ਖੰਨਾ ’ਚ ਜੇਲ੍ਹ ’ਚੋਂ ਚੱਲ ਰਹੀ ਨਸ਼ਾ ਤਸਕਰੀ ਦਾ ਮਾਮਲਾ: ਮੁਲਜ਼ਮ ਸੁਨੀਲ ਕੁਮਾਰ ਨੂੰ ਲਿਆਂਦਾ ਗਿਆ ਪ੍ਰੋਡਕਸ਼ਨ ਵਾਰੰਟ ‘ਤੇ
Published : Jan 22, 2026, 7:17 pm IST
Updated : Jan 22, 2026, 7:17 pm IST
SHARE ARTICLE
Drug smuggling case going on from jail in Khanna: Accused Sunil Kumar brought on production warrant
Drug smuggling case going on from jail in Khanna: Accused Sunil Kumar brought on production warrant

ਜੇਲ੍ਹ ’ਚ ਬੰਦ ਸੁਨੀਲ ਕੁਮਾਰ ਉਰਫ਼ ਬਚੀ ਮੋਬਾਈਲ ਫ਼ੋਨ ਦੀ ਵਰਤੋਂ ਕਰ ਕੇ ਨਸ਼ੇ ਦੀ ਚਲਾ ਰਿਹਾ ਸੀ ਸਪਲਾਈ

ਖੰਨਾ: ਖੰਨਾ ਪੁਲਿਸ ਨੇ ਜੇਲ੍ਹ ਵਿਚੋਂ ਚੱਲ ਰਹੀ ਨਸ਼ਾ ਤਸਕਰੀ ਦੇ ਇਕ ਵੱਡੇ ਰੈਕਟ ਦਾ ਪਰਦਾਫ਼ਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਬੰਦ ਸੁਨੀਲ ਕੁਮਾਰ ਉਰਫ ਬਚੀ ਮੋਬਾਈਲ ਫ਼ੋਨ ਦੀ ਵਰਤੋਂ ਕਰਦਿਆਂ ਜੇਲ੍ਹ ਦੇ ਅੰਦਰੋਂ ਹੀ ਬਾਹਰ ਵੱਡੇ ਪੱਧਰ ‘ਤੇ ਨਸ਼ੇ ਦੀ ਸਪਲਾਈ ਚਲਾ ਰਿਹਾ ਸੀ। ਇਸ ਗੈਰਕਾਨੂੰਨੀ ਧੰਦੇ ਵਿੱਚ ਉਸ ਦੀ ਮਾਂ ਘਰ ਵਿੱਚ ਬੈਠ ਕੇ ਨਸ਼ੇ ਤੋਂ ਆ ਰਹੀ ਡਰੱਗ ਮਨੀ ਸੰਭਾਲ ਰਹੀ ਸੀ।

ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੂੰਘੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਨਸ਼ਾ ਤਸਕਰੀ ਦਾ ਨੈਟਵਰਕ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਤੱਕ ਇਸ ਦੀ ਸਪਲਾਈ ਫੈਲੀ ਹੋਈ ਸੀ। ਸੁਨੀਲ ਕੁਮਾਰ ਉਰਫ ਬਚੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ, ਜਿਸ ਤੋਂ ਬਾਅਦ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਵੀ ਬਰਾਮਦ ਕਰਵਾਇਆ ਗਿਆ। ਪੁਲਿਸ ਮੁਤਾਬਕ ਇਹ ਮੋਬਾਈਲ ਨਸ਼ਾ ਤਸਕਰੀ ਨਾਲ ਜੁੜੀ ਗੱਲਬਾਤ ਅਤੇ ਲੈਣ-ਦੇਣ ਲਈ ਵਰਤਿਆ ਜਾ ਰਿਹਾ ਸੀ।

