
ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਲਗਾਤਾਰ ਜਾਰੀ ਹੈ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ : ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੌਰਾਨ ਚਾਰ ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਨੋਟਿਸ ਲੈਂਦਿਆ ਅੱਜ ਸੋਮਵਾਰ ਨੂੰ ਸੁਣਵਾਈ ਕੀਤੀ ਹੈ। ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਤਿੱਖੀ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਬੱਚੇ ਦੀ ਮੌਤ ਦੇ ਲਈ ਸਰਕਾਰ ਜਿੰਮੇਵਾਰ ਕਿਵੇਂ ਹੈ।
File Photo
ਦਰਅਸਲ ਬੱਚੇ ਦੀ ਹੋਈ ਮੌਤ ਤੋਂ ਬਾਅਦ ਮੁੰਬਈ ਦੀ ਵੀਰਤਾ ਪੁਰਸਕਾਰ ਜੇਤੂ ਬੱਚੀ ਦੁਆਰਾ ਲਿਖੇ ਗਏ ਪੱਤਰ ਦੇ ਅਧਾਰ 'ਤੇ ਸੁਪਰੀਮ ਅਦਾਲਤ ਨੇ ਇਸ ਘਟਨਾ ਉੱਤੇ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਸੀ। ਚੀਫ਼ ਜਸਟਿਸ ਐਸਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਪ੍ਰਦਰਸ਼ਨਾਂ ਵਿਚ ਬੱਚਿਆਂ ਅਤੇ ਮਾਸੂਮ ਬੱਚਿਆਂ ਦੀ ਸ਼ਮੂਲੀਅਤ ਨੂੰ ਦੇ ਮਾਮਲੇ ਉੱਤੇ ਸੁਣਵਾਈ ਕਰਦੇ ਹੋਏ ਵਕੀਲ ਨੂੰ ਫਟਕਾਰ ਲਗਾਉਂਦਿਆ ਕਿਹਾ ਹੈ ਕਿ ਕੀ ਚਾਰ ਮਹੀਨੇ ਦਾ ਬੱਚਾ ਖੁਦ ਪ੍ਰਦਰਸ਼ਨ ਕਰਨ ਗਿਆ ਸੀ। ਇਸ ਮਾਮਲੇ ਵਿਚ ਉਸ ਦੀ ਮਾਂ ਦੀ ਲਾਪਰਵਾਹੀ ਕਿਉਂ ਨਹੀਂ ਹੈ ਜੋ ਅਸੰਵੇਦਨਸ਼ੀਲਤਾਂ ਨਾਲ ਉਸ ਮਾਸੂਮ ਬੱਚੇ ਨੂੰ ਪ੍ਰਦਰਸ਼ਨ ਵਿਚ ਲੈ ਕੇ ਪਹੁੰਚੀ।
File Photoਉੱਥੇ ਹੀ ਸ਼ਾਹੀਨ ਬਾਗ ਪ੍ਰਦਰਸ਼ਨ ਵਿਚ ਮੌਜੂਦ ਤਿੰਨ ਔਰਤਾਂ ਦੀ ਵਕੀਲਾਂ ਨੇ ਕੋਰਟ ਵਿਚ ਅਲੱਗ ਤਰ੍ਹਾਂ ਦਾ ਪੱਖ ਰੱਖਿਆ ਹੈ। ਵਕੀਲ ਸ਼ਾਹਰੁਖ ਆਲਮ ਨੇ ਕੋਰਟ ਨੂੰ ਦੱਸਿਆ ਕਿ ਬੱਚੇ ਦੀ ਮੌਤ ਪ੍ਰਦਰਸ਼ਨ ਵਿਚ ਜਾਣ ਨਾਲ ਨਹੀਂ ਹੋਈ ਹੈ, ਉਹ ਬੱਚਾ ਝੂੰਗੀ ਵਿਚ ਰਹਿੰਦਾ ਸੀ ਅਤੇ ਉਸ ਦੀ ਮੌਤ ਠੰਡ ਲੱਗਣ ਅਤੇ ਲਗਾਤਾਰ ਬੀਮਾਰ ਹੋਣ ਦੇ ਕਾਰਨ ਹੋਈ ਹੈ ਨਾਂ ਕਿ ਪ੍ਰਦਰਸ਼ਨ ਵਿਚ ਜਾਣ ਨਾਲ।
File Photoਉਨ੍ਹਾਂ ਕਿਹਾ ਕਿ ਉਸ ਦੀ ਮੌਤ ਕਿਵੇਂ ਹੋਈ ਇਹ ਪੋਸਟਮਾਰਟਮ ਰਿਪੋਰਟ ਵਿਚ ਸਾਫ਼ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਵਿਚ ਬੱਚਿਆਂ ਨੂੰ ਵੀ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਭਾਰਤ ਵੀ ਅਜਿਹੀ ਸੰਧੀ ਉੱਤ ਦਸਤਖ਼ਤ ਕਰ ਚੁੱਕਿਆ ਹੈ। ਇਸ ਤੋਂ ਬਾਅਦ ਕੋਰਟ ਨੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ।