
Gurdaspur News : ਮਲਬੇ ਹੇਠਾਂ ਆਉਣ ਨਾਲ 4 ਬੱਚੇ ਅਤੇ ਔਰਤ ਸਮੇਤ 5 ਜੀਅ ਹੋਏ ਜ਼ਖ਼ਮੀ, ਗਰੀਬ ਪਰਿਵਾਰ ਨੇ ਮਦਦ ਲਈ ਲਗਾਈ ਗੁਹਾਰ
Gurdaspur News in Punjabi : ਫ਼ਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਅੱਧਾ ਕਿਲੋਮੀਟਰ ਦੂਰ ਪਿੰਡ ਪਿੰਡੀ ਵਿਖੇ ਅੱਜ ਸ਼ਾਮ ਨੂੰ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਨਾਲ ਇੱਕ ਔਰਤ ਅਤੇ ਉਸ ਦੇ ਤਿੰਨ ਬੱਚੇ ਇੱਕ ਛੋਟੀ ਦੋਹਤੀ ਸਮੇਤ ਪਰਿਵਾਰ ਦੇ 5 ਜੀਆਂ ਦੇ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀਆਂ ਨੂੰ ਫ਼ਤਿਹਗੜ੍ਹ ਚੂੜੀਆਂ ਦੇ ਰੰਧਾਵਾ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜ਼ਖ਼ਮੀ ਹੋਈ ਔਰਤ ਸੰਦੀਪ ਕੌਰ ਪਰਿਵਾਰਕ ਮੈਬਰਾਂ ਗੁਆਂਢੀਆਂ ਅਤੇ ਪਰਿਵਾਰ ਦੇ ਮੁੱਖੀ ਰਿੰਕੂ ਮਸੀਹ ਜੋ ਕਿਰਸ਼ਾ ਚਲਾਉਂਦਾ ਹੈ ਨੇ ਦੱਸਿਆ ਕਿ ਬੀਤੇ ਕੱਲ ਹੋਈ ਮੀਂਹ ਕਾਰਨ ਉਨ੍ਹਾਂ ਦਾ ਬਾਲਿਆਂ ਵਾਲਾ ਕਮਰਾ ਜੋ ਕਾਫ਼ੀ ਖਸਤਾ ਹਾਲਤ’ਚ ਸੀ। ਬੱਚੇ ਅਤੇ ਔਰਤ ਅਤੇ ਛੋਟੇ 4 ਬੱਚੇ ਕਮਰੇ’ਚ ਗਏ ਹੀ ਸਨ ਕਿ ਕਮਰੇ ਦੀ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਜਿਸ ਨਾਲ ਔਰਤ ਅਤੇ ਬੱਚੇ ਮਲਬੇ ਹੇਠਾਂ ਦਬੇ ਗਏ। ਜਿੰਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਮੁਸ਼ਕਤ ਦੇ ਨਾਲ ਔਰਤ ਅਤੇ ਬੱਚਿਆਂ ਨੂੰ ਜ਼ਖ਼ਮੀ ਹਾਲਤ ’ਚ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਫ਼ਤਿਹਗੜ ਚੂੜੀਆਂ ਪ੍ਰਾਈਵੇਟ ਰੰਧਾਵਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ।
ਪਰਿਵਾਰ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਮਾਲੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਹਿਣ ਲਈ ਇੱਕ ਹੀ ਕਮਰਾ ਸੀ ਜੋ ਉਹ ਵੀ ਡਿੱਗ ਗਿਆ ਅਤੇ ਦੂਜਾ ਉਸ ਦਾ ਸਾਰਾ ਪਰਿਵਾਰ ਜ਼ਖ਼ਮੀ ਹਾਲਤ’ਚ ਹੈ।
ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਪਤਨੀ ਰਿੰਕੂ ਮਸੀਹ, ਛੋਟਾ ਬੱਚਾ ਸੁਨੀਤ ਕੌਰ (7), ਜੈਸਮਾਨ (5), ਅਰਮਾਨ (3) ਅਤੇ ਦੋਹਤੀ ਆਲੀਆ (2) ਸਾਲ ਵਜੋਂ ਹੋਈ ਹੈ।
(For more news apart from Accident occurred in village Pindi Fatihgarh Choori, Fallen roof house News in Punjabi, stay tuned to Rozana Spokesman)