾਅ ਦੇਖੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਅੰਦੋਲਨ ਸਾਡਾ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਤਰ ਭਾਰਤ ਹੀ ਨਹੀਂ ਪੂਰੇ ਭਾਰਤ ’ਚ ਕਿਸਾਨਾਂ ਮਜ਼ਦੂਰਾਂ ਦੇ ਵਿਚ ਇਸ ਅੰਦੋਲਨ ਨੇ MSP ਲੀਗਲ ਗਾਰੰਟੀ ਦੀ ਗੱਲ ਚੁੱਲ੍ਹੇ –ਚੁੱਲ੍ਹੇ ਤੱਕ ਪਹੁੰਚਾਈ ਹੈ।

ਪੰਧੇਰ ਨੇ ਕਿਹਾ ਕਿ ਕਿਸਾਨ ਨੂੰ ਕਰਜ਼ ਮੁਕਤ ਕਰਨਾ ਇਸ ਮੰਗ ਨੂੰ ਵੱਡੇ ਪੱਧਰ ’ਤੇ ਉਭਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਮਜ਼ਦੂਰਾਂ ਦੀ 200 ਦਿਨ ਚੰਗੀ ਮਨਰੇਗਾ ਦਿਹਾੜੀ, ਫ਼ਸਲੀ ਬੀਮਾ ਯੋਜਨਾ, ਸਰਕਾਰ ਆਪਣੇ ਦਮ ’ਤੇ ਕਰੇ ਨਾ ਕੇ ਕਾਰਪੋਰੇਟਿਵ ਘਰਾਣੇ ਕਰਨ, ਲਖੀਮਪੁਰ ਖੀਰੀ ਦਾ ਇਨਸਾਫ਼, ਸਾਰੇ ਜਿਹੜੇ ਵੀ ਕੇਸ ਪਾਏ ਗਏ ਹਨ ਵੀ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਕਰਨ ਵਾਲਿਆਂ ਨੂੰ ਕਟਹਿਰੇ ’ਚ ਖੜਾ ਕੀਤਾ ਜਾਵੇ।ਆਦੀ ਵਾਸੀਆਂ ਦੇ ਸੰਵਿਧਾਨ ਦੀ ਪੰਜਵੀਂ ਸੂਚੀ ਇਹੋ ਜਿਹੀਆਂ 12 ਮੰਗਾਂ ਹੋਰ ਰੱਖੀਆਂ ਹਨ।

ਸਰਵਣ ਪੰਧੇਰ ਨੇ ਕਿਹਾ ਭਲਕੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 10, 000 ਕਿਸਾਨ ਮਜ਼ਦੂਰ, ਮਾਵਾਂ ਭੈਣਾਂ, ਬੱਚੇ ਜੰਡਿਆਲਾ ਮੰਡੀ ’ਚ ਪਹੁੰਚਣਗੇ। ਜਿਥੇ ਵੱਡੀ ਰੈਲੀ ਹੋਵੇਗੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਵਿਚ ਸ਼ਮੂਲੀਅਤ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਮੋਰਚੇ ਨੂੰ ਮਜ਼ਬੂਤ ਕਰ ਸਕੀਏ। ਪੰਧੇਰ ਨੇ ਕਿਹਾ ਕਿ ਇਸ ਵਾਰ ਰਤਨਪੁਰਾ ਮੋਰਚਾ, ਸ਼ੰਭੂ ਮੋਰਚਾ ਭਾਵੇਂ ਖਨੌਰੀ ਮੋਰਚਾ ਹੋਵੇ ਉਸ ਨੂੰ ਇਕੱਠੇ ਕਰਨ ਲਈ 29 ਜਨਵਰੀ ਨੂੰ ਬਿਆਸ ਵਿਚ ਇੱਕਠੇ ਹੋਣਗੇ। ਬਿਆਸ ਤੋਂ ਬਾਅਦ 30 ਜਨਵਰੀ ਨੂੰ ਉਸ ਨੇ ਸ਼ੰਭੂ ਬਾਰਡਰ ਨੂੰ ਚਾਲੇ ਪਾਉਣੇ ਹਨ, ਉਸ ਦੀਆਂ ਤਿਆਰੀਆਂ ਲਈ ਪੰਜਾਬ ਭਰ ’ਚ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਕੇਂਦਰ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਆਇਆ ਹੈ। ਹੁਣ ਸਰਕਾਰ ’ਤੇ ਦਬਾਅ ਪਾਉਣ ਦੀ ਲੋੜ ਹੈ। ਸਰਕਾਰ ਹਮੇਸਾਂ ਸਿਰਾਂ ਨੂੰ ਗਿਣਦੀਆਂ ਹਨ ਸੋ ਵੱਧ ਤੋਂ ਵੱਧ ਵੱਡੇ ਪੱਧਰ ’ਤੇ ਸ਼ਮੂਲਅਤ ਕੀਤੀ ਜਾਣੀ ਚਾਹੀਦੀ ਹੈ।    

ਸਰਵਣ ਪੰਧੇਰ ਨੇ ਕਿਹਾ ਕਿ 24 ਜਨਵਰੀ ਨੂੰ ਟੋਲ ਪਲਾਜਾ ਕੱਥੂ ਅਬਦਾਲ ਪਿੰਡ ਅੰਮ੍ਰਿਤਸਰ ਵਿਖੇ ਵੱਡੀ ਮਹਾਂ ਪੰਚਾਇਤ ਕੀਤੀ ਜਾਵੇਗੀ। ਉਥੇ ਵੱਡੇ ਇੱਕਠ ਨਾਲ ਵੱਡੀ ਰੈਲੀ ਕੀਤੀ ਜਾਵੇਗੀ। 25 ਜਨਵਰੀ ਨੂੰ ਉਸੇ ਦਿਨ ਤੀਸਰੀ ਵੱਫੀ ਕਾਨਫ਼ਰੰਸ ਅੰਮ੍ਰਿਤਸਰ ਦਾ ਬਾਰਡਰ ਦਾ ਇਲਾਕਾ ਲਪੋਕੇ ਪਿੰਡ ਚਗਾਵਾਂ ਕਲਾ ਗੁਰਦੁਆਰਾ ਸਾਧੂ ਸਿੱਖ ਵਿਖੇ ਕਰਾਂਗੇ। ਉਥੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਹਨ। 25 ਜਨਵਰੀ ਨੂੰ ਅਜਨਾਲਾ ਦੇ ਪਿੰਡ ਚਮਿਆਰੀ ਮੰਡੀ ਵਿਚ ਕੀਤੀ ਜਾਵੇਗੀ ਵੱਡੀ ਰੈਲੀ ਹੋਵੇਗੀ। 26 ਜਨਵਰੀ ਨੂੰ ਦੋਨਾਂ ਫੋਰਮਾਂ ਵਲੋਂ ਦੇਸ਼ ਵਿਆਪੀ ਪ੍ਰੋਗਰਾਮ ਕੀਤੇ ਜਾਣਗੇ ਅਤੇ ਅੰਮ੍ਰਿਤਸਰ ਵਿਚ ਵੱਖ ਵੱਖ ਥਾਂਵਾਂ ’ਤੇ ਟਰੈਕਟਰ ਟਰਾਲੀਆਂ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਫਿਰੋਜ਼ਪੁਰ ਵਿਚ ਦੋਵੇਂ ਟਿਕਾਣਿਆਂ ’ਤੇ ਟਰੈਕਟਰ ਜਾਣਗੇ।  

(For more news apart from Farmer leader Sarwan Singh Pandher announced tractor march January 26 by both forums News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement