ਗੁਆਂਢੀ ਨੇ ਬਦਮਾਸ਼ ਬੁਲਾ ਕੇ ਕਰਵਾਈ ਪਤੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ
Published : Feb 22, 2022, 7:11 pm IST
Updated : Feb 22, 2022, 7:11 pm IST
SHARE ARTICLE
Photo
Photo

ਸੀਸੀਟੀਵੀ ਵਿਚ ਕੈਦ ਹੋਈ ਘਟਨਾ

 

ਮੋਗਾ: ਪੰਜਾਬ ਦੇ ਮੋਗਾ 'ਚ ਕੁਝ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਪਤੀ-ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਆਪਸੀ ਝਗੜੇ ਤੋਂ ਬਾਅਦ ਇਨ੍ਹਾਂ ਬਦਮਾਸ਼ਾਂ ਨੂੰ ਗੁਆਂਢੀ ਨੇ ਬੁਲਾਇਆ ਸੀ। ਘਰ 'ਚ ਦਾਖਲ ਹੋ ਕੇ ਬਦਮਾਸ਼ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਬਾਹਰ ਖਿੱਚ ਲਿਆਏ।

 

 

Husband and wife badly beaten by neighbor called a scoundrelHusband and wife badly beaten by neighbor

ਔਰਤ ਹਮਲਾਵਰਾਂ ਅੱਗੇ ਹੱਥ ਜੋੜ ਕੇ ਆਪਣੇ ਪਤੀ ਨੂੰ ਬਚਾਉਣ ਲਈ ਬੇਨਤੀ ਕਰਦੀ ਰਹੀ ਪਰ ਹਮਲਾਵਰ ਨੌਜਵਾਨ ਨੇ ਉਸਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜ਼ਖਮੀ ਜੋੜੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

 

Husband and wife badly beaten by neighbor called a scoundrelHusband and wife badly beaten by neighbor

ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਡਰਾਇੰਗ ਰੂਮ 'ਚ ਬੈਠੇ ਵਿਅਕਤੀ 'ਤੇ ਹਮਲਾ ਕਰ ਦਿੱਤਾ। ਜਦੋਂ ਉਸਦੀ ਪਤਨੀ ਉਸਨੂੰ ਛੁਡਾਉਣ ਲਈ ਆਉਂਦੀ ਹੈ ਤਾਂ  ਬਦਮਾਸ਼ ਉਸ ਨੂੰ ਵੀ ਕੁੱਟ ਦਿੰਦੇ ਹਨ। ਇਸ ਤੋਂ ਬਾਅਦ ਬਦਮਾਸ਼ ਦੋਵਾਂ ਨੂੰ ਘੜੀਸ ਕੇ ਘਰੋਂ ਬਾਹਰ ਲੈ ਗਏ। ਗਲੀ ਵਿੱਚ ਹੋਈ ਲੜਾਈ ਸੀਸੀਟੀਵੀ ਵਿੱਚ ਵੀ ਸਾਫ਼ ਦਿਖਾਈ ਦੇ ਰਹੀ ਹੈ।

 

Husband and wife badly beaten by neighbor called a scoundrelHusband and wife badly beaten by neighbor 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement