
ਖੜ੍ਹੇ ਟਰਾਲੇ 'ਚ ਵੱਜੀ ਕਾਰ, ਦੋਵੇਂ ਪਤੀ-ਪਤਨੀ ਦੀ ਹੋਈ ਮੌਤ
ਬੀਜਾ : ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਬੀਜੇ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਖੜ੍ਹੇ ਟਰਾਲੇ ਵਿਚ ਪਿੱਛੋਂ ਆ ਰਹੀ ਸਵਿਫਟ ਕਾਰ ਵੱਜ ਗਈ। ਕਾਰ 'ਚ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ :ਮੌਤ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ ਜੂਡੋ ਸਟਾਰ ਦਿਵੰਸ਼ੀ ਮਿਗਲਾਨੀ ਨੇ ਜਿੱਤਿਆ ਸੋਨ ਤਗਮਾ
ਜਾਣਕਾਰੀ ਅਨੁਸਾਰ ਪਤੀ-ਪਤਨੀ ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਵਾਪਸ ਪਰਤ ਰਹੇ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਹਿਚਾਣ ਚਰਨਜੀਤ ਸਿੰਘ ਚਰਨੀਂ (50) ਅਤੇ ਉਸ ਦੀ ਪਤਨੀ ਗਿਆਨ ਕੌਰ (45) ਵਾਸੀ ਅਸਲਾਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮੁਆਵਜ਼ਾ ਨਾ ਮਿਲਣ 'ਤੇ ਜ਼ਮੀਨ ਮਾਲਕ ਨੇ ਸਟੇਟ ਹਾਈਵੇਅ 'ਤੇ ਬਣਾ ਦਿੱਤੀ ਕੰਧ
ਸਰਪੰਚ ਪਰਮਜੀਤ ਕੌਰ ਵਾਸੀ ਅਸਲਾਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਪਤੀ -ਪਤਨੀ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਪਿੰਡ ਮਾਣਕ ਮਾਜਰਾ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਦੀ ਸਵਿਫ਼ਟ ਕਾਰ ਬੀਜਾ ਲਾਗੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ ਜਿਸ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।