
ਨਵਜੋਤ ਸਿੰਘ ਸਿੱਧੂ ਜੇ ਸਾਡੇ ਨਾਲ ਆਉਂਦੇ ਹਨ ਤਾਂ ਉਹਨਾਂ...
ਅੰਮ੍ਰਿਤਸਰ: ਸੱਚਖੰਡ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਕਿ ਹੁਣ ਬਾਦਲ ਪਰਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗੇ। ਇਸ ਮੁਕਾਮ ਤੇ ਪਹੁੰਚਣ ਲਈ ਸ਼੍ਰੋਮਣੀ ਅਕਾਲੀ ਦਲ 1920 ਸਾਬਕਾ ਜੱਥੇਦਾਰ ਭਆਈ ਰਣਜੀਤ ਸਿੰਘ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਅਤੇ ਸਾਡਾ ਧੜਾ ਇਕੱਠੇ ਹਾਂ।
Photo
ਨਵਜੋਤ ਸਿੰਘ ਸਿੱਧੂ ਜੇ ਸਾਡੇ ਨਾਲ ਆਉਂਦੇ ਹਨ ਤਾਂ ਉਹਨਾਂ ਦਾ ਭਾਰੀ ਸਵਾਗਤ ਕਰਾਂਗੇ। ਪਰ ਉਹ ਅਜੇ ਮਨ ਨਹੀਂ ਬਣਾ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਉਸ ਨੂੰ ਡਿਕਟੇਟਰ ਕਰਾਰ ਦਿੰਦੇ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਕਰਨ ਵਾਲਾ ਹੈ। ਸ਼੍ਰੋਮਣੀ ਕਮੇਟੀ ਵਿਚ ਸਕੈਂਡਲ ਆਉਣ, ਗੋਲਕ ਲੁੱਟੇ ਜਾਣ ਤੇ ਸਾਡੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਸਿੱਖੀ ਬਚਾਉਣ ਲਈ ਸਾਨੂੰ ਅੱਗੇ ਆਉਣਾ ਪਵੇਗਾ।
Photo
ਅਖੀਰਲੀ ਉਮਰ ਵਿਚ ਅਸੀਂ ਸਿੱਖੀ ਬਚਾਉਣ ਲਈ ਅੱਗੇ ਆਏ ਹਾਂ ਤਾਂ ਜੋ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਬਚਾਇਆ ਜਾ ਸਕੇ। ਉਹਨਾਂ ਸਪੱਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਤਾਨਾਸ਼ਹੀ ਕਾਰਨਾਮਿਆਂ ਕਾਰਨ ਤੇ ਸ਼੍ਰੋਮਣੀ ਅਕਾਲੀ ਦਲ ਬਚਾਉਣ ਲਈ ਉਸ ਦਾ ਸਾਥ ਛੱਡਿਆ ਹੈ। ਉਹਨਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਅਕਾਲੀ ਨੇਤਾ ਸ਼੍ਰੋਮਣੀ ਅਕਾਲੀ ਦਲ ਅਲਵਿਦਾ ਆਖ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਡ.ਰਤਨ ਸਿੰਘ ਅਜਨਾਲਾ ਸਾਡੇ ਨਾਲ ਹਨ।
Photo
ਬੋਨੀ ਅਜਨਾਲਾ ਦੇ ਵਾਪਸ ਜਾਣ ਨਾਲ ਕੋਈ ਫਰਕ ਨਹੀਂ ਪਿਆ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਅਸੀਂ ਬਾਦਲਾਂ ਦੀ ਹਾਂ 'ਚ ਹਾਂ ਮਿਲਾਉਂਦੇ ਰਹਿੰਦੇ ਤਾਂ ਅਸੀਂ ਅਕਾਲੀ ਸੀ ਅਤੇ ਜੇਕਰ ਅਸੀਂ ਉਨ੍ਹਾਂ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਕਾਂਗਰਸ ਦੀ ਬੀ-ਟੀਮ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਉਨਾ ਚਿਰ ਆਰਾਮ ਨਾਲ ਨਹੀਂ ਬੈਠਾਂਗੇ ਜਦ ਤੱਕ 1920 ਵਾਲਾ ਅਕਾਲੀ ਦਲ ਕਾਇਮ ਨਹੀਂ ਕਰ ਲੈਂਦੇ।
Sukhdev singh dhindsa
ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਹੁਤ ਹੰਕਾਰੀ ਹੋ ਗਿਆ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਲੋਕਾਂ ਅੱਗੇ ਸਭ ਕੁਝ ਢਹਿ-ਢੇਰੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਈ ਰਣਜੀਤ ਸਿੰਘ ਸਾਬਕਾ ਜਥੇ. ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸਾਹਿਬ ਸਿੰਘ ਬੇਦੀ, ਐੱਚ. ਐੱਸ. ਫੂਲਕਾ, ਬੈਂਸ ਭਰਾ ਅਤੇ ਕਈ ਹੋਰ ਦਲ ਵੀ ਸਾਡੇ ਨਾਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।