
ਜਨਮ ਲੈਣ ਤੋਂ 68.3 ਘੰਟੇ ਬਾਅਦ ਹੋ ਗਈ ਮੌਤ
ਚੰਡੀਗੜ੍ਹਾ- ਪਟਿਆਲਾ ਦਾ ਇਕ ਨਵਜਾਤ ਦੇਸ਼ ਦਾ ਨੌਜਵਾਨ ਆਰਗੇਨ ਡੋਨਰ ਬਣ ਗਿਆ ਹੈ। ਇਕ ਪਰਿਵਾਰ ਨੇ ਪੀਜੀਆਈ ਵਿਚ ਆਪਣੇ ਨਵਜਾਤ ਦਾ ਅੰਗ ਦਾਨ ਕੀਤਾ। ਦਰਅਸਲ ਪਟਿਆਲਾ ਵਿੱਚ ਪੈਦਾ ਹੋਇਆ ਇੱਕ ਨਵਜੰਮੇ ਬੱਚੇ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ। ਜਿਸ ਕਾਰਨ ਉਸ ਦੀ ਸਿਰਫ 68.3 ਘੰਟਿਆਂ ਵਿੱਚ ਹੀ ਮੌਤ ਹੋ ਗਈ। ਨਵਜੰਮੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।
File
ਬੱਚੇ ਦੀ ਮੌਤ ਤੋਂ ਬਾਅਦ, ਪਰਿਵਾਰ ਖੁਦ ਪੀਜੀਆਈ ਦੇ ਰੋਟੋ ਵਿਭਾਗ ਗਏ ਅਤੇ ਅੰਗ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਤੋਂ ਬਾਅਦ ਬੁੱਧਵਾਰ ਰਾਤ ਨੂੰ ਪੀਜੀਆਈ ਵਿਖੇ ਅੰਗ ਦਾਨ ਕੀਤਾ ਗਿਆ। ਨਵਜਾਤ ਦੀ ਦੋਵੇਂ ਕਿਡਨੀਆਂ 21 ਸਾਲ ਦੀ ਔਰਤ ਵਿਚ ਤਬਦੀਲ ਕੀਤੀਆਂ ਗਈਆਂ ਹਨ। ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ।
File
ਛੋਟੇ ਬੱਚੇ ਨੇ ਜਨਮ ਦੇ ਕੁਝ ਘੰਟਿਆਂ ਬਾਅਦ ਕਿਸੇ ਦੂਜੇ ਨੂੰ ਨਵਾਂ ਜੀਵਨ ਦਾਨ ਦੇ ਦਿੱਤਾ। ਪ੍ਰੋ. ਜਗਤ ਰਾਮ ਨੇ ਕਿਹਾ ਕਿ ਪਰਿਵਾਰ ਨੇ ਬੱਚੇ ਦੇ ਜਾਣ ਦੇ ਸੋਗ ਨੂੰ ਦੂਰ ਰਖ ਕੇ ਦੂਜੇ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦਾ ਫੈਸਲਾ ਲੈਣਾ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਇਸ ਕੰਮ ਵਿਚ ਪੀਜੀਆਈ ਦੇ ਡਾਕਟਰਾਂ ਦੇ ਨਾਲ ਪੈਰਾ ਮੈਡੀਕਲ ਸਟਾਫ ਨੇ ਵੀ ਇਸ ਕੰਮ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
File
ਸਿਰਫ 68.3 ਘੰਟੇ ਹੀ ਜੀਣ ਵਾਲੇ ਨਵਜਾਤ ਦੇ ਬਹਾਦਰ ਪਿਤਾ ਨੇ ਅੰਗਦਾਨ ਕਰਨ ਦਾ ਫੈਸਲਾ ਕੀਤਾ। ਜੋ ਅਸਲ ਵਿਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਗੁਆਉਣ ਦੇ ਦਰਦ ਨੂੰ ਸਮਝਦੇ ਹਨ। ਇਸ ਲਈ ਉਨ੍ਹਾਂ ਨੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੋ ਸਾਡਾ ਬੱਚਾ ਦੂਜਿਆਂ ਦੇ ਰਾਹੀਂ ਜੀਵਿਤ ਰਹ ਸਕੇ।
File
ਇਸ ਤੋਂ ਪਹਿਲਾਂ ਪੀਜੀਆਈ ਚੰਡੀਗੜ੍ਹ ਦੇ ਰੋਟੋ ਵਿਭਾਗ ਨੇ 11 ਮਹੀਨੇ ਦੇ ਬੱਚੇ ਦੇ ਅੰਗ ਦਾ ਟ੍ਰਾਂਸਪਲਾਂਟ ਕੀਤਾ। ਜੇਕਰ ਦੇਸ਼ ਭਰ ਵਿੱਚ ਨਵਜੰਮੇ ਬੱਚਿਆਂ ਦੇ ਅੰਗ-ਦਾਨ ਦੀ ਗੱਲ ਕਰੀਏ ਤਾਂ ਪੀਜੀਆਈ ਚੰਡੀਗੜ੍ਹ ਦੇ ਨਵੇਂ ਰਿਕਾਰਡ ਤੋਂ ਪਹਿਲਾਂ ਤਿੰਨ ਮਹੀਨਿਆਂ ਦੇ ਨਵਜੰਮੇ ਦਾ ਅੰਗ ਦਾਨ ਕੀਤਾ ਗਿਆ ਸੀ। ਹੁਣ ਪੀਜੀਆਈ ਚੰਡੀਗੜ੍ਹ ਨੇ ਸਿਰਫ 68.3 ਘੰਟੇ ਦੇ ਨਵਜੰਮੇ ਦਾ ਅੰਗ ਦਾਨ ਕਰਕੇ ਰਿਕਾਰਡ ਬਣਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।