
Delhi News : ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੋਵੇਗਾ
Delhi News in Punjabi : ਦਿੱਲੀ ’ਚ ਨਵੀਂ ਬਣੀ ਸਰਕਾਰ ਦੇ ਵਜ਼ੀਰ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ, ਜੋ ਕਿ ਬਾਦਲਾਂ ਲਈ ਚੰਗੇ ਸੰਕੇਤ ਨਹੀਂ ਲੈ ਕੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਜਾਬ ਵਿਚ ਇੱਕਲੇ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਚਰਨਾਂ ’ਚ ਬਨੇਤੀ ਕਰਾਂਗੇ, ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭਾਵਨਾਵਾਂ ਨੂੰ ਸਮਝੋ, ਉਮੀਦ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਸਮਝਣਗੇ ਅਤੇ ਸਾਡਾ ਸਾਥ ਦੇਣਗੇ।
ਦੱਸ ਦੇਈਏ ਕਿ ਜਦੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਟੁੱਟੀ ਸੀ ਤਾਂ ਉਨ੍ਹਾਂ ਨੇ BJP ਤੋਂ ਬਾਅਦ BSP ਦਾ ਸਹਾਰਾ ਲਿਆ ਸੀ। ਅਕਾਲੀ ਦਲ ਕਦੋਂ ਤੱਕ ਗਠਜੋੜ ਭਰੋਸੇ ਚੱਲੇਗਾ। ਹੁਣ ਦੇਖਣਾ ਹੋਵੇਗਾ ਅਕਾਲੀ ਦਲ, BJP ਤੇ BSP ਤੋਂ ਬਾਅਦ ਕੀ ਤੀਜਾ ਸਾਥੀ ਲੱਭਣਗੇ। ਬਾਦਲਾਂ ਦਾ ਅਗਲਾ ਸਹਾਰਾ ਕੌਣ ਹੋਵੇਗਾ।
(For more news apart from Manjinder Sirsa's big statement from Delhi, said - BJP will fight elections alone in Punjab News in Punjabi, stay tuned to Rozana Spokesman)