ਇਸ ਰੈਕਟ ਦਾ ਪਰਦਾਫਾਸ਼ ਮਿਤੀ 06.01.2026 ਨੂੰ ਨਾਕਾਬੰਦੀ ਸਮੇਂ ਅੰਗਰੇਜ ਸਿੰਘ ਵਾਸੀ ਤਰਨਤਾਰਨ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਬਠਿੰਡਾ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ। ਦੋਵੇਂ ਕਾਰ ਨੰਬਰ PB03BQ8005 ਸਮੇਤ ਫੜੇ ਗਏ। ਗੱਡੀ ਦੀ ਤਲਾਸ਼ੀ ਦੌਰਾਨ 4 ਕਿਲੋ 215 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। 

ਅੱਗੇ ਤਫ਼ਤੀਸ਼ ਦੌਰਾਨ ਹਰਸ਼ਦੀਪ ਸਿੰਘ ਵਾਸੀ ਪਿੰਡ ਦੀਵਾਲਾ, ਥਾਣਾ ਸਮਰਾਲਾ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਵਾਸੀ ਨੇੜੇ ਵਿਸ਼ਵਕਰਮਾ ਮੰਦਰ, ਪਿੰਡ ਕਟਾਣੀ ਖੁਰਦ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕਰਕੇ 09.01.2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੂੰਘੀ ਪੁੱਛਗਿੱਛ ਨਾਲ ਮਨਪ੍ਰੀਤ ਚੌਧਰੀ ਉਰਫ ਭੀਮਾ ਵਾਸੀ ਦੋਰਾਹਾ, ਪ੍ਰਭਜੋਤ ਸਿੰਘ ਵਾਸੀ ਮਾਛੀਵਾਡ਼ਾ ਸਾਹਿਬ, ਅਨਮੋਲ ਸਿੰਘ ਉਰਫ ਆਕਾਸ਼ ਵਾਸੀ ਕਟਾਣੀ ਖੁਰਦ, ਗੁਰਤੇਜ ਸਿੰਘ ਉਰਫ ਗੂਰੀ ਵਾਸੀ ਪਿੰਡ ਸਠਿਆਲਾ (ਹਾਲ ਵਾਸੀ ਜੀ.ਵੀ.ਐਮ. ਅਪਾਰਟਮੈਂਟ, ਕੁਰਾਲੀ ਰੋਡ, ਖਰੜ), ਸਨੀ ਵਾਸੀ ਅਮਲੋਹ, ਲਵ ਉਰਫ ਕਾਲੂ ਵਾਸੀ ਜਗਰਾਉਂ, ਸਰਨਜੀਤ ਸਿੰਘ, ਅਰਸ਼ਦੀਪ ਸਿੰਘ ਵਾਸੀ ਕਪੂਰਥਲਾ, ਸੁਨੀਲ ਕੁਮਾਰ ਉਰਫ ਬਚੀ ਵਾਸੀ ਹਿੰਮਤ ਨਗਰ ਸਮਰਾਲਾ, ਅਮਰੀਕ ਸਿੰਘ ਉਰਫ ਵਿੱਕੀ ਮਰਾਡੇ ਵਾਸੀ ਲੁਧਿਆਣਾ, ਕੁਵਰਵੀਰ ਸਿੰਘ ਵਾਸੀ ਬਹਾਦਰਕੇ, ਆਕਾਸ਼ਦੀਪ ਸਿੰਘ ਵਾਸੀ ਕਟਾਣੀ ਖੁਰਦ ਅਤੇ ਪਰਮਵੀਰ ਸਿੰਘ ਉਰਫ ਪਰਮ ਵਾਸੀ ਪਿੰਡ ਗਹਿਲੇਵਾਲ ਦੇ ਨਾਮ ਸਾਹਮਣੇ ਆਏ। ਇਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 29 ਅਧੀਨ ਕਾਰਵਾਈ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ ਬਚੀ ਅਤੇ ਗੁਰਤੇਜ ਸਿੰਘ ਉਰਫ ਗੂਰੀ ਤੋਂ 2 ਪਿਸਟਲ .30 ਬੋਰ ਸਮੇਤ ਮੈਗਜ਼ੀਨ, 95 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ, ਜਦਕਿ ਮਨਪ੍ਰੀਤ ਚੌਧਰੀ ਉਰਫ ਭੀਮਾ ਤੋਂ 100 ਗ੍ਰਾਮ ਹੈਰੋਇਨ ਮਿਲੀ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement